________________
ਹੋਇਆ ਸੋ ਨਿਆਂ ਕੁਦਰਤ ਤਾਂ ਹਮੇਸ਼ਾ ਨਿਆਂ ਹੀ ਕਰਦੀ ਹੈ ਜੋ ਕੁਦਰਤ ਦਾ ਨਿਆਂ ਹੈ, ਉਸ ਵਿਚ ਇੱਕ ਪਲ ਦੇ ਲਈ ਵੀ ਅਨਿਆਂ ਨਹੀਂ ਹੋਇਆ ਹੈ । ਇਹ ਕੁਦਰਤ ਜੋ ਹੈ, ਉਸ ਨੇ ਇੱਕ ਪਲ ਦੇ ਲਈ ਵੀ ਕਦੇ ਅਨਿਆਂ ਨਹੀਂ ਕੀਤਾ। ਅਦਾਲਤ ਵਿੱਚ ਅਨਿਆਂ ਹੋਇਆ ਹੋਵੇਗਾ, ਪਰ ਕੁਦਰਤ ਨੇ ਕਦੇ ਵੀ ਅਨਿਆਂ ਨਹੀਂ ਕੀਤਾ
ਜੇ ਕੁਦਰਤ ਦੇ ਨਿਆਂ ਨੂੰ ਸਮਝੋਗੇ ਕਿ ‘ਹੋਇਆ ਸੋ ਨਿਆਂ, ਤਾਂ ਤੁਸੀਂ ਇਸ ਜਗਤ ਵਿੱਚੋਂ ਮੁਕਤ ਹੋ ਸਕੋਗੇ ਨਹੀਂ ਤਾਂ ਕੁਦਰਤ ਨੂੰ ਜ਼ਰਾ ਵੀ ਅਨਿਆਈ ਸਮਝਿਆ ਤਾਂ ਉਹ ਤੁਹਾਡੇ ਲਈ ਜਗਤ ਵਿੱਚ ਉਲਝਣ ਦਾ ਹੀ ਕਾਰਣ ਹੈ। ਕੁਦਰਤ ਦੇ ਨਿਆਂ ਨੂੰ ਨਿਆਂ ਮੰਨਣਾ, ਉਸਦਾ ਨਾਮ ਗਿਆਨ । “ਜਿਸ ਤਰ੍ਹਾਂ ਹੈ ਉਸ ਤਰ੍ਹਾਂ ਜਾਣਨਾ, ਉਸਦਾ ਨਾਮ ਗਿਆਨ ਅਤੇ “ਜਿਸ ਤਰ੍ਹਾਂ ਹੈ ਉਸ ਤਰ੍ਹਾਂ ਨਹੀਂ ਜਾਣਨਾ, ਉਸਦਾ ਨਾਮ ਆਗਿਆਨ।
ਸੰਸਾਰ ਵਿੱਚ ਨਿਆਂ ਲੱਭਣ ਨਾਲ ਹੀ ਤਾਂ ਪੂਰੀ ਦੁਨੀਆਂ ਵਿੱਚ ਲੜਾਈਆਂ ਹੋਈਆਂ ਹਨ। ਜਗਤ ਨਿਆਂ ਸਰੂਪ ਹੀ ਹੈ। ਇਸ ਲਈ ਇਸ ਜਗਤ ਵਿੱਚ ਨਿਆਂ ਲੱਭਣਾ ਹੀ ਨਹੀਂ। ਜੋ ਹੋਇਆ, ਸੋ ਨਿਆਂ। ਜੋ ਹੋ ਗਿਆ ਓਹੀ ਨਿਆਂ। ਇਹ ਕੋਰਟ ਆਦਿ ਸਭ ਬਣੇ ਹਨ ਇਹ, ਨਿਆਂ ਲੱਭਦੇ ਹਨ ਇਸ ਲਈ ਬਣੇ ਹਨ ! ਓ ਭਰਾਵਾ, ਨਿਆਂ ਹੁੰਦਾ ਹੋਵੇਗਾ ? ਉਸਦੇ ਨਾਲੋਂ “ਕੀ ਹੋਇਆ’ ਉਸ ਨੂੰ ਦੇਖੋ ! ਉਹੀ ਨਿਆਂ ਹੈ। ਨਿਆਂ-ਅਨਿਆਂ ਦਾ ਫ਼ਲ, ਉਹ ਤਾਂ ਹਿਸਾਬ ਨਾਲ ਆਉਂਦਾ ਹੈ ਅਤੇ ਅਸੀਂ ਉਸ ਦੇ ਨਾਲ ਨਿਆਂ ਜੋੜਨ ਜਾਂਦੇ ਹਾਂ, ਫਿਰ ਤਾਂ ਕੋਰਟ ਵਿੱਚ ਹੀ ਜਾਣਾ ਪਵੇਗਾ ਨਾ ! | ਤੁਸੀਂ ਕਿਸੇ ਨੂੰ ਇੱਕ ਗਾਲ੍ਹ ਕੱਢੀ ਤਾਂ ਫਿਰ ਉਹ ਤੁਹਾਨੂੰ ਦੋ-ਤਿੰਨ ਗਾਲ੍ਹਾਂ ਕੱਢ ਦੇਵੇਗਾ, ਕਿਉਂਕਿ ਉਸਦਾ ਮਨ ਤੁਹਾਡੇ ਉੱਤੇ ਗੁੱਸਾ ਹੁੰਦਾ ਹੈ। ਸਭ ਲੋਕ ਕੀ ਕਹਿੰਦੇ ਹਨ ? ਤੂੰ ਕਿਉਂ ਤਿੰਨ ਗਾਲਾਂ ਕੱਢੀਆਂ, ਇਸ ਨੇ ਤਾਂ ਇੱਕ ਹੀ ਦਿੱਤੀ ਸੀ । ਤਾਂ ਉਸ ਵਿੱਚ ਕੀ ਨਿਆਂ ਹੈ ? ਉਸਦਾ ਸਾਨੂੰ ਤਿੰਨ ਹੀ ਦੇਣ ਦਾ ਹਿਸਾਬ ਹੋਵੇਗਾ, ਪਿਛਲਾ ਹਿਸਾਬ ਚੁਕਾ ਦਿੰਦੇ ਹਾਂ ਕਿ ਨਹੀਂ ? ਕੁਦਰਤ ਦਾ ਨਿਆਂ ਕੀ ਹੈ ? ਜੋ ਪਿਛਲਾ ਹਿਸਾਬ ਹੁੰਦਾ ਹੈ, ਉਹ ਸਾਰਾ ਇੱਕਠਾ ਕਰ ਦਿੰਦਾ ਹੈ। ਹੁਣ ਜੇ ਕੋਈ ਔਰਤ ਉਸਦੇ ਪਤੀ ਨੂੰ ਪਰੇਸ਼ਾਨ ਕਰ ਰਹੀ ਹੋਵੇ, ਤਾਂ ਉਹ
49