________________
ਡਿਸਐਡਜਸਟਮੈਂਟ, ਇਹੀ ਮੂਰਖਤਾ ਆਪਣੀ ਗੱਲ ਸਾਹਮਣੇ ਵਾਲੇ ਨੂੰ ਐਡਜਸਟ ਹੋਣੀ ਹੀ ਚਾਹੀਦੀ ਹੈ। ਆਪਣੀ ਗੱਲ ਸਾਹਮਣੇ ਵਾਲੇ ਨੂੰ “ਐਡਜਸਟ’ ਨਾ ਹੋਵੇ ਤਾਂ ਉਹ ਸਾਡੀ ਹੀ ਭੁੱਲ ਹੈ । ਭੁੱਲ ਸੁਧਰੇ ਤਾਂ “ਐਡਜਸਟ ਹੋ ਸਕੇਂਗਾ । ਵੀਰਾਗਾਂ ਦੀ ਗੱਲ ‘ਐਵਰੀਵੇਅਰ ਐਡਜਸਟਮੈਂਟ ਦੀ ਹੈ । ‘ਡਿਸਐਡਜਸਟਮੈਂਟ' ਹੀ ਮੂਰਖਤਾ ਹੈ। “ਐਡਜਸਟਮੈਂਟ ਨੂੰ ਅਸੀਂ ਨਿਆਂ ਕਹਿੰਦੇ ਹਾਂ । ਆਗਰਹ-ਦੁਰਾਗਰਰ, ਉਹ ਕੋਈ ਨਿਆਂ (ਇਨਸਾਫ਼) ਨਹੀਂ ਕਹਾਉਂਦਾ ਹੈ।
ਹੁਣ ਤੱਕ ਇੱਕ ਵੀ ਮਨੁੱਖ ਸਾਡੇ ਤੋਂ ਡਿਸਐਡਜਸਟ ਨਹੀਂ ਹੋਇਆ ਹੈ । ਅਤੇ ਇਹਨਾਂ ਲੋਕਾਂ ਤੋਂ ਤਾਂ ਘਰ ਦੇ ਚਾਰ ਮੈਂਬਰ ਵੀ ਐਡਜਸਟ ਨਹੀਂ ਹੁੰਦੇ ਹਨ। ਇਹ ਐਡਜਸਟ ਹੋਣਾ ਆਵੇਗਾ ਜਾਂ ਨਹੀਂ ਆਵੇਗਾ ? ਇਸ ਤਰ੍ਹਾਂ ਹੋ ਸਕੇਗਾ ਕਿ ਨਹੀਂ ਹੋ ਸਕੇਗਾ ? ਅਸੀਂ ਜਿਸ ਤਰ੍ਹਾਂ ਦਾ ਦੇਖਦੇ ਹਾਂ ਉਸ ਤਰ੍ਹਾਂ ਦਾ ਤਾਂ ਸਾਨੂੰ ਆ ਹੀ ਜਾਂਦਾ ਹੈ ? ਇਸ ਸੰਸਾਰ ਦਾ ਨਿਯਮ ਕੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਦੇਖੋਗੇ ਓਨਾ ਤਾਂ ਤੁਹਾਨੂੰ ਸਮਝ ਆ ਹੀ ਜਾਵੇਗਾ । ਉਸ ਵਿਚ ਕੁਝ ਸਿੱਖਣਾ ਨਹੀਂ ਪੈਂਦਾ।
ਸੰਸਾਰ ਵਿੱਚ ਹੋਰ ਕੁਝ ਭਾਵੇਂ ਹੀ ਨਾ ਆਏ, ਤਾਂ ਕੋਈ ਹਰਜ਼ ਨਹੀਂ ਹੈ । ਕੰਮ-ਧੰਧਾ ਕਰਨਾ ਘੱਟ ਆਉਂਦਾ ਹੋਵੇ ਤਾਂ ਹਰਜ਼ ਨਹੀਂ ਹੈ, ਪਰ ਐਡਜਸਟ ਹੋਣਾ ਆਉਣਾ ਚਾਹੀਦਾ ਹੈ | ਅਰਥਾਤ, ਵਸਤੂ ਸਥਿਤੀ ਵਿੱਚ ਐਡਜਸਟ ਹੋਣਾ ਸਿੱਖਣਾ ਚਾਹੀਦਾ ਹੈ। ਇਸ ਕਾਲ ਵਿੱਚ ਐਡਜਸਟ ਹੋਣਾ ਨਹੀਂ ਆਇਆ ਤਾਂ ਮਾਰਿਆ ਜਾਵੇਂਗਾ । ਇਸ ਲਈ “ਐਡਜਸਟ ਐਵਰੀਵੇਅਰ ਹੋ ਕੇ ਕੰਮ ਕੱਢ ਲੈਣਾ ਚਾਹੀਦਾ ਹੈ।
******