________________
ਗਿਆਨ ਦੀ ਪ੍ਰਾਪਤੀ ਕਰਨ ਦੇ ਲਈ ‘ਗਿਆਨੀ’ ਨੂੰ ਪਹਿਚਾਣ ! ਹੋਰ ਕੋਈ ਰਾਹ ਹੀ ਨਹੀਂ ਹੈ। ਲੱਭਣ ਵਾਲੇ ਨੂੰ ਮਿਲ ਹੀ ਜਾਂਦੇ ਹਨ।
6. ‘ਗਿਆਨੀ ਪੁਰਖ' ਕੌਣ??
ਸੰਤ ਅਤੇ ਗਿਆਨੀ ਦੀ ਵਿਆਖਿਆ
ਪ੍ਰਸ਼ਨ ਕਰਤਾ : ਇਹ ਜੋ ਸਾਰੇ ਸੰਤ ਹੋ ਚੁੱਕੇ ਹਨ, ਉਹਨਾਂ ਵਿੱਚ ਅਤੇ ਗਿਆਨੀ ਵਿੱਚ ਕੀ ਫ਼ਰਕ ਹੈ ?
ਦਾਦਾ ਸ੍ਰੀ : ਸੰਤ ਕਮਜ਼ੋਰੀ ਛੁਡਾਉਂਦੇ ਹਨ ਅਤੇ ਚੰਗੀ ਚੀਜ਼ (ਚੰਗਿਆਈਆਂ) ਸਿਖਾਉਂਦੇ ਹਨ; ਜੋ ਗਲਤ ਕੰਮ ਛੁਡਵਾਏ ਅਤੇ ਚੰਗਾ ਫੜਾਏ ਉਹ ਸੰਤ ਕਹਾਉਂਦੇ ਹਨ।ਜੋ ਪਾਪ ਕਰਮ ਤੋਂ ਬਚਾਏ ਉਹ ਸੰਤ ਹਨ ਪਰ ਜੋ ਪਾਪ ਅਤੇ ਪੁੰਨ ਦੋਨਾਂ ਤੋਂ ਬਚਾਏ ਉਹ ਗਿਆਨੀ ਪੁਰਖ ਕਹਾਉਂਦੇ ਹਨ। ਸੰਤ ਪੁਰਖ ਸਹੀ ਰਸਤੇ ਉੱਤੇ ਲੈ ਜਾਂਦੇ ਹਨ ਅਤੇ ਗਿਆਨੀ ਪੁਰਖ ਮੁਕਤੀ ਦਿਲਵਾਉਂਦੇ ਹਨ । ਗਿਆਨੀ ਪੁਰਖ ਤਾਂ ਅੰਤਿਮ ਵਿਸ਼ੇਸ਼ਣ ਕਹਾਉਂਦੇ ਹਨ, ਉਹ ਆਪਣਾ ਕੰਮ ਹੀ ਕੱਢ ਲੈਣ । ਸੱਚੇ ਗਿਆਨੀ ਕੌਣ ? ਕਿ ਜਿਹਨਾਂ ਵਿੱਚ ਅਹੰਕਾਰ ਅਤੇ ਮਮਤਾ ਦੋਵੇਂ ਨਾ ਹੋਣ।
ਜਿਸਨੂੰ ਆਤਮਾ ਦਾ ਸੰਪੂਰਣ ਅਨੁਭਵ ਹੋ ਚੁੱਕਿਆ ਹੈ, ਉਹ ‘ਗਿਆਨੀ ਪੁਰਖ' ਕਹਾਉਂਦੇ ਹਨ। ਉਹ ਪੂਰੇ ਬ੍ਰਹਿਮੰਡ ਦਾ ਵਰਣਨ ਕਰ ਸਕਦੇ ਹਨ। ਸਾਰੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ। ਗਿਆਨੀ ਪੁਰਖ ਭਾਵ ਵਰਲਡ (ਸੰਸਾਰ) ਦਾ ਅਚੰਭਾ । ਗਿਆਨੀ ਪੁਰਖ ਅਰਥਾਤ ਪ੍ਰਗਟ ਦੀਵਾ
ਗਿਆਨੀ ਪੁਰਖ ਦੀ ਪਹਿਚਾਣ
ਪ੍ਰਸ਼ਨ ਕਰਤਾ : ਗਿਆਨੀ ਪੁਰਖ ਨੂੰ ਕਿਵੇਂ ਪਛਾਈਏ ?
ਦਾਦਾ ਸ੍ਰੀ : ਗਿਆਨੀ ਪੁਰਖ ਤਾਂ ਬਿਨਾਂ ਕੁਝ ਕੀਤੇ ਹੀ ਪਛਾਣੇ ਜਾਣ ਇਸ ਤਰ੍ਹਾਂ ਦੇ ਹੁੰਦੇ ਹਨ। ਉਹਨਾਂ ਦੀ ਸੁਗੰਧ ਹੀ, ਪਹਿਚਾਈ ਜਾਏ ਇਹੋ ਜਿਹੀ ਹੁੰਦੀ ਹੈ। ਉਹਨਾਂ ਦਾ ਵਾਤਾਵਰਣ ਕੁਝ ਹੋਰ ਹੀ ਹੁੰਦਾ ਹੈ। ਉਹਨਾਂ ਦੀ ਬਾਣੀ ਅਲੱਗ ਹੀ ਹੁੰਦੀ ਹੈ ! ਉਹਨਾਂ ਦੇ ਸ਼ਬਦਾਂ ਤੋਂ ਹੀ ਪਤਾ ਚੱਲ ਜਾਂਦਾ ਹੈ। ਉਹਨਾਂ ਦੀਆਂ ਅੱਖਾਂ ਦੇਖਦੇ ਹੀ ਪਤਾ ਚੱਲ ਜਾਂਦਾ ਹੈ।
14