________________
ਪੰਜ ਆਗਿਆਵਾਂ ਦੀ ਪ੍ਰੋਟੈਕਸ਼ਨ ਵਾੜ ਦਿੱਤੀ ਕਿ ਇਹ ਪ੍ਰੋਟੈਕਸ਼ਨ ਕਰਦੇ ਰਹਾਂਗੇ ਤਾਂ ਅੰਦਰਲੀ ਦਸ਼ਾ ਵਿੱਚ ਜ਼ਰਾ ਵੀ ਫ਼ਰਕ ਨਹੀਂ ਪਵੇਗਾ। ਉਹ ਗਿਆਨ ਉਸ ਨੂੰ ਦਿੱਤੀ ਗਈ ਸਥਿਤੀ ਵਿੱਚ ਹੀ ਰਹੇਗਾ। ਜੇ ਵਾੜ ਟੁੱਟ ਜਾਵੇ ਤਾਂ ਗਿਆਨ ਨੂੰ ਖਤਮ ਕਰ ਦੇਵੇਗਾ, ਮਿੱਟੀ ਵਿੱਚ ਮਿਲਾ ਦੇਵੇਗਾ
ਇਹ ਗਿਆਨ ਜੋ ਮੈਂ ਦਿੱਤਾ ਹੈ ਉਹ ਭੇਦ ਗਿਆਨ ਹੈ ਅਤੇ ਵੱਖ ਵੀ ਕਰ ਦਿੱਤਾ ਹੈ ਪਰ ਹੁਣ ਉਹ ਵੱਖਰਾ ਹੀ ਰਹੇ, ਉਸਦੇ ਲਈ ਇਹ ਪੰਜ ਵਾਕ (ਆਗਿਆ) ਮੈਂ ਤੁਹਾਨੂੰ ਪ੍ਰੋਟੈਕਸ਼ਨ ਦੇ ਲਈ ਦਿੰਦਾ ਹਾਂ ਤਾਂ ਕਿ ਇਹ ਜੋ ਕਲਿਯੁਗ ਹੈ ਨਾ, ਉਸ ਕਲਿਯੁਗ ਵਿੱਚ ਲੁੱਟ ਨਾ ਲੈਣ ਸਾਰੇ | ਬੋਧਬੀਜ ਉੱਗੇ ਤਾਂ ਪਾਈ ਵਗੈਰਾ ਛਿੜਕਣਾ ਪਏਗਾ ਨਾ ? ਵਾੜ ਲਾਉਣੀ ਪਊਗੀ ਜਾਂ ਨਹੀਂ ਲਗਾਉਣੀ ਪਊਗੀ ?
“ਗਿਆਨ ਤੋਂ ਬਾਅਦ ਕਿਹੜੀ ਸਾਧਨਾ ?
ਪ੍ਰਸ਼ਨ ਕਰਤਾ : ਇਸ ਗਿਆਨ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਸਾਧਨਾ ਕਰਨੀ ਚਾਹੀਦੀ ਹੈ ?
ਦਾਦਾ ਸ੍ਰੀ : ਸਾਧਨਾ ਤਾਂ, ਇਹਨਾਂ ਪੰਜ ਆਗਿਆਵਾਂ ਦਾ ਪਾਲਣ ਕਰਦੇ ਹੋ, ਓਹੀ ! ਹੁਣ ਹੋਰ ਕੋਈ ਸਾਧਨਾ ਨਹੀਂ ਹੈ। ਬਾਕੀ ਸਾਰੀਆਂ ਸਾਧਨਾ ਬੰਧਨ ਕਾਰਕ ਹਨ | ਪੰਜ ਆਗਿਆਵਾਂ ਛੁਡਾਉਣਗੀਆਂ |
ਪ੍ਰਸ਼ਨ ਕਰਤਾ : ਇਹ ਜਿਹੜੀਆਂ ਪੰਜ ਆਗਿਆਵਾਂ ਹਨ, ਇਹਨਾਂ ਵਿੱਚ ਇਹੋ ਜਿਹਾ ਕੀ ਹੈ ?
ਦਾਦਾ ਸ੍ਰੀ : ਪੰਜ ਆਗਿਆਵਾਂ ਦੀ ਇੱਕ ਵਾੜ ਹੈ, ਤਾਂ ਇਹ ਤੁਹਾਡਾ ਮਾਲ ਅੰਦਰ ਕੋਈ ਚੋਰੀ ਨਾ ਕਰ ਲਵੇ ਇਹੋ ਜਿਹੀ ਵਾੜ ਤੁਸੀਂ ਬਣਾ ਕੇ ਰੱਖੋ ਤਾਂ ਅੰਦਰ ਐਗਜ਼ੈਕਟ ਜਿਸ ਤਰ੍ਹਾਂ ਦਾ ਅਸੀਂ ਦਿੱਤਾ ਹੈ ਉਸ ਤਰ੍ਹਾਂ ਦਾ ਹੀ ਰਹੇਗਾ ਅਤੇ ਜੇ ਵਾੜ ਢਿੱਲੀ ਹੋਈ ਤਾਂ ਕੋਈ ਅੰਦਰ ਵੜ ਕੇ ਵਿਗਾੜ ਦੇਵੇਗਾ| ਤਾਂ ਉਸਨੂੰ ਰਿਪੇਅਰ ਕਰਨ ਲਈ ਵਾਪਿਸ ਮੈਨੂੰ ਆਉਣਾ ਪਵੇਗਾ। ਜਦੋਂ ਤੱਕ ਇਹਨਾਂ ਪੰਜ ਆਗਿਆਵਾਂ ਵਿੱਚ ਰਹੋਗੇ, ਉਦੋਂ ਤੱਕ ਅਸੀਂ ਲਗਾਤਾਰ ਸਮਾਧੀ ਦੀ ਗਾਰੰਟੀ ਦਿੰਦੇ ਹਾਂ।
24