________________
ਸੇਵਾ-ਪਰੋਪਕਾਰ ਵਰਗੀ ਬੁੱਧੀ ਹੋਰ ਕੋਈ ਨਹੀਂ । ਜੋ ਖੁਦ ਦੀ ਸੇਵਾ ਕਰਦਾ ਹੈ, ਉਹ ਸਾਰੇ ਸੰਸਾਰ ਦੀ ਸੇਵਾ ਕਰ ਰਿਹਾ ਹੈ।
ਜਗਤ ਵਿੱਚ ਕਿਸੇ ਨੂੰ ਦੁੱਖ ਨਾ ਹੋਵੇ ਇਸ ਲਈ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਭਰਾਵੋ ! ਸਵੇਰੇ ਪਹਿਲਾਂ ਬਾਹਰ ਨਿਕਲਦੇ ਸਮੇਂ ਹੋਰ ਕੁਝ ਨਾ ਆਉਂਦਾ ਹੋਵੇ ਤਾਂ ਏਨਾ ਜ਼ਰੂਰ ਬੋਲਣਾ ਮਨ-ਬਾਈ-ਕਾਇਆ ਨਾਲ ਇਸ ਜਗਤ ਵਿੱਚ ਕਿਸੇ ਵੀ ਜੀਵ ਨੂੰ ਜ਼ਰਾ ਜਿੰਨਾ ਵੀ ਦੁੱਖ ਨਾ ਹੋਵੇ |' ਏਦਾਂ ਪੰਜ ਵਾਰ ਬੋਲ ਕੇ ਨਿਕਲਣਾ। ਬਾਕੀ ਜ਼ਿੰਮੇਵਾਰੀ ਮੇਰੀ ! ਜਾ ਦੂਸਰਾ ਕੁਝ ਨਹੀਂ ਆਏਗਾ, ਜੇ ਆਏਗਾ ਤਾਂ ਮੈਂ ਵੇਖ ਲਵਾਂਗਾ ! ਏਨਾ ਬੋਲਣਾ ਨਾ ! ਫਿਰ ਵੀ ਕਿਸੇ ਨੂੰ ਦੁੱਖ ਹੋ ਗਿਆ, ਉਹ ਮੈਂ ਵੇਖ ਲਵਾਂਗਾ | ਪਰ ਤੂੰ ਏਨਾ ਬੋਲੀਂ । ਇਸ ਵਿੱਚ ਹਰਜ਼ ਹੈ ? ਪ੍ਰਸ਼ਨ ਕਰਤਾ : ਇਸ ਵਿੱਚ ਕੋਈ ਹਰਜ਼ ਨਹੀਂ ਹੈ। ਦਾਦਾ ਸ੍ਰੀ : ਤੂੰ ਬੋਲੀ ਜ਼ਰੂਰ। ਫਿਰ ਉਹ ਕਹੇ ਕਿ ਮੇਰੇ ਤੋਂ ਦੁੱਖ ਦਿੱਤਾ ਗਿਆ ਤਾਂ ? ਉਹ ਤੈਨੂੰ ਨਹੀਂ ਵੇਖਣਾ ਹੈ । ਉਹ ਮੈਂ ਹਾਈਕੋਰਟ ਵਿੱਚ ਸਭ ਕਰ ਲਵਾਂਗਾ । ਉਹ ਵਕੀਲ ਨੂੰ ਵੇਖਣਾ ਹੈ ਨਾ ? ਉਹ ਮੈਂ ਕਰ ਦੇਵਾਂਗਾ ਸਾਰਾ । ' ਤੂੰ ਮੇਰਾ ਇਹ ਵਾਕ ਬੋਲਣਾ ਸਵੇਰੇ ਪੰਜ ਵਾਰੀ ! ਹਰਜ਼ ਹੈ ਇਸ ਵਿੱਚ ? ਕੁਝ ਮੁਸ਼ਕਿਲ ਹੈ ਇਸ ਵਿੱਚ ? ਸੱਚੇ ਦਿਲ ਨਾਲ 'ਦਾਦਾ ਭਗਵਾਨ ਨੂੰ ਯਾਦ ਕਰਕੇ ਬੋਲੋ ਨਾ, ਫਿਰ ਹਰਜ਼ ਕੀ ਹੈ ? ਪਸ਼ਨ ਕਰਤਾ : ਅਸੀਂ ਏਦਾਂ ਹੀ ਕਰਦੇ ਹਾਂ। ਦਾਦਾ ਸ੍ਰੀ : ਬਸ, ਉਹੀ ਕਰਨਾ। ਦੂਸਰਾ ਹੋਰ ਕੁਝ ਕਰਨ ਵਰਗਾ ਨਹੀਂ ਹੈ ਇਸ ਦੁਨਿਆਂ ਵਿੱਚ।
ਸੰਖੇਪ ਵਿੱਚ, ਵਿਹਾਰ ਧਰਮ ਸੰਸਾਰ ਦੇ ਲੋਕਾਂ ਨੂੰ ਵਿਹਾਰ ਧਰਮ ਸਿਖਾਉਣ ਲਈ ਅਸੀਂ ਕਹਿੰਦੇ ਹਾਂ ਕਿ ਪਰਾਨੁੜ੍ਹੀ ਬਣ । ਖੁਦ ਦੇ ਲਈ ਵਿਚਾਰ ਹੀ ਨਾ ਆਏ । ਲੋਕ ਕਲਿਆਣ ਦੇ ਲਈ ਪਰਾਨੁਹੀ (ਦੂਜਿਆਂ ਦਾ ਭਲਾ ਕਰਨਾ) ਬਣ | ਜੇ ਆਪਣੇ ਖੁਦ ਦੇ ਲਈ ਤੂੰ ਖਰਚ ਕਰੇਂਗਾ