________________
33
ਸੇਵਾ-ਪਰੋਪਕਾਰ ਅਤੇ ਜੇ ਸੇਵਾ ਨਾ ਹੋ ਸਕੇ ਤਾਂ ਕਿਸੇ ਨੂੰ ਦੁੱਖ ਨਾ ਹੋਵੇ ਇੰਝ ਵੇਖਣਾ ਚਾਹੀਦਾ ਹੈ। ਭਾਵੇਂ ਨੁਕਸਾਨ ਹੀ ਕਰ ਗਿਆ ਹੋਵੇ । ਕਿਉਂਕਿ ਉਹ ਪਹਿਲਾਂ ਦਾ ਕੁਝ ਹਿਸਾਬ ਹੋਵੇਗਾ | ਪਰ ਸਾਨੂੰ ਉਸ ਨੂੰ ਕੋਈ ਦੁੱਖ ਨਾ ਹੋਵੇ ਇੰਝ ਕਰਨਾ ਚਾਹੀਦਾ ਹੈ।
| ਬਸ, ਇਹੀ ਸਿੱਖਣ ਵਰਗਾ ਪ੍ਰਸ਼ਨ ਕਰਤਾ : ਦੂਜਿਆਂ ਨੂੰ ਸੁੱਖ ਦੇ ਕੇ ਸੁੱਖੀ ਹੋਣਾ ਉਹ ? ਦਾਦਾ ਸ੍ਰੀ : ਹਾਂ, ਬਸ ਏਨਾ ਹੀ ਸਿੱਖਣਾ ਨਾ ! ਦੂਜਾ ਸਿੱਖਣ ਵਰਗਾ ਹੀ ਨਹੀਂ ਹੈ। ਦੁਨਿਆਂ ਵਿੱਚ ਹੋਰ ਕੋਈ ਧਰਮ ਹੀ ਨਹੀਂ ਹੈ। ਇਹ ਏਨਾ ਹੀ ਧਰਮ ਹੈ, ਦੂਜਾ ਕੋਈ ਧਰਮ ਨਹੀਂ ਹੈ। ਦੂਜਿਆਂ ਨੂੰ ਸੁੱਖ ਦਿਓ, ਉਸ ਵਿੱਚ ਹੀ ਸੁੱਖੀ ਹੋਵੋਗੇ। | ਇਹ ਤੁਸੀਂ ਵਪਾਰ-ਧੰਧਾ ਕਰਦੇ ਹੋ, ਤਦ ਕੁਝ ਕਮਾਉਂਦੇ ਹੋ, ਤਾਂ ਕਿਸੇ ਪਿੰਡ ਵਿੱਚ ਕੋਈ ਦੁੱਖੀ ਹੋਵੇ ਤਾਂ ਉਸਨੂੰ ਥੋੜਾ ਅੰਨ-ਪਾਣੀ ਦੇ ਦਿਓ, ਧੀ ਦੇ ਵਿਆਹ ਸਮੇਂ ਕੁਝ ਰਕਮ ਦੇ ਦਿਉ । ਏਦਾਂ ਉਹਨਾਂ ਦੀ ਗੱਡੀ ਰਾਹ ਉੱਤੇ ਲਿਆ ਦੇਣੀ ਚਾਹੀਦੀ ਹੈ ਨਾ ! ਕਿਸੇ ਦੇ ਦਿਲ ਨੂੰ ਠੰਡਕ ਪਹੁੰਚਾਈਏ, ਤਾਂ ਭਗਵਾਨ ਸਾਡੇ ਦਿਲ ਨੂੰ ਠੰਡਕ ਦੇਵੇਗਾ।
ਗਿਆਨੀ ਦੇਣ, ਗਾਰੰਟੀ ਲੇਖ ਪ੍ਰਸ਼ਨ ਕਰਤਾ : ਦਿਲ ਨੂੰ ਠੰਡਕ ਪਹੁੰਚਾਉਣ ਜਾਈਏ ਤਾਂ ਅੱਜ ਜੇਬ ਕੱਟ ਜਾਂਦੀ ਹੈ। ਦਾਦਾ ਸ੍ਰੀ : ਜੇਬ ਭਾਵੇਂ ਕੱਟ ਜਾਏ । ਉਹ ਪਿਛਲਾ ਹਿਸਾਬ ਹੋਵੇਗਾ ਜੋ ਚੁੱਕ ਰਿਹਾ ਹੈ। ਪਰ ਤੁਸੀਂ ਹੁਣ ਠੰਡਕ ਦੇਵੋਗੇ, ਤਾਂ ਉਸਦਾ ਫਲ ਆਏਗਾ ਹੀ, ਉਸਦੀ ਸੌ ਪ੍ਰਤੀਸ਼ਤ ਗਾਰੰਟੀ ਲਿਖ ਕੇ ਦੇਵਾਂ। ਇਹ ਅਸੀਂ ਦਿੱਤਾ ਹੋਵੇਗਾ, ਇਸ ਲਈ ਅੱਜ ਸਾਨੂੰ ਸੁੱਖ ਆਉਂਦਾ ਹੈ। ਮੇਰਾ ਧੰਧਾ ਹੀ ਇਹ ਹੈ ਕਿ ਸੁੱਖ ਦੀ ਦੁਕਾਨ ਖੋਲਣੀ । ਸਾਨੂੰ ਦੁੱਖ ਦੀ ਦੁਕਾਨ ਨਹੀਂ ਖੋਲਣੀ । ਸੁੱਖ ਦੀ ਦੁਕਾਨ, ਫਿਰ ਜਿਸ ਨੂੰ ਚਾਹੀਦਾ ਉਹ ਸੁੱਖ ਲੈ ਜਾਏ ਅਤੇ ਕੋਈ ਦੁੱਖ ਦੇਣ ਆਏ ਤਾਂ ਅਸੀਂ ਕਹੀਏ, 'ਓਹ ! ਓਹ,ਹੋ, ਅਜੇ ਬਾਕੀ ਹੈ ਮੇਰਾ । ਲਿਆਓ, ਲਿਆਓ।ਉਸਨੂੰ ਅਸੀਂ ਇੱਕ ਪਾਸੇ ਰੱਖ ਦੇਈਏ । ਭਾਵ ਦੁੱਖ ਦੇਣ ਆਉਣ ਤਾਂ ਲੈ ਲਵੋ। ਸਾਡਾ ਹਿਸਾਬ ਹੈ, ਤਾਂ ਦੇਣ ਤਾਂ ਆਉਣਗੇ ਨਾ ? ਨਹੀਂ ਤਾਂ ਮੈਨੂੰ ਕੋਈ ਦੁੱਖ ਦੇਣ ਆਉਂਦਾ ਨਹੀਂ ਹੈ।