________________
ਗਿਆਨੀ ਦੇ ਕੋਲ ਬਹੁਤ ਜ਼ਿਆਦਾ ਵਿਸ਼ਵਾਸਨੀਅਤਾ ਹੁੰਦੀ ਹੈ, ਜ਼ਬਰਦਸਤ ਵਿਸ਼ਵਾਸਨੀਅਤਾ ! ਅਤੇ ਉਹਨਾਂ ਦਾ ਹਰੇਕ ਸ਼ਬਦ ਸ਼ਾਸਤਰ ਰੂਪ ਹੁੰਦਾ ਹੈ, ਜੇ ਸਮਝ ਵਿਚ ਆਵੇ ਤਾਂ। ਉਹਨਾਂ ਦੀ ਬਾਈ-ਵਰਤਣ ਅਤੇ ਵਿਨਯ ਮਨੋਹਰ ਹੁੰਦੇ ਹਨ, ਮਨ ਦਾ ਹਰਨ ਕਰਨ ਵਾਲੇ ਹੁੰਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਲੱਛਣ ਹੁੰਦੇ ਹਨ।
ਗਿਆਨੀ ਪੁਰਖ ਅਬੁੱਧ (ਬਿਨਾਂ ਬੁੱਧੀ ਤੋਂ) ਹੁੰਦੇ ਹਨ। ਜੋ ਆਤਮਾ ਦੇ ਗਿਆਨੀ ਹੁੰਦੇ ਹਨ, ਉਹ ਤਾਂ ਪਰਮ ਸੁਖੀ ਹੁੰਦੇ ਹਨ ਅਤੇ ਉਹਨਾਂ ਨੂੰ ਥੋੜਾ ਜਿਹਾ ਵੀ ਦੁੱਖ ਨਹੀਂ ਹੁੰਦਾ ਇਸ ਲਈ ਉੱਥੇ ਸਾਡਾ ਕਲਿਆਣ ਹੁੰਦਾ ਹੈ। ਜੋ ਖੁਦ ਦਾ ਕਲਿਆਣ ਕਰਕੇ ਬੈਠੇ ਹੋਣ, ਉਹ ਹੀ ਦੂਜਿਆਂ ਦਾ ਕਲਿਆਣ ਕਰ ਸਕਦੇ ਹਨ। ਜੋ ਖੁਦ ਤੈਰ ਸਕੇ ਉਹ ਹੀ ਸਾਨੂੰ ਪਹੁੰਚਾਉਣਗੇ। ਉੱਥੇ ਲੱਖਾਂ ਲੋਕ ਤੈਰ ਕੇ ਪਾਰ ਨਿਕਲ ਜਾਂਦੇ ਹਨ।
ਸ਼੍ਰੀਮਦ ਰਾਜਚੰਦਰਜੀ ਨੇ ਕੀ ਕਿਹਾ ਹੈ ਕਿ, ‘ਗਿਆਨੀ ਪੁਰਖ ਕੌਣ ਕਿ ਜਿਹਨਾਂ ਨੂੰ ਲੇਸ਼ਮਾਤਰ (ਨਾ-ਮਾਤਰ) ਵੀ ਕਿਸੇ ਵੀ ਤਰ੍ਹਾਂ ਦੀ ਇੱਛਾ ਨਹੀਂ ਹੈ, ਦੁਨੀਆਂ ਵਿੱਚ ਕਿਸੇ ਤਰ੍ਹਾਂ ਦੀ ਜਿਹਨਾਂ ਨੂੰ ਭੀਖ ਨਹੀਂ ਹੈ, ਉਪਦੇਸ਼ ਦੇਣ ਦੀ ਵੀ ਜਿਹਨਾਂ ਨੂੰ ਭੀਖ ਨਹੀਂ ਹੈ, ਚੇਲਿਆਂ ਦੀ ਵੀ ਭੀਖ ਨਹੀਂ ਹੈ, ਕਿਸੇ ਨੂੰ ਸੁਧਾਰਨ ਦੀ ਵੀ ਭੀਖ ਨਹੀਂ ਹੈ, ਕਿਸੇ ਤਰ੍ਹਾਂ ਦਾ ਮਾਨ ਨਹੀਂ ਹੈ, ਅਭਿਮਾਨ ਨਹੀਂ ਹੈ, ਮਾਲਕੀਭਾਵ ਨਹੀਂ ਹੈ।'
7. ਗਿਆਨੀ ਪੁਰਖ - ਏ. ਐਮ. ਪਟੇਲ (ਦਾਦਾ ਸ੍ਰੀ)
‘ਦਾਦਾ ਭਗਵਾਨ’, ਜੋ ਚੌਦਾਂ ਲੋਕ ਦੇ ਨਾਥ ਹਨ, ਉਹ ਤੁਹਾਡੇ ਵਿੱਚ ਵੀ ਹਨ, ਪਰ ਤੁਹਾਡੇ ਵਿੱਚ ਪ੍ਰਗਟ ਨਹੀਂ ਹੋਏ ਹਨ। ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ਇੱਥੇ ਵਿਅਕਤ (ਪ੍ਰਗਟ) ਹੋਏ ਹਨ। ਜੋ ਪ੍ਰਗਟ ਹੋਏ ਹਨ, ਉਹ ਫਲ ਦਿੰਦੇ ਹਨ। ਇੱਕ ਵਾਰ ਵੀ ਉਹਨਾਂ ਦਾ ਨਾਮ ਲਈਏ ਤਾਂ ਵੀ ਕੰਮ ਬਣ ਜਾਵੇ, ਇਸ ਤਰ੍ਹਾਂ ਹੈ। ਪਰ ਪਹਿਚਾਣ ਕੇ ਬੋਲਣ ਨਾਲ ਤਾਂ ਕਲਿਆਣ ਹੋ ਜਾਵੇਗਾ ਅਤੇ ਸੰਸਾਰਿਕ ਵਸਤੂਆਂ ਦੀ ਜੇਕਰ ਅੜਚਣ ਹੋਵੇ ਤਾਂ ਉਹ ਵੀ ਦੂਰ ਹੋ ਜਾਏਗੀ।
ਇਹ ਜੋ ਦਿਖਾਈ ਦਿੰਦੇ ਹਨ, ਉਹ ‘ਦਾਦਾ ਭਗਵਾਨ' ਨਹੀਂ ਹਨ । ਤੁਹਾਨੂੰ, ਜੋ ਦਿਖਾਈ ਦਿੰਦੇ ਹਨ, ਉਹਨਾਂ ਨੂੰ ਹੀ ‘ਦਾਦਾ ਭਗਵਾਨ’ ਸਮਝਦੇ ਹੋਵੋਗੇ, ਹੈ ਨਾ ? ਪਰ ਇਹ ਦਿਖਾਈ ਦੇਣ ਵਾਲੇ ਤਾਂ ਭਾਦਰਣ ਦੇ ਪਟੇਲ ਹਨ । ਮੈਂ ‘ਗਿਆਨੀ ਪੁਰਖ' ਹਾਂ ਅਤੇ ਜੋ
15