________________
ਚਾਹੀਦਾ, ਨਹੀਂ ਤਾਂ ‘ਕਾਮਨਸੈਂਸ’ ਚਲਾ ਜਾਵੇਗਾ ! ਆਪਣੀ ਤਰਫ਼ ਤੋਂ ਘਰਸ਼ਣ ਨਹੀਂ ਹੋਣਾ ਚਾਹੀਦਾ। ਸਾਹਮਣੇ ਵਾਲੇ ਦੇ ਘਰਸ਼ਣ ਨਾਲ ਆਪਣੇ ਵਿੱਚ ‘ਕਾਮਨਸੈਂਸ ਉਤਪੰਨ ਹੁੰਦਾ ਹੈ | ਆਤਮਾ ਦੀ ਇਹ ਸ਼ਕਤੀ ਇਹੋ ਜਿਹੀ ਹੈ ਕਿ ਘਰਸ਼ਣ ਦੇ ਸਮੇਂ ਕਿਸ ਤਰ੍ਹਾਂ ਵਰਤਾਓ ਕਰਨਾ ਹੈ, ਉਸ ਦੇ ਸਾਰੇ ਉਪਾਅ ਦੱਸ ਦਿੰਦੀ ਹੈ ਅਤੇ ਇੱਕ ਵਾਰ ਦਿਖਾ ਦੇਵੇ, ਤਾਂ ਫਿਰ ਉਹ ਗਿਆਨ ਜਾਵੇਗਾ ਨਹੀਂ। ਇਸ ਤਰ੍ਹਾਂ ਕਰਦੇ ਕਰਦੇ ‘ਕਾਮਨਸੈਂਸ’ ਵੱਧਦਾ ਜਾਂਦਾ ਹੈ।
ਇਸ ਕੰਧ ਦੇ ਲਈ ਉਲਟੇ ਵਿਚਾਰ ਆਉਣ ਤਾਂ ਹਰਜ਼ ਨਹੀਂ ਹੈ, ਕਿਉਂਕਿ ਇੱਕ ਪਾਸੇ ਦਾ ਨੁਕਸਾਨ ਹੈ। ਜਦ ਕਿ ਕਿਸੇ ਜੀਵਿਤ ਆਦਮੀ ਨੂੰ ਲੈ ਕੇ ਇੱਕ ਵੀ ਉਲਟਾ ਵਿਚਾਰ ਆਇਆ ਤਾਂ ਜੋਖ਼ਿਮ ਹੈ। ਦੋਵੇਂ ਪਾਸੇ ਤੋਂ ਨੁਕਸਾਨ ਹੋਵੇਗਾ । ਪਰ ਅਸੀਂ ਉਸਦਾ ਪ੍ਰਤੀਕ੍ਰਮਣ ਕਰੀਏ ਤਾਂ ਸਾਰੇ ਦੋਸ਼ ਚਲੇ ਜਾਣਗੇ । ਇਸ ਲਈ ਜਿੱਥੇ-ਜਿੱਥੇ ਟਕਰਾਓ ਹੁੰਦੇ ਹਨ, ਉੱਥੇ ਪ੍ਰਤੀਕ੍ਰਮਣ ਕਰੋ, ਤਾਂ ਟਕਰਾਓ ਖਤਮ ਹੋ ਜਾਣਗੇ।
ਜਿਸ ਨੂੰ ਟਕਰਾਓ ਨਹੀਂ ਹੋਵੇਗਾ, ਉਸਦਾ ਤਿੰਨ ਜਨਮਾਂ ਵਿੱਚ ਮੋਕਸ਼ ਹੋਵੇਗਾ, ਉਸਦੀ ਮੈਂ ਗਾਰੰਟੀ ਦਿੰਦਾ ਹਾਂ। ਟਕਰਾਓ ਹੋ ਜਾਵੇ, ਤਾਂ ਪ੍ਰਤੀਕ੍ਰਮਣ ਕਰ ਲੈਣਾ। ਇਹ ਸਭ ਟਕਰਾਓ ਤਾਂ ਹੋਣਗੇ ਹੀ। ਜਦੋਂ ਤੱਕ ਇਹ ਵਿਕਾਰੀ ਕਾਰਣ ਹੈ, ਸੰਬੰਧ ਹੈ, ਓਦੋਂ ਤੱਕ ਟਕਰਾਓ ਹੋਣਗੇ ਹੀ। ਟਕਰਾਓ ਦਾ ਮੂਲ ਹੀ ਇਹ ਹੈ। ਜਿਸਨੇ ਵਿਕਾਰਾਂ ਨੂੰ ਜਿੱਤ ਲਿਆ, ਉਸ ਨੂੰ ਕੋਈ ਹਰਾ ਨਹੀਂ ਸਕਦਾ। ਕੋਈ ਉਸਦਾ ਨਾਮ ਵੀ ਨਹੀਂ ਲੈ ਸਕਦਾ। ਉਸਦਾ ਪ੍ਰਭਾਵ ਪੈਂਦਾ ਹੈ।
******
X