________________
ਸੇਵਾ-ਪਰੋਪਕਾਰ ਤਾਂ ਉਹ ਗਟਰ ਵਿੱਚ ਜਾਏਗਾ ਅਤੇ ਦੂਸਰਿਆਂ ਦੇ ਲਈ ਕੁਝ ਵੀ ਖਰਚ ਕਰਨਾ ਉਹ ਅੱਗੇ ਦਾ ਐਡਜਸਟਮੈਂਟ ਹੈ। | ਸ਼ੁੱਧਆਤਮਾ ਭਗਵਾਨ ਕੀ ਕਹਿੰਦੇ ਹਨ ਕਿ ਜੋ ਦੂਸਰਿਆਂ ਨੂੰ ਸੰਭਾਲਦਾ ਹੈ, ਉਸਨੂੰ ਮੈਂ ਸੰਭਾਲ ਲੈਂਦਾ ਹਾਂ ਜੋ ਖੁਦ ਨੂੰ ਹੀ ਸੰਭਾਲਦਾ ਹੈ, ਉਸਨੂੰ ਮੈਂ ਉਸੇ ਦੇ ਸਹਾਰੇ ਛੱਡ ਦਿੰਦਾ ਹਾਂ। | ਸੰਸਾਰ ਦਾ ਕੰਮ ਕਰੋ, ਤੁਹਾਡਾ ਕੰਮ ਹੁੰਦਾ ਹੀ ਰਹੇਗਾ । ਜਗਤ ਦਾ ਕੰਮ ਕਰੋਗੇ, ਤਾਂ ਤੁਹਾਡਾ ਕੰਮ ਆਪਣੇ ਆਪ ਹੁੰਦਾ ਰਹੇਗਾ ਅਤੇ ਤਦ ਤੁਹਾਨੂੰ ਹੈਰਾਨੀ ਹੋਵੇਗੀ। | ਸੰਸਾਰ ਦਾ ਸਰੂਪ ਕਿਹੋ ਜਿਹਾ ਹੈ ? ਜਗਤ ਦੇ ਹਰੇਕ ਜੀਵ ਵਿੱਚ ਭਗਵਾਨ ਬਿਰਾਜਮਾਨ ਹਨ, ਇਸ ਲਈ ਕਿਸੇ ਵੀ ਜੀਵ ਨੂੰ ਦੁੱਖ ਦੇਵੋਗੇ, ਤਾਂ ਅਧਰਮ ਖੜਾ ਹੋਵੇਗਾ । ਕਿਸੇ ਵੀ ਜੀਵ ਨੂੰ ਸੁੱਖ ਦੇਵੋਗੇ ਤਾਂ ਧਰਮ ਖੜਾ ਹੋਵੇਗਾ । ਅਧਰਮ ਦਾ ਫਲ ਤੁਹਾਡੀ ਇੱਛਾ ਦੇ ਵਿਰੁੱਧ ਹੈ ਅਤੇ ਧਰਮ ਦਾ ਫਲ ਤੁਹਾਡੀ ਇੱਛਾ ਦੇ ਅਨੁਸਾਰ ਹੈ।
ਰਿਲੇਟਿਵ ਧਰਮ' ਹੈ, ਉਹ ਸੰਸਾਰ ਮਾਰਗ ਹੈ | ਸਮਾਜ ਸੇਵਾ ਦਾ ਮਾਰਗ ਹੈ । ਮੋਕਸ਼ ਮਾਰਗ ਸਮਾਜ ਸੇਵਾ ਤੋਂ ਪਰੇ ਹੈ, ਸਵੈ-ਰਮਣਤਾ ਦਾ ਹੈ।
| ਧਰਮ ਦੀ ਸ਼ੁਰੂਆਤ
ਮਨੁੱਖ ਨੇ ਜਦੋਂ ਤੋਂ ਕਿਸੇ ਨੂੰ ਸੁੱਖ ਪਹੁੰਚਾਉਣਾ ਸ਼ੁਰੂ ਕੀਤਾ ਤਦ ਤੋਂ ਧਰਮ ਦੀ ਸ਼ੁਰੂਆਤ ਹੋਈ । ਖੁਦ ਦਾ ਸੁੱਖ ਨਹੀਂ, ਪਰ ਸਾਹਮਣੇ ਵਾਲੇ ਦੀ ਅੜਚਨ ਨੂੰ ਕਿਵੇਂ ਦੂਰ ਕਰੀਏ, ਇਹੋ ਸੋਚ ਰਿਹਾ ਕਰੇ ਉੱਥੋਂ ਤੋਂ ਕਰੁਣਾ ਦੀ ਸ਼ੁਰੂਆਤ ਹੁੰਦੀ ਹੈ। ਸਾਨੂੰ ਬਚਪਨ ਤੋਂ ਹੀ ਸਾਹਮਣੇ ਵਾਲੇ ਦੀ ਅੜਚਨ ਦੂਰ ਕਰਨ ਦੀ ਪਈ ਹੋਈ ਸੀ । ਖੁਦ ਦੇ ਲਈ ਵਿਚਾਰ ਵੀ ਨਾ ਆਏ, ਉਹ ਕਰੁਣਾ ਕਹਾਉਂਦੀ ਹੈ। ਉਸ ਨਾਲ ਹੀ ਗਿਆਨ ਪ੍ਰਗਟ ਹੁੰਦਾ ਹੈ।
ਰਿਟਾਇਰ ਹੋਣ ਵਾਲਾ ਹੋਵੇ, ਤਦ ਆਨਰੇਰੀ ਪ੍ਰੈਜ਼ੀਡੈਂਟ ਹੁੰਦਾ ਹੈ। ਆਨਰੇਰੀ ਉਹ ਹੁੰਦਾ ਹੈ। ਓਏ, ਮੂਏ ! ਮੁਸੀਬਤਾਂ ਕਿਉਂ ਮੁੱਲ ਲੈ ਰਿਹਾ ਹੈਂ ? ਹੁਣ ਰਿਟਾਇਰ ਹੋਣ ਵਾਲਾ ਹੈਂ, ਤਦ ਵੀ ? ਆਫਤਾਂ ਹੀ ਖੜੀਆਂ ਕਰਦਾ ਹੈਂ । ਇਹ ਸਾਰੀਆਂ ਆਫਤਾਂ ਹੀ ਖੜੀਆਂ ਕੀਤੀਆਂ ਹਨ।