________________
ਕਿਉਂਕਿ ਉਹ ਤਾਂ ਤੁਹਾਡੇ ਨਾਲ ਟਕਰਾਇਆ, ਪਰ ਤੁਸੀਂ ਵੀ ਉਸ ਦੇ ਨਾਲ ਟਕਰਾਉਗੇ ਤਾਂ ਤੁਹਾਡੀਆਂ ਵੀ ਅੱਖਾਂ ਨਹੀਂ ਹਨ, ਇਸ ਤਰ੍ਹਾਂ ਪ੍ਰਮਾਣਿਤ ਹੋ ਗਿਆ ਨਾ !
ਅਸੀਂ ਪ੍ਰਕ੍ਰਿਤੀ ਨੂੰ ਪਹਿਚਾਣਦੇ ਹਾਂ, ਇਸ ਲਈ ਤੁਸੀਂ ਟਕਰਾਉਣਾ ਚਾਹੋ ਤਾਂ ਵੀ ਮੈਂ ਟਕਰਾਉਣ ਨਹੀਂ ਦੇਵਾਂਗਾ, ਮੈਂ ਖਿਸਕ ਜਾਵਾਂਗਾ । ਨਹੀਂ ਤਾਂ ਦੋਨਾਂ ਦਾ ਐਕਸੀਡੈਂਟ ਹੋ ਜਾਵੇਗਾ ਅਤੇ ਦੋਨਾਂ ਦੇ ਸਪੇਅਰ ਪਾਰਟਸ ਟੁੱਟ ਜਾਣਗੇ| ਕਿਸੇ ਦਾ ਬੰਪਰ ਟੁੱਟ ਜਾਏ ਤਾਂ ਅੰਦਰ ਬੈਠੇ ਦੀ ਕੀ ਹਾਲਤ ਹੋਵੇਗੀ ? ਬੈਠਣ ਵਾਲੇ ਦੀ ਤਾਂ ਦੁਰਦਸ਼ਾ ਹੋ ਜਾਵੇਗੀ ਨਾ ! ਇਸ ਲਈ ਪ੍ਰਕ੍ਰਿਤੀ ਨੂੰ ਪਹਿਚਾਣੋ। ਘਰ ਵਿਚ ਸਾਰਿਆਂ ਦੀਆਂ ਪ੍ਰਕ੍ਰਿਤੀਆਂ (ਸੁਭਾਅ) ਪਹਿਚਾਣ ਲੈਣੀਆਂ ਹਨ।
ਇਹ ਟਕਰਾਓ ਕੀ ਰੋਜ਼-ਰੋਜ਼ ਹੁੰਦੇ ਹਨ ? ਉਹ ਤਾਂ ਜਦੋਂ ਆਪਣੇ ਕਰਮਾਂ ਦਾ ਉਦੈ ਹੋਵੇ, ਉਦੋਂ ਹੀ ਹੁੰਦੇ ਹਨ, ਉਸ ਸਮੇਂ ਸਾਨੂੰ ‘ਐਡਜਸਟ’ ਹੋਣਾ ਹੈ। ਘਰ ਵਿੱਚ ਪਤਨੀ ਦੇ ਨਾਲ ਝਗੜਾ ਹੋਇਆ ਹੋਵੇ ਤਾਂ ਉਸਦੇ ਬਾਅਦ ਉਸਨੂੰ ਹੋਟਲ ਲੈ ਜਾ ਕੇ, ਖਾਣਾ ਖਿਲਾ ਕੇ ਖੁਸ਼ ਕਰ ਦੇਣਾ। ਹੁਣ ਤੰਤ (ਮਨ-ਮੁਟਾਵ) ਨਹੀਂ ਰਹਿਣਾ ਚਾਹੀਦਾ ਹੈ।
ਜੋ ਕੁਝ ਵੀ ਥਾਲੀ ਵਿੱਚ ਆਵੇ ਉਹ ਖਾ ਲੈਣਾ। ਜੋ ਸਾਹਮਣੇ ਆਇਆ, ਉਹ ਸੰਯੋਗ ਹੈ, ਭਗਵਾਨ ਨੇ ਕਿਹਾ ਹੈ ਕਿ ਸੰਯੋਗ ਨੂੰ ਧੱਕਾ ਮਾਰੇਂਗਾ ਤਾਂ ਉਹ ਧੱਕਾ ਤੈਨੂੰ ਲੱਗੇਗਾ। ਇਸ ਲਈ ਸਾਡੀ ਥਾਲੀ ਵਿੱਚ ਸਾਨੂੰ ਨਾ ਭਾਉਂਦੀਆਂ ਚੀਜ਼ਾਂ ਰੱਖੀਆਂ ਹੋਣ, ਤਾਂ ਵੀ ਉਸ ਵਿੱਚੋਂ ਦੋ ਚੀਜ਼ਾਂ ਖਾ ਲੈਂਦੇ ਹਾਂ।
ਜਿਸਨੂੰ ਐਡਜਸਟ ਹੋਣਾ ਨਹੀਂ ਆਇਆ, ਉਸ ਮਨੁੱਖ ਨੂੰ ਮਨੁੱਖ ਕਿਵੇਂ ਕਹਾਂਗੇ ? ਜੋ ਸੰਯੋਗਾਂ ਦੇ ਵੱਸ ਹੋ ਕੇ ਐਡਜਸਟ ਹੋ ਜਾਵੇ, ਉਸ ਘਰ ਵਿਚ ਕੁਝ ਵੀ ਝੰਝਟ ਨਹੀਂ ਹੋਵੇਗਾ। (ਸੰਯੋਗਾਂ ਦਾ) ਫ਼ਇਦਾ ਲੈਣਾ ਹੋਵੇ ਤਾਂ ਐਡਜਸਟ ਹੋ ਜਾਓ। ਇਹ ਤਾਂ ਫ਼ਇਦਾ ਵੀ ਕਿਸੇ ਚੀਜ਼ ਦਾ ਨਹੀਂ, ਅਤੇ ਵੈਰ ਖੜਾ ਹੋ ਜਾਏਗਾ, ਉਹ ਵੱਖਰਾ।
ਹਰੇਕ ਵਿਅਕਤੀ ਦੇ ਜੀਵਨ ਵਿਚ ਕੁਝ ਪ੍ਰਿੰਸੀਪਲ (ਸਿਧਾਂਤ) ਹੋਏ ਹੀ ਚਾਹੀਦੇ ਹਨ। ਫਿਰ ਵੀ ਸੰਯੋਗਾਂ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ। ਸੰਯੋਗਾਂ ਦੇ ਨਾਲ ਐਡਜਸਟ ਹੋ ਜਾਵੇ, ਉਹ ਮਨੁੱਖ | ਜੇ ਹਰੇਕ ਸੰਯੋਗ ਵਿੱਚ ਐਡਜਸਟਮੈਂਟ ਲੈਣਾ ਆ ਜਾਵੇ ਤਾਂ ਠੇਠ (ਸਿੱਧਾ) ਮੋਕਸ਼ ਵਿੱਚ ਪਹੁੰਚਿਆ ਜਾ ਸਕਦਾ ਹੈ, ਇਹੋ ਜਿਹਾ ਗਜ਼ਬ ਦਾ ਹਥਿਆਰ ਹੈ।
41