________________
ਕੁਦਰਤੀ ਨਿਆਂ ਹੈ। ਉਸਦਾ ਪਤੀ ਸਮਝਦਾ ਹੈ ਕਿ ਇਹ ਪਤਨੀ ਬਹੁਤ ਖਰਾਬ ਹੈ ਅਤੇ ਪਤਨੀ ਕੀ ਸਮਝਦੀ ਹੈ ਕਿ ਪਤੀ ਖਰਾਬ ਹੈ। ਪਰ ਇਹ ਕੁਦਰਤ ਦਾ ਨਿਆਂ ਹੀ ਹੈ।
ਉਹ ਤਾਂ ਇਸ ਜਨਮ ਦੀ ਪਸੀਨੇ ਦੀ ਕਮਾਈ ਹੈ, ਪਰ ਪਹਿਲਾਂ ਦਾ ਸਾਰਾ ਹਿਸਾਬ ਹੈ ਨਾ ! ਬਹੀ ਖਾਤਾ ਬਾਕੀ ਹੈ ਇਸ ਲਈ, ਨਹੀਂ ਤਾਂ ਕੋਈ ਕਦੇ ਵੀ ਸਾਡਾ ਕੁਝ ਵੀ ਨਹੀਂ ਲੈ ਸਕਦਾ। ਕਿਸੇ ਤੋਂ ਲੈ ਸਕੇ, ਇਹੋ ਜਿਹੀ ਸ਼ਕਤੀ ਹੀ ਨਹੀਂ ਹੈ। ਅਤੇ ਲੈ ਲੈਣਾ ਉਹ ਤਾਂ ਸਾਡਾ ਕੁਝ ਅਗਲਾ-ਪਿਛਲਾ ਹਿਸਾਬ ਹੈ। ਇਸ ਦੁਨੀਆਂ ਵਿੱਚ ਇਹੋ ਜਿਹਾ ਕੋਈ ਪੈਦਾ ਹੀ ਨਹੀਂ ਹੋਇਆ ਕਿ ਜੋ ਕਿਸੇ ਦਾ ਕੁਝ ਕਰ ਸਕੇ। ਇੰਨਾ ਨਿਯਮ ਵਾਲਾ ਜਗਤ ਹੈ।
| ਕਾਰਣ ਦਾ ਪਤਾ ਲੱਗੇ, ਨਤੀਜੇ ਤੋਂ ਇਹ ਸਭ ਰਿਜਲਟ ਹੈ । ਜਿਵੇਂ ਪ੍ਰੀਖਿਆ ਦਾ ਰਿਜਲਟ ਆਉਂਦਾ ਹੈ ਨਾ, ਇਹ ਮੈਥੇਮੈਟਿਕਸ (ਹਿਸਾਬ) ਵਿੱਚੋਂ ਸੌ ਨੰਬਰਾਂ ਵਿੱਚੋਂ ਪਚਾਨਵੇ ਨੰਬਰ ਆਉਣ ਅਤੇ ਇੰਗਲਿਸ਼ ਵਿੱਚ ਸੌ ਨੰਬਰਾਂ ਵਿੱਚੋਂ ਪੱਚੀ ਨੰਬਰ ਆਉਣ । ਤਾਂ ਕੀ ਸਾਨੂੰ ਪਤਾ ਨਹੀਂ ਚੱਲੇਗਾ ਕਿ ਇਸ ਵਿੱਚ ਕਿੱਥੇ ਭੁੱਲ ਰਹਿ ਗਈ ਹੈ ? ਇਸ ਨਤੀਜੇ ਨਾਲ, ਕਿਸ ਕਾਰਣ ਨਾਲ ਭੁੱਲ ਹੋਈ ਉਹ ਸਾਨੂੰ ਪਤਾ ਲੱਗੇਗਾ ਨਾ ? ਇਹ ਸਾਰੇ ਸੰਯੋਗ ਜੋ ਇੱਕਠੇ ਹੁੰਦੇ ਹਨ, ਉਹ ਸਭ ਨਤੀਜੇ ਹਨ। ਅਤੇ ਉਸ ਨਤੀਜੇ ਤੋਂ, ਕੀ ਕਾਂਜ (ਕਾਰਣ) ਸੀ, ਉਹ ਵੀ ਸਾਨੂੰ ਪਤਾ ਚੱਲਦਾ ਹੈ।
ਇਸ ਰਸਤੇ ਤੇ ਸਭ ਲੋਕਾਂ ਦਾ ਆਉਣਾ-ਜਾਣਾ ਹੋਵੇ ਅਤੇ ਉੱਥੇ ਕਿੱਕਰ ਦਾ ਕੰਡਾ ਸਿੱਧਾ ਪਿਆ ਹੋਵੇ, ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ ਪਰ ਕੰਡਾ ਉਵੇਂ ਹੀ ਪਿਆ ਰਹਿੰਦਾ ਹੈ। ਉਂਝ ਤਾਂ ਤੁਸੀਂ ਕਦੇ ਬੁਟ-ਚੱਪਲ ਪਾਏ ਬਗੈਰ ਘਰ ਤੋਂ ਬਾਹਰ ਨਹੀਂ ਨਿਕਲਦੇ ਪਰ ਉਸ ਦਿਨ ਕਿਸੇ ਦੇ ਘਰ ਗਏ ਅਤੇ ਰੌਲਾ ਪੈ ਜਾਵੇ ਕਿ ਚੋਰ ਆ ਗਿਆ, ਚੋਰ ਆ ਗਿਆ, ਤਾਂ ਤੁਸੀਂ ਨੰਗੇ ਪੈਰ ਦੌੜ ਪਏ ਅਤੇ ਕੰਡਾ ਤੁਹਾਡੇ ਪੈਰ ਵਿੱਚ ਖੁੱਭ ਜਾਵੇ । ਤਾਂ ਉਹ ਤੁਹਾਡਾ ਹਿਸਾਬ ਹੈ !
ਕੋਈ ਦੁੱਖ ਦੇਵੇ ਤਾਂ ਜਮਾਂ ਕਰ ਲੈਣਾ। ਜੋ ਤੁਸੀਂ ਪਹਿਲਾ ਦਿੱਤਾ ਹੋਵੇਗਾ, ਉਹੀ ਵਾਪਿਸ ਜਮਾਂ ਕਰਨਾ ਹੈ । ਕਿਉਂਕਿ ਬਿਨਾਂ ਕਾਰਣ ਕੋਈ ਕਿਸੇ ਨੂੰ ਦੁੱਖ ਪਹੁੰਚਾ ਸਕੇ, ਇੱਥੇ ਇਹੋ ਜਿਹਾ ਕਾਨੂੰਨ ਹੀ ਨਹੀਂ ਹੈ। ਉਸਦੇ ਪਿੱਛੇ ਕਾਂਜ (ਕਾਰਣ) ਹੋਣੇ ਚਾਹੀਦੇ ਹਨ। ਇਸ ਲਈ ਜਮਾ ਕਰ ਲੈਣਾ।
50