________________
30
ਸੇਵਾ-ਪਰੋਪਕਾਰ ਹੈ | ਅਸੀਂ ਕੀ ਕਰਦੇ ਹਾਂ, ਇਹੋ ਦੇਖਣਾ ਹੈ | ਸਾਹਮਣੇ ਵਾਲਾ ਤਾਂ ਰੇਡਿਓ ਦੀ ਤਰ੍ਹਾਂ ਬੋਲਦਾ ਹੀ ਰਹੇਗਾ, ਜਿਵੇਂ ਰੇਡਿਓ ਵੱਜ ਰਿਹਾ ਹੋਵੇ ਓਵੇਂ ! ਪ੍ਰਸ਼ਨ ਕਰਤਾ : ਜ਼ਿੰਦਗੀ ਵਿੱਚ ਸਾਰੇ ਲੋਕ ਸਾਨੂੰ ਦੁੱਖ ਦੇਣ, ਫਿਰ ਵੀ ਅਸੀਂ ਸਹਿਣ ਕਰੀਏ, ਇੰਝ ਤਾਂ ਹੋ ਨਹੀਂ ਸਕਦਾ । ਘਰ ਦੇ ਲੋਕ ਜ਼ਰਾ ਵੀ ਅਪਮਾਨ ਵਾਲਾ ਵਰਤਾਓ ਕਰਨ, ਉਹ ਵੀ ਸਹਿਣ ਨਹੀਂ ਹੁੰਦਾ, ਤਾਂ ? ਦਾਦਾ ਸ੍ਰੀ : ਤਾਂ ਕੀ ਕਰਨਾ ? ਇੱਥੇ ਨਾ ਰਹੀਏ ਤਾਂ ਕਿੱਥੇ ਰਹੀਏ ? ਇਹ ਦੱਸੋ ਮੈਨੂੰ । ਇਹ ਮੈਂ ਕਹਿੰਦਾ ਹਾਂ, ਉਹ ਲਾਈਨ ਪਸੰਦ ਨਾ ਆਏ ਤਾਂ ਉਸ ਵਿਅਕਤੀ ਨੂੰ ਕਿਸ ਵਿੱਚ ਰਹਿਣਾ ? ਸੇਫਸਾਈਡ ਵਾਲੀ ਹੈ ਕੋਈ ਥਾਂ ? ਕੋਈ ਹੋਵੇ ਤਾਂ ਮੈਨੂੰ ਦਿਖਾਓ। ਪ੍ਰਸ਼ਨ ਕਰਤਾ : ਨਹੀਂ, ਕੋਈ ਨਹੀਂ ਹੈ। ਪਰ ਸਾਡਾ 'ਈਗੋ ਤਾਂ ਹੈ ਹੀ ਨਾ ? ਦਾਦਾ ਸ੍ਰੀ : ਜਨਮ ਤੋਂ ਹੀ ਸਾਰਿਆਂ ਨੂੰ 'ਈਗੋ ਹੀ ਰੋਕਦਾ ਹੈ, ਪਰ ਅਸੀਂ ਅਟਕਣਾ ਨਹੀਂ ਹੈ। 'ਈਗੋ ਹੈ, ਉਹ ਚਾਹੇ ਜਿਵੇਂ ਮਰਜ਼ੀ ਨੱਚੇ। ਸਾਨੂੰ ਨੱਚਣ ਦੀ ਲੋੜ ਨਹੀਂ ਹੈ | ਅਸੀਂ ਉਸ ਤੋਂ ਵੱਖਰੇ ਹਾਂ ।
ਉਸਦੇ ਇਲਾਵਾ ਦੂਸਰੇ, ਸਾਰੇ ਧਾਰਮਿਕ ਮਨੋਰੰਜਨ
ਭਾਵ ਦੋ ਹੀ ਧਰਮ ਹਨ, ਤੀਸਰਾ ਧਰਮ ਨਹੀਂ ਹੈ। ਦੂਜੇ ਤਾਂ ਓਰਨਾਮੈਂਟ ਹਨ ! ਓਰਨਾਮੈਂਟ ਪੋਰਸ਼ਨ ਅਤੇ ਲੋਕ ਵਾਹ-ਵਾਹ ਕਰਦੇ ਹਨ !
ਜਿੱਥੇ ਸੇਵਾ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਸੇਵਾ ਨਹੀਂ ਹੈ, ਜਗਤ ਸੇਵਾ ਨਹੀਂ ਹੈ, ਉਹ ਸਾਰੇ ਧਾਰਮਿਕ ਮਨੋਰੰਜਨ ਹਨ ਅਤੇ ਓਰਨਾਮੈਂਟਲ ਪੋਰਸ਼ਨ ਹਨ ਸਾਰੇ॥
ਬੁੱਧੀ ਦਾ ਧਰਮ ਉਦੋਂ ਤੱਕ ਸਵੀਕਾਰ ਕੀਤਾ ਜਾਂਦਾ ਹੈ, ਜਦ ਤੱਕ ਬੁੱਧੀ ਸੇਵਾ ਭਾਵ ਵਾਲੀ ਹੋਵੇ, ਜੀਵਾਂ ਨੂੰ ਸੁੱਖ ਪਹੁੰਚਾਉਣ ਵਾਲੀ ਹੋਵੇ, ਇਹੋ ਜਿਹੀ ਬੁੱਧੀ ਹੋਵੇ ਤਾਂ ਉਹ ਚੰਗੀ | ਬਾਕੀ ਦੂਜੀ ਬੁੱਧੀ ਬੇਕਾਰ ਹੈ । ਦੂਜੀ ਸਾਰੀ ਬੁੱਧੀ ਫਸਾਉਂਦੀ ਹੈ ਉਲਟਾ । ਫਸਾ ਕੇ ਮਾਰ ਪੁਆਉਂਦੀ ਰਹਿੰਦੀ ਹੈ ਅਤੇ ਜਿੱਥੇ ਵੇਖੋ, ਉੱਥੇ ਫਾਇਦਾ-ਨੁਕਸਾਨ ਦੇਖਦੀ ਹੈ । ਬਸ ਦੇ ਅੰਦਰ ਵੜਦੇ ਹੀ ਪਹਿਲਾਂ ਵੇਖ ਲਵੇ ਕਿ ਸੀਟ ਕਿੱਥੇ ਹੈ ? ਇਸ ਤਰ੍ਹਾਂ ਬੁੱਧੀ ਇੱਥੇ-ਉੱਥੇ ਭਟਕਦੀ ਰਹਿੰਦੀ ਹੈ । ਦੂਜਿਆਂ ਦੀ ਸੇਵਾ ਕਰੇ, ਉਹ ਬੁੱਧੀ ਚੰਗੀ । ਨਹੀਂ ਤਾਂ ਖੁਦ ਦੀ ਸੇਵਾ