________________
ਸੇਵਾ-ਪਰੋਪਕਾਰ ਦਾਦਾ ਸ੍ਰੀ : ਉਹ ਤਾਂ ਜੋ ਖੁਦ ਦੀ ਸੇਵਾ ਕਰਦੇ ਹੋਣ, ਇਹੋ ਜਿਹੇ ਗਿਆਨੀ ਪੁਰਖ ਤੋਂ ਪੁੱਛਣਾ ਕਿ ਸਾਹਬ, ਤੁਸੀਂ ਦੂਜਿਆਂ ਦੀ ਸੇਵਾ ਕਰਦੇ ਹੋ, ਜਾਂ ਖੁਦ ਦੀ ? ਤਾਂ ਸਾਹਬ ਦੱਸਣ ਕਿ, 'ਅਸੀਂ ਖੁਦ ਹੀ ਕਰਦੇ ਹਾਂ । ਤਾਂ ਅਸੀਂ ਉਹਨਾਂ ਨੂੰ ਕਹੀਏ, 'ਮੈਨੂੰ ਇਹੋ ਜਿਹਾ ਰਸਤਾ ਵਿਖਾਓ !'
'ਖੁਦ ਦੀ ਸੇਵਾ ਦੇ ਲੱਛਣ ਪ੍ਰਸ਼ਨ ਕਰਤਾ : ਖੁਦ ਦੀ ਸੇਵਾ ਦੇ ਲੱਛਣ ਕਿਹੜੇ ਹਨ ? ਦਾਦਾ ਸ੍ਰੀ : 'ਖੁਦ ਦੀ ਸੇਵਾ ਭਾਵ ਕਿਸੇ ਨੂੰ ਦੁੱਖ ਨਾ ਦੇਣਾ, ਉਹ ਸਭ ਤੋਂ ਪਹਿਲਾ ਲੱਛਣ । ਉਸ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ । ਉਸ ਵਿੱਚ ਉਹ ਅਬ੍ਰਹਮਚਰਿਆ (ਭੋਗਵਿਲਾਸ) ਦਾ ਵੀ ਸੇਵਨ ਨਹੀਂ ਕਰਦਾ। ਅਬ੍ਰਹਮਚਰਿਆ ਦਾ ਸੇਵਨ ਕਰਨਾ ਮਤਲਬ ਕਿਸੇ ਨੂੰ ਦੁੱਖ ਦੇਣ ਦੇ ਸਮਾਨ ਹੈ। ਜੇ ਇਸ ਤਰ੍ਹਾਂ ਮੰਨੀਏ ਕਿ ਰਾਜ਼ੀ-ਖੁਸ਼ੀ ਨਾਲ ਅਬ੍ਰਹਮਚਾਰੀ ਹੋਇਆ ਹੋਵੇ, ਤਾਂ ਵੀ ਉਸ ਵਿੱਚ ਕਿੰਨੇ ਜੀਵ ਮਰ ਜਾਂਦੇ ਹਨ ! ਇਸ ਲਈ ਉਹ ਦੁੱਖ ਦੇਣ ਦੇ ਸਮਾਨ ਹੈ । ਇਸ ਲਈ ਉਸ ਨਾਲ ਸੇਵਾ ਹੀ ਬੰਦ ਹੋ ਜਾਂਦੀ ਹੈ। ਫਿਰ ਝੂਠ ਨਹੀਂ ਬੋਲਦੇ, ਚੋਰੀ ਨਹੀਂ ਕਰਦੇ, ਹਿੰਸਾ ਨਹੀਂ ਕਰਦੇ, ਦੌਲਤ ਇਕੱਠੀ ਨਹੀਂ ਕਰਦੇ। ਪਰੀਗ੍ਰਹਿ ਕਰਨਾ, ਪੈਸੇ ਇੱਕਠੇ ਕਰਨਾ ਉਹ ਹਿੰਸਾ ਹੀ ਹੈ । ਇਸ ਲਈ ਦੂਜਿਆਂ ਨੂੰ ਦੁੱਖ ਦਿੰਦਾ ਹੈ, ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਪ੍ਰਸ਼ਨ ਕਰਤਾ : ਖੁਦ ਦੀ ਸੇਵਾ ਦੇ ਦੂਜੇ ਲੱਛਣ ਕਿਹੜੇ - ਕਿਹੜੇ ਹਨ ? ਖੁਦ ਦੀ ਸੇਵਾ ਕਰ ਰਿਹਾ ਹੈ, ਇੰਝ ਕਦੋਂ ਕਹਾਉਂਦਾ ਹੈ ? ਦਾਦਾ ਸ੍ਰੀ : ਖੁਦ ਦੀ ਸੇਵਾ ਕਰਨ ਵਾਲੇ ਨੂੰ ਤਾਂ ਭਲੇ ਹੀ ਇਸ ਸੰਸਾਰ ਦੇ ਸਾਰੇ ਲੋਕ ਦੁੱਖ ਦੇਣ, ਪਰ ਉਹ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ ਹੈ। ਦੁੱਖ ਤਾਂ ਦਿੰਦਾ ਹੀ ਨਹੀਂ, ਪਰ ਬੁਰੇ ਭਾਵ ਵੀ ਨਹੀਂ ਕਰਦਾ ਕਿ ਤੇਰਾ ਬੁਰਾ ਹੋਵੇ !'ਤੇਰਾ ਭਲਾ ਹੋਵੇ ਇੰਝ ਕਹਿੰਦਾ ਹੈ। | ਹਾਂ, ਫਿਰ ਵੀ ਸਾਹਮਣੇ ਵਾਲਾ ਬੋਲੇ ਤਾਂ ਹਰਜ਼ ਨਹੀਂ ਹੈ । ਸਾਹਮਣੇ ਵਾਲਾ ਬੋਲੇ ਕਿ ਤੁਸੀਂ ਨਾਲਾਇਕ ਹੋ, ਬਦਮਾਸ਼ ਹੋ, ਤੁਸੀਂ ਦੇ ਦੁੱਖ ਦਿੰਦੇ ਹੋ, ਉਸ ਵਿੱਚ ਸਾਨੂੰ ਹਰਜ਼ ਨਹੀਂ