________________
ਅੰਦਰ ਪ੍ਰਗਟ ਹੋਏ ਹਨ, ਉਹ ਦਾਦਾ ਭਗਵਾਨ ਹਨ। ਮੈਂ ਖੁਦ ਭਗਵਾਨ ਨਹੀਂ ਹਾਂ। ਮੇਰੇ ਅੰਦਰ ਪ੍ਰਗਟ ਹੋਏ ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ। ਸਾਡਾ ਦਾਦਾ ਭਗਵਾਨ ਦੇ ਨਾਲ ਜੁਦਾਪਨ (ਭਿੰਨਤਾ) ਦਾ ਹੀ ਵਿਹਾਰ ਹੈ। ਪਰ ਲੋਕ ਇਸ ਤਰ੍ਹਾਂ ਸਮਝਦੇ ਹਨ ਕਿ ਇਹ ਖੁਦ ਹੀ ਦਾਦਾ ਭਗਵਾਨ ਹਨ | ਨਹੀਂ, ਖੁਦ ਦਾਦਾ ਭਗਵਾਨ ਕਿਵੇਂ ਹੋ ਸਕਦੇ ਹਨ ? ਇਹ ਤਾਂ ਪਟੇਲ ਹਨ, ਭਾਦਰਣ ਦੇ
(ਇਹ ਗਿਆਨ ਲੈਣ ਤੋਂ ਬਾਅਦ) ਦਾਦਾ ਜੀ ਦੀ ਆਗਿਆ ਦਾ ਪਾਲਣ ਕਰਨਾ ਮਤਲਬ ਉਹ ‘ਏ.ਐਮ.ਪਟੇਲ' ਦੀ ਆਗਿਆ ਨਹੀਂ ਹੈ। ਖੁਦ ‘ਦਾਦਾ ਭਗਵਾਨ' ਦੀ, ਜੋ ਚੌਦਾਂ ਲੋਕ ਦੇ ਨਾਥ (ਸੁਆਮੀ) ਹਨ, ਉਹਨਾਂ ਦੀ ਆਗਿਆ ਹੈ। ਉਸਦੀ ਗਾਰੰਟੀ ਦਿੰਦਾ ਹਾਂ। ਇਹ ਤਾਂ ਮੇਰੇ ਮਾਧਿਅਮ ਨਾਲ ਇਹ ਸਾਰੀਆਂ ਗੱਲਾਂ ਨਿਕਲੀਆਂ ਹਨ। ਇਸ ਲਈ ਤੁਹਾਨੂੰ ਉਸ ਆਗਿਆ ਦਾ ਪਾਲਣ ਕਰਨਾ ਹੈ। ‘ਮੇਰੀ ਆਗਿਆ' ਨਹੀਂ ਹੈ, ਇਹ ਦਾਦਾ ਭਗਵਾਨ ਦੀ ਆਗਿਆ ਹੈ। ਮੈਂ ਵੀ ਉਸ ਭਗਵਾਨ ਦੀ ਆਗਿਆ ਵਿੱਚ ਰਹਿੰਦਾ ਹਾਂ। ਵ
8. ਕਮਿਕ ਮਾਰਗ - ਅਕ੍ਰਮ ਮਾਰਗ
ਮੋਕਸ਼ ਵਿੱਚ ਜਾਣ ਦੇ ਦੋ ਰਸਤੇ ਹਨ : ਇੱਕ ‘ਕ੍ਰਮਿਕ ਮਾਰਗ’ ਅਤੇ ਦੂਸਰਾ ‘ਅਕ੍ਰਮ ਮਾਰਗ' । ਕ੍ਰਮਿਕ ਭਾਵ ਪੌੜੀ ਦਰ ਪੌੜੀ ਚੜ੍ਹਣਾ। ਜਿਵੇਂ ਕ੍ਰਮਿਕ ਵਿੱਚ ਪਰਿਗ੍ਰਹ (ਸੰਸਾਰੀ ਇਛਾਵਾਂ) ਘੱਟ ਕਰਦੇ ਜਾਓਗੇ, ਤਿਵੇਂ-ਤਿਵੇਂ ਉਹ ਤੁਹਾਨੂੰ ਮੋਕਸ਼ ਵਿਚ ਪਹੁੰਚਾਉਣਗੇ, ਉਹ ਵੀ ਬਹੁਤ ਕਾਲ ਦੇ ਬਾਅਦ ਅਤੇ ਅਕ੍ਰਮ ਵਿਗਿਆਨ ਮਤਲਬ ਕੀ ? ਪੌੜੀਆਂ ਨਹੀਂ ਚੜ੍ਹਨੀਆਂ ਹਨ, ਲਿਫਟ ਵਿੱਚ ਬੈਠ ਜਾਣਾ ਹੈ ਅਤੇ ਬਾਰਵੀਂ ਮੰਜ਼ਿਲ ਉੱਤੇ ਪੁੱਜ ਜਾਣਾ ਹੈ, ਇਹੋ ਜਿਹਾ ਇਹ ਲਿਫਟ ਮਾਰਗ ਨਿਕਲਿਆ ਹੈ। ਸਿੱਧੇ ਹੀ ਲਿਫਟ ਵਿੱਚ ਬੈਠ ਕੇ, ਪਤਨੀ-ਬੱਚਿਆਂ ਦੇ ਨਾਲ, ਬੇਟੇ-ਬੇਟੀਆਂ ਦਾ ਵਿਆਹ ਕਰਵਾ ਕੇ, ਸਭ ਕੁਝ ਕਰਕੇ ਮੋਕਸ਼ ਵਿੱਚ ਜਾਣਾ। ਇਹ ਸਭ ਕਰਦੇ ਹੋਏ ਵੀ ਤੁਹਾਡਾ ਮੋਕਸ਼ ਨਹੀਂ ਜਾਏਗਾ। ਇਹੋ ਜਿਹਾ ਅਕ੍ਰਮ ਮਾਰਗ, ਅਪਵਾਦ ਮਾਰਗ ਵੀ ਕਹਾਉਂਦਾ ਹੈ। ਉਹ ਹਰ ਦਸ ਲੱਖ ਸਾਲਾਂ ਵਿੱਚ ਪ੍ਰਗਟ ਹੁੰਦਾ ਹੈ। ਤਾਂ ਜਿਹੜਾ ਇਸ ਲਿਫਟ ਮਾਰਗ ਵਿੱਚ ਬੈਠ ਜਾਵੇਗਾ, ਉਸਦਾ ਕਲਿਆਣ ਹੋ ਜਾਵੇਗਾ | ਮੈਂ ਤਾਂ ਨਿਮਿਤ (ਕਾਰਣ, ਸਬੱਬ) ਹਾਂ। ਇਸ ਲਿਫਟ ਵਿੱਚ ਜਿਹੜੇ ਬੈਠ ਗਏ, ਉਹਨਾਂ ਦਾ ਹੱਲ ਨਿਕਲ ਆਇਆ ! ਹੱਲ ਤਾਂ ਕੱਢਣਾ ਹੀ ਪਵੇਗਾ ? ਅਸੀਂ ਮੋਕਸ਼ ਵਿੱਚ
16