________________
ਆਗਿਆ ਦਾ ਪਾਲਣ ਕਰਨਾ ਭੁੱਲ ਜਾਏ ਤਾਂ ਪ੍ਰਤੀਕ੍ਰਮਣ ਕਰਨਾ ਹੈ ਕਿ ‘ਹੇ ਦਾਦਾ ਦੋ ਘੰਟਿਆਂ ਦੇ ਲਈ ਮੈਂ ਭੁੱਲ ਗਿਆ ਸੀ, ਤੁਹਾਡੀ ਆਗਿਆ ਭੁੱਲ ਗਿਆ ਪਰ ਮੈਨੂੰ ਤਾਂ ਆਗਿਆ ਦਾ ਪਾਲਣ ਕਰਨਾ ਹੈ। ਮੈਨੂੰ ਮਾਫ਼ ਕਰ ਦਿਓ।' ਤਾਂ ਪਿਛਲੀਆਂ ਸਾਰੀਆਂ ਪ੍ਰੀਖਿਆਵਾਂ ਪਾਸ। ਸੌ ਦੇ ਸੌ ਅੰਕ ਪੂਰੇ। ਇਸ ਨਾਲ ਜੋਖ਼ਿਮਦਾਰੀ ਨਹੀਂ ਰਹੇਗੀ। ਆਗਿਆ ਵਿੱਚ ਆ ਜਾਵੋਗੇ ਤਾਂ ਸੰਸਾਰ ਛੂਹੇਗਾ ਨਹੀਂ। ਸਾਡੀ ਆਗਿਆ ਦਾ ਪਾਲਣ ਕਰੋਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਛੂਹੇਗਾ।
ਆਗਿਆ ਪਾਲਣ ਨਾਲ ਵਾਸਤਵਿਕ ਪੁਰਸ਼ਾਰਥ ਦੀ ਸ਼ੁਰੂਆਤ ਮੈਂ ਤੁਹਾਨੂੰ ਗਿਆਨ ਦਿੱਤਾ ਤਾਂ ਤੁਹਾਨੂੰ ਪ੍ਰਕ੍ਰਿਤੀ ਤੋਂ ਅਲੱਗ ਕੀਤਾ ਹੈ। ‘ਮੈਂ ਸ਼ੁੱਧ ਆਤਮਾ' ਭਾਵ ਪੁਰਸ਼ ਅਤੇ ਉਸਦੇ ਬਾਅਦ ਵਿੱਚ ਅਸਲੀ ਪੁਰਸ਼ਾਰਥ ਹੈ, ਰਿਅਲ ਪੁਰਸ਼ਾਰਥ ਹੈ ਇਹ।
ਪ੍ਰਸ਼ਨ ਕਰਤਾ : ਰਿਅਲ ਪੁਰਸ਼ਾਰਥ ਅਤੇ ਰਿਲੇਟਿਵ ਪੁਰਸ਼ਾਰਥ ਇਹਨਾਂ ਦੋਨਾਂ ਦੇ ਵਿੱਚ ਦਾ ਫ਼ਰਕ ਦੱਸੋ ਨਾ
ਦਾਦਾ ਸ੍ਰੀ : ਰਿਅਲ ਪੁਰਸ਼ਾਰਥ ਵਿੱਚ ਕਰਨ ਦੀ ਚੀਜ਼ ਨਹੀਂ ਹੁੰਦੀ। ਦੋਹਾਂ ਵਿੱ ਫ਼ਰਕ ਇਹ ਹੈ ਕਿ ਰਿਅਲ ਪੁਰਸ਼ਾਰਥ ਮਤਲਬ ‘ਦੇਖਣਾ’ ਅਤੇ ‘ਜਾਣਨਾ' ਅਤੇ ਰਿਲੇਟਿਵ ਪੁਰਸ਼ਾਰਥ ਮਤਲਬ ਕੀ ? ਭਾਵ ਕਰਨਾ। ਮੈਂ ਇਸ ਤਰ੍ਹਾਂ ਕਰੂੰਗਾ।
ਤੁਸੀਂ ਚੰਦੂ ਭਾਈ ਸੀ ਅਤੇ ਪੁਰਸ਼ਾਰਥ ਕਰਦੇ ਸੀ ਉਹ ਕ੍ਰਾਂਤੀ ਦਾ ਪੁਰਸ਼ਾਰਥ ਸੀ ਪਰ ਜਦ ‘ਮੈਂ ਸ਼ੁੱਧ ਆਤਮਾ ਹਾਂ' ਦੀ ਪ੍ਰਾਪਤੀ ਕੀਤੀ ਅਤੇ ਉਸਦੇ ਬਾਅਦ ਪੁਰਸ਼ਾਰਥ ਕਰੋ, ਦਾਦਾ ਦੀ ਪੰਜ ਆਗਿਆ ਵਿੱਚ ਰਹੋ ਤਾਂ ਉਹ ਰਿਅਲ ਪੁਰਸ਼ਾਰਥ ਹੈ। ਪੁਰਸ਼ (ਪਦ) ਦੀ ਪ੍ਰਾਪਤੀ ਹੋਣ ਦੇ ਬਾਅਦ ਵਿੱਚ (ਪੁਰਸ਼ਾਰਥ ਕੀਤਾ) ਕਿਹਾ ਜਾਵੇਗਾ।
ਪ੍ਰਸ਼ਨ ਕਰਤਾ : ਇਹ ਜਿਹੜਾ ਗਿਆਨ ਬੀਜ ਬੀਜਿਆ ਉਹੀ ਪ੍ਰਕਾਸ਼ ਹੈ, ਓਹੀ ਜੋਤ
ਹੈ?
ਦਾਦਾ ਸ੍ਰੀ : ਓਹੀ ! ਪਰ ਬੀਜ਼ ਦੇ ਰੂਪ ਵਿੱਚ | ਹੁਣ ਹੌਲੀ-ਹੌਲੀ ਪੂਨਮ ਹੋਏਗੀ | ਪੁਰਸ਼ਾਰਥ ਦੀ ਸ਼ੁਰੂਆਤ ਹੋਈ, ਤਾਂ ਉਹ ਦੂਜ ਤੋਂ ਪੂਨਮ ਕਰ ਦੇਵੇਗਾ | ਹਾਂ ! ਇਹਨਾਂ
26