________________
ਗਿਆਰਵਾਂ ਅਚੰਭਾ ਕਹਾਉਂਦਾ ਹੈ ! ਅਪਵਾਦ ਵਿਚ ਜਿਸਨੂੰ ਟਿਕਟ ਮਿਲ ਗਈ, ਉਸਦਾ ਕੰਮ ਹੋ ਗਿਆ।
'ਅਕ੍ਰਮ ਮਾਰਗ ਜਾਰੀ ਹੈ ਇਸ ਵਿਚ ਮੇਰਾ ਉਦੇਸ਼ ਤਾਂ ਏਨਾ ਹੀ ਹੈ ਕਿ “ਮੈਂ ਜੋ ਸੁੱਖ ਪ੍ਰਾਪਤ ਕੀਤਾ ਹੈ, ਉਹ ਸੁੱਖ ਤੁਸੀਂ ਵੀ ਪ੍ਰਾਪਤ ਕਰੋ । ਭਾਵ ਇਸ ਤਰ੍ਹਾਂ ਦਾ ਜੋ ਇਹ ਵਿਗਿਆਨ ਪ੍ਰਗਟ ਹੋਇਆ, ਉਹ ਐਵੇਂ ਹੀ ਦੱਬ ਜਾਣ ਵਾਲਾ ਨਹੀਂ ਹੈ। ਅਸੀਂ ਆਪਣੇ ਪਿੱਛੇ ਗਿਆਨੀਆਂ ਦੀ ਵੰਸ਼ਾਵਲੀ ਛੱਡ ਕੇ ਜਾਵਾਂਗੇ । ਆਪਣੇ ਉਤਰਾਧਿਕਾਰੀ ਛੱਡ ਕੇ ਜਾਵਾਂਗੇ ਅਤੇ ਉਸਦੇ ਬਾਅਦ ਗਿਆਨੀਆਂ ਦੀ ਲਿੰਕ ਚਾਲੂ ਰਹੇਗੀ । ਇਸ ਲਈ ਸਜੀਵਨ ਮੂਰਤੀ ਦੀ ਖੋਜ ਕਰਨਾ । ਉਸਦੇ ਬਿਨਾਂ ਹੱਲ ਨਿਕਲਣ ਵਾਲਾ ਨਹੀਂ ਹੈ। | ਮੈਂ ਤਾਂ ਕੁਝ ਲੋਕਾਂ ਨੂੰ ਆਪਣੇ ਹੱਥੀਂ ਸਿੱਧੀ ਪ੍ਰਦਾਨ ਕਰਨ ਵਾਲਾ ਹਾਂ । ਪਿੱਛੇ ਕੋਈ ਚਾਹੀਦਾ ਹੈ ਕਿ ਨਹੀਂ ਚਾਹੀਦਾ ? ਪਿੱਛੇ ਵਾਲੇ ਲੋਕਾਂ ਨੂੰ ਰਸਤਾ ਤਾਂ ਚਾਹੀਦਾ ਹੈ ਨਾ ?
9. ਗਿਆਨ ਵਿਧੀ ਕੀ ਹੈ ? ਪ੍ਰਸ਼ਨ ਕਰਤਾ : ਤੁਹਾਡੀ ਗਿਆਨ ਵਿਧੀ ਕੀ ਹੈ ?
ਦਾਦਾ ਸ੍ਰੀ : ਗਿਆਨ ਵਿਧੀ ਤਾਂ ਸੈਪਰੇਸ਼ਨ (ਅਲੱਗ) ਕਰਨਾ ਹੈ, ਪੁਦਗਲ (ਅਨਾਤਮਾ) ਅਤੇ ਆਤਮਾ ਦਾ ! ਸ਼ੁਧ ਚੇਤਨ ਅਤੇ ਪੁਦਗਲ ਦੋਹਾਂ ਦਾ ਸੈਪਰੇਸ਼ਨ।
ਪ੍ਰਸ਼ਨ ਕਰਤਾ : ਇਹ ਸਿਧਾਂਤ ਤਾਂ ਠੀਕ ਹੀ ਹੈ, ਪਰ ਉਸਦਾ ਢੰਗ ਕੀ ਹੈ, ਉਹ ਜਾਣਨਾ ਹੈ ?
ਦਾਦਾ ਸ੍ਰੀ : ਇਸ ਵਿੱਚ ਲੈਣ-ਦੇਣ ਵਰਗਾ ਕੁਝ ਨਹੀਂ ਹੁੰਦਾ ਹੈ, ਸਿਰਫ ਇੱਥੇ ਬੈਠ ਕੇ ਇਹ ਜਿਵੇਂ ਦਾ ਹੈ ਉਸ ਤਰ੍ਹਾਂ ਬੋਲਣ ਦੀ ਲੋੜ ਹੈ, ਮੈਂ ਕੌਣ ਹਾਂ’ ਉਸਦੀ ਪਹਿਚਾਣ, ਗਿਆਨ ਕਰਾਉਣਾ, ਦੋ ਘੰਟੇ ਦਾ ਗਿਆਨ ਪ੍ਰਯੋਗ ਹੁੰਦਾ ਹੈ। ਉਸ ਵਿੱਚੋਂ ਅਠਤਾਲੀ ਮਿੰਟ ਆਤਮਾਅਨਾਤਮਾ ਦਾ ਭੇਦ ਕਰਨ ਵਾਲੇ ਭੇਦ ਵਿਗਿਆਨ ਦੇ ਵਾਕ ਬੁਲਵਾਏ ਜਾਂਦੇ ਹਨ, ਜੋ ਸਭ ਨੂੰ ਸਮੂਹ ਵਿੱਚ ਬੋਲਣੇ ਹੁੰਦੇ ਹਨ । ਉਸ ਤੋਂ ਬਾਅਦ ਇੱਕ ਘੰਟੇ ਵਿੱਚ ਪੰਜ ਆਗਿਆ ਉਦਾਹਰਣ ਦੇ ਕੇ ਵਿਸਤਾਰ ਨਾਲ ਸਮਝਾਈਆਂ ਜਾਂਦੀਆ ਹਨ, ਕਿ ਹੁਣ ਬਾਕੀ ਦਾ ਜੀਵਨ
20