________________
ਆਗਿਆ ਨਾਲ ਤੇਜ਼ ਪ੍ਰਗਤੀ ਪ੍ਰਸ਼ਨ ਕਰਤਾ : ਤੁਹਾਡਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਸਾਡੀ, ਮਹਾਤਮਾ ਦੀ ਜੋ ਪ੍ਰਤੀ ਹੁੰਦੀ ਹੈ ਉਸ ਪ੍ਰਤੀ ਦੀ ਸਪੀਡ ਕਿਸ ਉੱਤੇ ਅਧਾਰਿਤ ਹੈ ? ਕੀ ਕਰਨ ਨਾਲ ਤੇਜ਼ ਪ੍ਰਗਤੀ ਹੋਵੇਗੀ ?
ਦਾਦਾ ਸ੍ਰੀ : ਪੰਜ ਆਗਿਆਵਾਂ ਦੀ ਪਾਲਣਾ ਕਰੋ ਤਾਂ ਸਭ ਕੁਝ ਤੇਜ਼ੀ ਨਾਲ ਹੋਵੇਗਾ ਅਤੇ ਪੰਜ ਆਗਿਆਵਾਂ ਹੀ ਉਸਦਾ ਕਾਰਣ ਹਨ | ਪੰਜ ਆਗਿਆਵਾਂ ਪਾਲਣ ਨਾਲ ਆਵਰਣ ਟੁੱਟਦਾ ਜਾਂਦਾ ਹੈ । ਸ਼ਕਤੀਆਂ ਪ੍ਰਗਟ ਹੁੰਦੀਆਂ ਜਾਂਦੀਆਂ ਹਨ। ਜਿਹੜੀਆਂ ਅਵਿਅਕਤ ਸ਼ਕਤੀਆਂ ਹਨ ਉਹ ਵਿਅਕਤ ਹੁੰਦੀਆਂ ਜਾਂਦੀਆਂ ਹਨ | ਪੰਜ ਆਗਿਆਵਾਂ ਪਾਲਣ ਨਾਲ ਐਸ਼ਵਰਿਆ (ਪ੍ਰਭੂਤਾ) ਵਿਅਕਤ ਹੁੰਦੀ ਹੈ | ਹਰ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਗਟ ਹੁੰਦੀਆਂ ਹਨ। ਆਗਿਆ ਦਾ ਪਾਲਣ ਕਰਨ ਤੇ ਨਿਰਭਰ ਕਰਦਾ ਹੈ। | ਸਾਡੀ ਆਗਿਆ ਦੇ ਪ੍ਰਤੀ ਸਿੰਨਸੀਅਰ (ਵਫ਼ਾਦਾਰ) ਰਹਿਣਾ ਉਹ ਤਾਂ ਸਭ ਤੋਂ ਵੱਡਾ ਮੁੱਖ ਗੁਣ ਹੈ। ਸਾਡੀ ਆਗਿਆ ਪਾਲਣ ਕਰਨ ਨਾਲ ਜੋ ਅਬੁੱਧ ਹੋਇਆ ਉਹ ਸਾਡੇ ਵਰਗਾ ਹੀ ਹੋ ਜਾਵੇਗਾ ਨਾ ! ਪਰ ਜਦੋਂ ਤੱਕ ਆਗਿਆ ਦਾ ਸੇਵਨ ਹੈ, ਉਦੋਂ ਤੱਕ ਫਿਰ ਆਗਿਆ ਵਿੱਚ ਬਦਲਾਓ ਨਹੀਂ ਹੋਣਾ ਚਾਹੀਦਾ। ਤਾਂ ਪਰੇਸ਼ਾਨੀ ਨਹੀਂ ਹੋਵੇਗੀ।
ਦ੍ਰਿੜ ਨਿਸ਼ਚੈ ਨਾਲ ਹੀ ਆਗਿਆ ਪਾਲਣ ਦਾਦਾ ਦੀ ਆਗਿਆ ਦਾ ਪਾਲਣ ਕਰਨਾ ਹੈ ਉਹੀ ਸਭ ਤੋਂ ਵੱਡੀ ਚੀਜ਼ ਹੈ | ਆਗਿਆ ਦਾ ਪਾਲਣ ਕਰਨਾ ਹੈ ਇਸ ਤਰ੍ਹਾਂ ਤੈਅ ਕਰਨਾ ਚਾਹੀਦਾ ਹੈ | ਆਗਿਆ ਦਾ ਪਾਲਣ ਹੁੰਦਾ ਹੈ ਜਾਂ ਨਹੀਂ, ਇਹ ਤੁਹਾਨੂੰ ਨਹੀਂ ਦੇਖਣਾ ਹੈ | ਆਗਿਆ ਦਾ ਪਾਲਣ ਜਿੰਨਾ ਹੋ ਸਕੇ ਓਨਾ ਠੀਕ ਹੈ, ਪਰ ਤੁਹਾਨੂੰ ਤੈਅ ਕਰਨਾ ਚਾਹੀਦਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੈ। | ਪ੍ਰਸ਼ਨ ਕਰਤਾ : ਆਗਿਆ ਪਾਲਣ ਘੱਟ ਜਾਂ ਵੱਧ ਹੋ ਸਕੇ ਤਾਂ, ਉਸ ਵਿੱਚ ਹਰਜ਼ ਨਹੀਂ ਹੈ ਨਾ ?
ਦਾਦਾ ਸ੍ਰੀ : ਹਰਜ਼ ਨਹੀਂ, ਇਸ ਤਰ੍ਹਾਂ ਨਹੀਂ ਹੈ। ਤੁਹਾਨੂੰ ਤੈਅ ਕਰਨਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੀ ਹੈ ? ਸਵੇਰ ਤੋਂ ਤੈਅ ਕਰਨਾ ਹੈ ਕਿ, “ਮੈਨੂੰ ਪੰਜ ਆਗਿਆ ਵਿੱਚ ਰਹਿਣਾ ਹੈ, ਪਾਲਣ ਕਰਨਾ ਹੈ । ਤੈਅ ਕੀਤਾ ਉਦੋਂ ਤੋਂ ਸਾਡੀ ਆਗਿਆ ਵਿੱਚ ਆ ਗਿਆ ਮੈਨੂੰ ਏਨਾ ਹੀ ਚਾਹੀਦਾ ਹੈ।