________________
ਸ਼ਿਕਾਇਤ ? ਨਹੀਂ, ‘ਐਡਜਸਟ
ਘਰ ਵਿੱਚ ਵੀ ‘ਐਡਜਸਟ' ਹੋਣਾ ਆਉਣਾ ਚਾਹੀਦਾ ਹੈ। ਤੁਸੀਂ ਸਤਿਸੰਗ ਤੋਂ ਦੇਰ ਨਾਲ ਘਰ ਜਾਓ ਤਾਂ ਘਰ ਵਾਲੇ ਕੀ ਕਹਿਣਗੇ ? ‘ਥੋੜਾ-ਬਹੁਤ ਤਾਂ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ?' ਤਾਂ ਅਸੀਂ ਛੇਤੀ ਘਰ ਜਾਈਏ ਤਾਂ ਉਸ ਵਿੱਚ ਕੀ ਗਲਤ ਹੈ ? ਹੁਣ ਉਸਨੂੰ ਇਸ ਤਰ੍ਹਾਂ ਮਾਰ ਖਾਣ ਦਾ ਵਕਤ ਕਿਉਂ ਆਇਆ ? ਕਿਉਂਕਿ ਪਹਿਲਾਂ ਬਹੁਤ ਸ਼ਿਕਾਇਤਾਂ ਕੀਤੀਆਂ ਸਨ। ਉਸਦਾ ਇਹ ਨਤੀਜਾ ਆਇਆ ਹੈ। ਉਸ ਸਮੇਂ ਸੱਤਾ ਵਿੱਚ ਆਇਆ ਸੀ, ਤਾਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਕੀਤੀਆਂ ਸਨ। ਹੁਣ ਸੱਤਾ ਵਿੱਚ ਨਹੀਂ ਹੈ, ਇਸ ਲਈ ਸ਼ਿਕਾਇਤਾਂ ਕੀਤੇ ਬਗੈਰ ਰਹਿਣਾ ਹੈ। ਇਸ ਲਈ ਹੁਣ ‘ਪਲੱਸ-ਮਾਇਨਸ' ਕਰ ਦਿਓ। ਸਾਹਮਣੇ ਵਾਲਾ ਗਾਲ੍ਹ ਕੱਢ ਗਿਆ, ਉਸਨੂੰ ਜਮ੍ਹਾ ਕਰ ਲੈਣਾ। ਫਰਿਆਦੀ ਹੋਣਾ ਹੀ ਨਹੀਂ ਹੈ !
ਘਰ ਵਿਚ ਪਤੀ-ਪਤਨੀ ਦੋਵੇਂ ਨਿਸ਼ਚੈ ਕਰਨ ਕਿ ਸਾਨੂੰ ‘ਐਡਜਸਟ’ ਹੋਣਾ ਹੈ, ਤਾਂ ਦੋਹਾਂ ਦਾ ਹੱਲ ਆ ਜਾਵੇਗਾ। ਉਹ ਜ਼ਿਆਦਾ ਖਿੱਚੋਤਾਣ ਕਰੇ ਤਾਂ ਅਸੀਂ ‘ਐਡਜਸਟ’ ਹੋ ਜਾਈਏ ਤਾਂ ਹੱਲ ਆ ਜਾਵੇਗਾ | ਜੇ ‘ਐਡਜਸਟ ਐਵਰੀਵੇਅਰ' ਨਹੀਂ ਹੋਏ ਤਾਂ ਸਾਰੇ ਪਾਗਲ ਹੋ ਜਾਓਗੇ। ਸਾਹਮਣੇ ਵਾਲਿਆਂ ਨੂੰ ਚਿੜਾਉਂਦੇ ਰਹੇ, ਇਸ ਵਜ੍ਹਾ ਨਾਲ ਪਾਗਲ ਹੋਏ ਹਨ।
ਜਿਸ ਨੂੰ ‘ਐਡਜਸਟ’ ਹੋਣ ਦੀ ਕਲਾ ਆ ਗਈ, ਉਹ ਦੁਨੀਆਂ ਤੋਂ ‘ਮੋਕਸ਼’ ਦੇ ਵਲ ਮੁੜ ਗਿਆ। ‘ਐਡਜਸਟਮੈਂਟ' ਹੋਇਆ, ਉਸਦਾ ਨਾਮ ਗਿਆਨ | ਜਿਹੜਾ ‘ਐਡਜਸਟਮੈਂਟ’ ਸਿੱਖ ਗਿਆ, ਉਹ ਪਾਰ ਉਤਰ ਗਿਆ।
ਕੁਝ ਲੋਕਾਂ ਨੂੰ ਰਾਤ ਨੂੰ ਦੇਰ ਨਾਲ ਸੌਣ ਦੀ ਆਦਤ ਹੁੰਦੀ ਹੈ ਅਤੇ ਕੁਝ ਲੋਕਾਂ ਨੂੰ ਜਲਦੀ ਸੌਣ ਦੀ ਆਦਤ ਹੁੰਦੀ ਹੈ, ਤਾਂ ਉਹਨਾਂ ਦੋਨਾਂ ਦਾ ਮੇਲ ਕਿਵੇਂ ਹੋਵੇਗਾ ? ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਰਹਿੰਦੇ ਹੋਣ ਤਾਂ ਕੀ ਹੋਵੇਗਾ ? ਘਰ ਵਿੱਚ ਇੱਕ ਵਿਅਕਤੀ ਇਹ ਕਹਿਣ ਵਾਲਾ ਨਿਕਲੇ ਕਿ, ‘ਤੁਸੀਂ ਘੱਟ ਅਕਲ ਵਾਲੇ ਹੋ, ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਹੀ ਬੋਲਣ ਵਾਲਾ ਸੀ। ਤੁਹਾਨੂੰ ਐਡਜਸਟ ਹੋ ਜਾਣਾ ਚਾਹੀਦਾ ਹੈ। ਇਸ ਦੇ ਬਦਲੇ ਜੇ ਤੁਸੀਂ ਜਵਾਬ ਦੇਵੋਗੇ ਤਾਂ ਤੁਸੀਂ ਥੱਕ ਜਾਵੋਗੇ।
40