________________
ਕਾਲ ਵਿੱਚ ਮਨ-ਵਚਨ-ਕਾਇਆ ਦੀ ਏਕਤਾ ਟੁੱਟ ਗਈ ਹੈ, ਇਸ ਲਈ ਕ੍ਰਮਿਕ ਮਾਰਗ ਫਰੈਕਚਰ ਹੋ ਗਿਆ ਹੈ। ਇਸ ਲਈ ਕਹਿੰਦਾ ਹਾਂ ਕਿ ਇਸ ਕ੍ਰਮਿਕ ਮਾਰਗ ਦਾ ਬੇਸਮੈਂਟ ਸੜ ਚੁੱਕਿਆ ਹੈ, ਇਸ ਲਈ ਇਹ ਅਕ੍ਰਮ ਨਿਕਲਿਆ ਹੈ। ਇੱਥੇ ਸਭ ਕੁਝ ਅਲਾਓ ਹੋ ਜਾਂਦਾ ਹੈ, ਤੂੰ ਜਿਵੇਂ ਦਾ ਹੋਵੇਂਗਾ ਉਸੇ ਤਰ੍ਹਾਂ, ਤੂੰ ਮੈਨੂੰ ਇੱਥੇ ਮਿਲਿਆ ਹੈ ਨਾ ਤਾਂ ਬਸ ! ਭਾਵ ਸਾਨੂੰ ਹੋਰ ਦੂਜੀ ਕੋਈ ਝੰਝਟ ਹੀ ਨਹੀਂ ਕਰਨੀ।
‘ਗਿਆਨੀ’ ਦੀ ਕਿਰਪਾ ਨਾਲ ਹੀ ‘ਪ੍ਰਾਪਤੀ
ਪ੍ਰਸ਼ਨ ਕਰਤਾ : ਤੁਸੀਂ ਜੋ ਅਕ੍ਰਮ ਮਾਰਗ ਕਿਹਾ, ਉਹ ਤੁਹਾਡੇ ਵਰਗੇ ‘ਗਿਆਨੀ' ਦੇ ਲਈ ਠੀਕ ਹੈ, ਸਰਲ ਹੈ। ਪਰ ਸਾਡੇ ਵਰਗੇ ਸਾਧਾਰਨ, ਸੰਸਾਰ ਵਿੱਚ ਰਹਿਣ ਵਾਲੇ, ਕੰਮ ਕਰਨ ਵਾਲੇ ਲੋਕਾਂ ਦੇ ਲਈ ਉਹ ਮੁਸ਼ਕਿਲ ਹੈ। ਤਾਂ ਉਸਦੇ ਲਈ ਕੀ ਉਪਾਅ ਹੈ ?
ਦਾਦਾ ਸ੍ਰੀ : ‘ਗਿਆਨੀ ਪੁਰਖ' ਦੇ ਅੰਦਰ ਭਗਵਾਨ ਪ੍ਰਗਟ ਹੋ ਚੁੱਕੇ ਹੁੰਦੇ ਹਨ, ਚੰਦਾਂ ਲੋਕ ਦੇ ਨਾਥ ਪ੍ਰਗਟ ਹੋ ਚੁੱਕੇ ਹੁੰਦੇ ਹਨ, ਇਹੋ ਜਿਹੇ ‘ਗਿਆਨੀ ਪੁਰਖ’ ਮਿਲ ਜਾਣ ਤਾਂ ਕੀ ਹੋ ਬਾਕੀ ਰਹੇਗਾ ? ਤੁਹਾਡੀ ਸ਼ਕਤੀ ਨਾਲ ਨਹੀਂ ਕਰਨਾ ਹੈ। ਉਹਨਾਂ ਦੀ ਕਿਰਪਾ ਨਾਲ ਹੁੰਦਾ ਹੈ। ਕਿਰਪਾ ਨਾਲ ਸਾਰਾ ਕੁਝ ਹੀ ਬਦਲ ਜਾਂਦਾ ਹੈ। ਇਸ ਲਈ ਇੱਥੇ ਤਾਂ ਜੋ ਤੁਸੀਂ ਮੰਗੋ ਉਹ ਸਾਰਾ ਹੀ ਹਿਸਾਬ ਪੂਰਾ ਹੁੰਦਾ ਹੈ। ਤੁਹਾਨੂੰ ਕੁਝ ਵੀ ਨਹੀਂ ਕਰਨਾ ਹੈ। ਤੁਹਾਨੂੰ ਤਾਂ 'ਗਿਆਨੀ ਪੁਰਖ' ਦੀ ਆਗਿਆ ਵਿਚ ਹੀ ਰਹਿਣਾ ਹੈ। ਇਹ ਤਾਂ ‘ਅਕ੍ਰਮ ਵਿਗਿਆਨ' ਹੈ। ਭਾਵ ਪ੍ਰਤੱਖ ਭਗਵਾਨ ਦੇ ਕੋਲੋਂ ਕੰਮ ਕੱਢ ਲੈਣਾ ਹੈ ਅਤੇ ਉਹ ਤੁਹਾਡੇ ਕੋਲ ਹਰ ਪਲ ਰਹਿੰਦਾ ਹੈ, ਘੰਟੇ-ਦੋ ਘੰਟੇ ਹੀ ਨਹੀਂ।
ਪ੍ਰਸ਼ਨ ਕਰਤਾ : ਭਾਵ ਉਹਨਾਂ ਨੂੰ ਸਭ ਸੌਂਪ ਦਿੱਤਾ ਹੋਵੇ, ਤਾਂ ਉਹ ਹੀ ਸਭ ਕਰਦੇ
ਹਨ ?
ਦਾਦਾ ਸ੍ਰੀ : ਉਹ ਹੀ ਸਭ ਕਰਨਗੇ, ਤੁਹਾਨੂੰ ਕੁਝ ਵੀ ਨਹੀਂ ਕਰਨਾ ਹੈ। ਕਰਨ ਨਾਲ ਤਾਂ ਕਰਮ ਬੰਨ੍ਹੇ ਜਾਣਗੇ। ਤੁਹਾਨੂੰ ਤਾਂ ਸਿਰਫ ਲਿਫਟ ਵਿੱਚ ਬੈਠਣਾ ਹੈ। ਲਿਫਟ ਵਿੱਚ ਪੰਜ ਆਗਿਆ ਦਾ ਪਾਲਣ ਕਰਨਾ ਹੈ | ਲਿਫਟ ਵਿੱਚ ਬੈਠਣ ਦੇ ਬਾਅਦ ਅੰਦਰ ਉੱਛਲ ਕੁੱਦ ਨਹੀਂ ਕਰਨੀ ਹੈ, ਹੱਥ ਬਾਹਰ ਨਹੀਂ ਕੱਢਣਾ, ਏਨਾ ਹੀ ਤੁਹਾਨੂੰ ਕਰਨਾ ਹੈ | ਕਦੇ ਕਦੇ ਹੀ ਇਹੋ ਜਿਹਾ ਰਸਤਾ ਨਿਕਲਦਾ ਹੈ, ਉਹ ਭਾਗਾਂ ਵਾਲਿਆਂ ਦੇ ਲਈ ਹੀ ਹੈ। ਵਰਲਡ ਦਾ ਇਹ
19