________________
ਸੇਵਾ-ਪਰੋਪਕਾਰ
28
ਹੈ, ਉਸਦਾ ਵੀ ਠਿਕਾਣਾ ਨਹੀਂ ਹੈ। ਬਸ, ਭੱਜੇ-ਨੱਠੇ ਫਿਰਦੇ ਹਨ। ਇਸ ਲਈ ਸਭ ਉਲਝ ਗਿਆ ਹੈ। ਉਦੇਸ਼ ਨਿਸ਼ਚਿਤ ਕਰਨ ਦੇ ਬਾਅਦ ਸਾਰੇ ਕੰਮ ਕਰਨੇ ਚਾਹੀਦੇ ਹਨ।
ਸਾਨੂੰ ਤਾਂ ਕੇਵਲ ਉਦੇਸ਼ ਹੀ ਬਦਲਣਾ ਹੈ, ਦੂਸਰਾ ਹੋਰ ਕੁਝ ਕਰਨਾ ਨਹੀਂ ਹੈ। ਪੰਪ ਦੇ ਇੰਜਨ ਦਾ ਇੱਕ ਪੱਟਾ ਇੱਕ ਪਾਸੇ ਚੜ੍ਹਾਈਏ ਤਾਂ ਉਹ ਪਾਣੀ ਕੱਢੇ ਅਤੇ ਉਹੀ ਪੱਟਾ ਦੂਜੇ ਪਾਸੇ ਚੜ੍ਹਾਈਏ ਤਾਂ ਝੋਨੇ ਵਿੱਚੋਂ ਚਾਵਲ ਨਿਕਲਣ | ਅਰਥਾਤ ਕੇਵਲ ਪੱਟਾ ਚੜ੍ਹਾਉਣ ਵਿੱਚ ਹੀ ਫ਼ਰਕ ਹੈ| ਉਦੇਸ਼ ਨਿਸ਼ਚਿਤ ਕਰਨਾ ਹੈ ਅਤੇ ਫਿਰ ਉਹ ਉਦੇਸ਼ ਨਿਸ਼ਾਨੇ ਤੇ ਰਹਿਣਾ ਚਾਹੀਦਾ ਹੈ। ਬਸ, ਦੂਸਰਾ ਕੁਝ ਵੀ ਨਹੀਂ। ਲੱਛਮੀ ਉਦੇਸ਼ ਵਿੱਚ ਰਹਿਈ ਨਹੀਂ ਚਾਹੀਦੀ ਹੈ।
'ਖੁਦ ਦੀ' ਸੇਵਾ ਵਿੱਚ ਸਮਾਏ ਸਰਵ ਧਰਮ
ਦੋ ਪ੍ਰਕਾਰ ਦੇ ਧਰਮ, ਤੀਜੇ ਪ੍ਰਕਾਰ ਦਾ ਕੋਈ ਧਰਮ ਹੁੰਦਾ ਨਹੀਂ ਹੈ। ਜਿਸ ਧਰਮ ਵਿੱਚ ਜਗਤ ਦੀ ਸੇਵਾ ਹੈ, ਉਹ ਇੱਕ ਪ੍ਰਕਾਰ ਦਾ ਧਰਮ ਅਤੇ ਜਿੱਥੇ ਖੁਦ ਦੀ (ਆਪਣੀਆਤਮਾ ਦੀ) ਸੇਵਾ ਹੈ, ਉਹ ਦੂਜੇ ਪ੍ਰਕਾਰ ਦਾ ਧਰਮ ਹੈ। ਖੁਦ ਦੀ ਸੇਵਾ ਵਾਲੇ ਹੋਮ ਡਿਪਾਰਟਮੈਂਟ ਵਿੱਚ (ਆਤਮ ਸਰੂਪ) ਜਾਣ ਅਤੇ ਇਸ ਸੰਸਾਰ ਦੀ ਸੇਵਾ ਕਰਨ, ਉਹਨਾਂ ਨੂੰ ਉਸਦਾ ਸੰਸਾਰੀ ਲਾਭ ਮਿਲਦਾ ਹੈ, ਜਾਂ ਭੌਤਿਕ ਮਜ਼ੇ ਕਰਦੇ ਹਨ। ਅਤੇ ਜਿਸ ਵਿੱਚ ਜਗਤ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਸਮਾਉਂਦੀ ਨਹੀਂ, ਜਿੱਥੇ ਖੁਦ ਦੀ ਸੇਵਾ ਦਾ ਸਮਾਵੇਸ਼ ਨਹੀਂ ਹੁੰਦਾ ਹੈ, ਉਹ ਸਾਰੇ ਇੱਕ ਤਰ੍ਹਾਂ ਦੇ ਸਮਾਜਿਕ ਭਾਸ਼ਣ ਹਨ ! ਅਤੇ ਖੁਦ ਸਾਨੂੰ ਭਿਅੰਕਰ ਨਸ਼ਾ ਚੜਾਉਣ ਵਾਲੇ ਹਨ | ਜਗਤ ਦੀ ਕੋਈ ਵੀ ਸੇਵਾ ਹੁੰਦੀ ਹੋਵੇ, ਤਾਂ ਉੱਥੇ ਧਰਮ ਹੈ। ਜਗਤ ਦੀ ਸੇਵਾ ਨਾ ਹੋਵੇ, ਤਾਂ ਖੁਦ ਦੀ ਸੇਵਾ ਕਰੋ।ਜੋ ਖੁਦ ਦੀ ਸੇਵਾ ਕਰਦਾ ਹੈ, ਉਹ ਜਗਤ ਦੀ ਸੇਵਾ ਕਰਨ ਤੋਂ ਵੀ ਵੱਧ ਕੇ ਹੈ। ਕਿਉਂਕਿ ਖੁਦ ਦੀ ਸੇਵਾ ਕਰਨ ਵਾਲਾ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ ਹੈ !
ਪ੍ਰਸ਼ਨ ਕਰਤਾ : ਪਰ ਖੁਦ ਦੀ ਸੇਵਾ ਕਰਨ ਦਾ ਖਿਆਲ ਆਉਣਾ ਚਾਹੀਦਾ ਹੈ ਨਾ ? ਦਾਦਾ ਸ਼੍ਰੀ : ਉਹ ਖਿਆਲ ਆਉਣਾ ਸੌਖਾ ਨਹੀਂ ਹੈ।
ਪ੍ਰਸ਼ਨ ਕਰਤਾ : ਉਹ ਕਿਵੇਂ ਕਰੀਏ ?