________________
ਦੇ ਚੰਦ ਜਿੰਨੀ ਰੋਸ਼ਨੀ ਦਿੰਦਾ ਹੈ । ਪੂਰਾ ਹੀ ਗਿਆਨ ਦੇ ਦਿੰਦੇ ਹਾਂ ਫਿਰ ਵੀ ਅੰਦਰ ਕਿੰਨਾ ਪ੍ਰਗਟ ਹੁੰਦਾ ਹੈ ? ਦੂਜ ਦੇ ਚੰਦਰਮਾ ਜਿੰਨਾ ਹੀ । ਫਿਰ ਇਸ ਜਨਮ ਵਿੱਚ ਪੂਨਮ ਹੋ ਜਾਵੇ, ਉਦੋਂ ਤੱਕ ਦਾ ਤੁਹਾਨੂੰ ਕਰਨਾ ਹੈ । ਫਿਰ ਦੂਜ ਵਿੱਚੋਂ ਤੀਜ ਹੋਵੇਗੀ, ਚੌਥ ਹੋਵੇਗੀ, ਚੌਥ ਤੋਂ ਪੰਚਮੀ ਹੋਵੇਗੀ....ਅਤੇ ਪੂਰਨਮਾਸੀ ਹੋ ਜਾਵੇਗੀ ਤਾਂ ਫਿਰ ਕੰਪਲੀਟ ਹੋ ਗਿਆ ! ਅਰਥਾਤ ਕੇਵਲ ਗਿਆਨ ਹੋ ਗਿਆ। ਕਰਮ ਨਹੀਂ ਬੰਨ੍ਹੇ ਜਾਣਗੇ, ਕਰਮ ਬੰਨਣੇ ਰੁੱਕ ਜਾਣਗੇ । ਕ੍ਰੋਧਮਾਨ-ਮਾਇਆ-ਲੋਭ ਬੰਦ ਹੋ ਜਾਣਗੇ । ਪਹਿਲੇ ਅਸਲ ਵਿੱਚ ਆਪਣੇ ਆਪ ਨੂੰ ਜੋ ਚੰਦੂ ਭਾਈ ਮੰਨਦਾ ਸੀ, ਉਹ ਭਰਮ ਸੀ। ਅਸਲ ਵਿਚ “ਮੈਂ ਚੰਦੂ ਭਾਈ ਹਾਂ ਉਹ ਗਿਆ। ਉਹ ਭਰਮ ਗਿਆ। ਹੁਣ ਤੈਨੂੰ ਜੋ ਆਗਿਆਵਾਂ ਦਿੱਤੀਆਂ ਹਨ, ਉਹਨਾਂ ਆਗਿਆਵਾਂ ਵਿੱਚ ਨਹੀਂ ।
ਇੱਥੇ ਗਿਆਨ ਵਿਧੀ ਵਿੱਚ ਆਓਗੇ ਤਾਂ ਮੈਂ ਸਾਰੇ ਪਾਪ ਧੋ ਦੇਵਾਂਗਾ, ਫਿਰ ਤੁਹਾਨੂੰ ਖੁਦ ਨੂੰ ਦੋਸ਼ ਦਿੱਖਣਗੇ ਅਤੇ ਖੁਦ ਦੇ ਦੋਸ਼ ਦਿੱਖਣ ਉਦੋਂ ਤੋਂ ਸਮਝਣਾ ਕਿ ਮੋਕਸ਼ ਵਿੱਚ ਜਾਣ ਦੀ ਤਿਆਰੀ ਹੋ ਗਈ ਹੈ। 11.ਆਤਮ ਗਿਆਨ ਪ੍ਰਾਪਤੀ ਦੇ ਬਾਅਦ ਆਗਿਆ ਪਾਲਣ
ਦਾ ਮਹੱਤਵ ਆਗਿਆ, ਗਿਆਨ ਦੇ ਪ੍ਰੋਟੈਕਸ਼ਨ ਦੇ ਲਈ (ਹੇਤੂ) ਸਾਡੇ ਗਿਆਨ ਦੇਣ ਤੋਂ ਬਾਅਦ ਤੁਹਾਨੂੰ ਆਤਮਾ ਅਨੁਭਵ ਹੋ ਜਾਣ 'ਤੇ ਕੀ ਕੰਮ ਬਾਕੀ ਰਹਿੰਦਾ ਹੈ ? ਗਿਆਨੀ ਪੁਰਖ ਦੀ ‘ਆਗਿਆ ਦਾ ਪਾਲਣ । “ਆਗਿਆ’ ਹੀ ਧਰਮ ਅਤੇ “ਆਗਿਆ ਹੀ ਤਪ | ਅਤੇ ਸਾਡੀ ਆਗਿਆ ਸੰਸਾਰ ਵਿਹਾਰ ਵਿੱਚ ਜ਼ਰਾ ਵੀ ਰੁਕਾਵਟ ਨਹੀਂ ਪਾਉਂਦੀ ਹੈ । ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦਾ ਅਸਰ ਨਾ ਹੋਵੇ, ਇਸ ਤਰ੍ਹਾਂ ਦਾ ਇਹ ਅਕ੍ਰਮ ਵਿਗਿਆਨ ਹੈ।
| ਇਹ ਕਾਲ ਕਿਸ ਤਰ੍ਹਾਂ ਦਾ ਹੈ ਕਿ ਸਾਰੇ ਪਾਸੇ ਕੁਸੰਗ ਹੀ ਹੈ। ਰਸੋਈ ਘਰ ਤੋਂ ਲੈ ਕੇ ਆਫ਼ਿਸ ਵਿੱਚ, ਘਰ ਵਿੱਚ, ਰਾਹ ਵਿੱਚ, ਬਾਹਰ, ਗੱਡੀ ਵਿੱਚ, ਟ੍ਰੇਨ ਵਿੱਚ, ਇਸ ਤਰ੍ਹਾਂ ਸਭ ਜਗਾ ਕੁਸੰਗ ਹੀ ਹੈ। ਕੁਸੰਗ ਹੈ, ਇਸ ਲਈ ਇਹ ਜੋ ਗਿਆਨ ਮੈਂ ਤੁਹਾਨੂੰ ਦੋ ਘੰਟਿਆਂ ਵਿੱਚ ਦਿੱਤਾ ਹੈ, ਉਸਨੂੰ ਇਹ ਕੁਸੰਗ ਹੀ ਖਾ ਜਾਵੇਗਾ, ਕੁਸੰਗ ਨਹੀਂ ਖਾ ਜਾਵੇਗਾ ? ਉਸਦੇ ਲਈ