________________
ਸੇਵਾ-ਪਰੋਪਕਾਰ
34 | ਇਸ ਲਈ ਸੁੱਖ ਦੀ ਦੁਕਾਨ ਇਹੋ ਜਿਹੀ ਖੋਲੋ ਕਿ ਬਸ ਸਾਰਿਆਂ ਨੂੰ ਸੁੱਖ ਦੇਣਾ। ਦੁੱਖ ਕਿਸੇ ਨੂੰ ਦੇਣਾ ਨਹੀਂ ਅਤੇ ਦੁੱਖ ਦੇਣ ਵਾਲੇ ਨੂੰ ਤਾਂ ਕਿਸੇ ਦਿਨ ਕੋਈ ਚਾਕੂ ਮਾਰ ਦਿੰਦਾ ਹੈ ਨਾ ? ਉਹ ਰਾਹ ਦੇਖ ਕੇ ਬੈਠਾ ਹੁੰਦਾ ਹੈ । ਇਹ ਜੋ ਵੈਰ ਦੀ ਵਸੂਲੀ ਕਰਦੇ ਹਨ ਨਾ, ਉਹ ਐਵੇਂ ਹੀ ਵੈਰ ਵਸੂਲ ਨਹੀਂ ਕਰਦੇ। ਦੁੱਖ ਦਾ ਬਦਲਾ ਲੈਂਦੇ ਹਨ।
ਸੇਵਾ ਕਰੀਏ ਤਾਂ ਸੇਵਾ ਮਿਲਦੀ ਹੈ। ਇਸ ਦੁਨਿਆਂ ਵਿੱਚ ਸਭ ਤੋਂ ਪਹਿਲਾਂ ਸੇਵਾ ਕਰਨ ਲਾਇਕ ਜੇਕਰ ਕੋਈ ਹਨ, ਤਾਂ ਉਹ ਹਨ ਮਾਂ-ਬਾਪ ॥
ਮਾਂ-ਬਾਪ ਦੀ ਸੇਵਾ ਕਰੀਏ, ਤਾਂ ਸ਼ਾਂਤੀ ਜਾਂਦੀ ਨਹੀਂ ਹੈ । ਪਰ ਅੱਜ ਸੱਚੇ ਦਿਲ ਨਾਲ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਹਨ । ਤੀਹ ਸਾਲ ਦਾ ਹੋਇਆ ਅਤੇ ਗੁਰੂ (ਪਤਨੀ) ਆਏ । ਉਹ ਕਹਿੰਦੀ ਹੈ ਕਿ ਮੈਨੂੰ ਨਵੇਂ ਘਰ ਵਿੱਚ ਲੈ ਜਾਓ। ਗੁਰੂ ਵੇਖੇ ਹਨ ਤੁਸੀਂ ? ਪੱਚੀਵੇਂ, ਤੀਹ ਸਾਲ ਵਿੱਚ 'ਗੁਰੁ' ਮਿਲ ਜਾਂਦੇ ਹਨ ਅਤੇ ਗੁਰੂ ਮਿਲੇ, ਤਾਂ ਬਦਲ ਜਾਂਦਾ ਹੈ । ਗੁਰੁ ਕਹੇ ਕਿ ਮਾਤਾ ਜੀ ਨੂੰ ਤੁਸੀਂ ਪਹਿਚਾਣਦੇ ਹੀ ਨਹੀਂ। ਉਹ ਇੱਕ ਵਾਰ ਵੀ ਨਹੀਂ ਸੁਣਦਾ । ਪਹਿਲੀ ਵਾਰ ਤਾਂ ਨਹੀਂ ਸੁਣਦਾ ਪਰ ਦੋ-ਤਿੰਨ ਵਾਰ ਕਹੇ, ਤਾਂ ਫਿਰ ਪਟੜੀ ਬਦਲ ਲੈਂਦਾ ਹੈ। | ਬਾਕੀ, ਮਾਂ-ਬਾਪ ਦੀ ਸ਼ੁੱਧ ਸੇਵਾ ਕਰੇ ਨਾ, ਉਸਨੂੰ ਅਸ਼ਾਂਤੀ ਹੁੰਦੀ ਹੀ ਨਹੀਂ ਇਹੋ ਜਿਹਾ ਜਗਤ ਹੈ । ਇਹ ਜਗਤ ਕੁਝ ਕੱਢ ਕੇ ਸੁੱਟਣ ਜਿਹਾ ਨਹੀਂ ਹੈ । ਤਦ ਲੋਕ ਪੁੱਛਦੇ ਹਨ ਨਾ, ਮੁੰਡਿਆਂ ਦਾ ਹੀ ਦੋਸ਼ ਨਾ, ਮੁੰਡੇ ਸੇਵਾ ਨਹੀਂ ਕਰਦੇ ਹਨ ਮਾਂ-ਬਾਪ ਦੀ । ਉਸ ਵਿੱਚ ਮਾਂਬਾਪ ਦਾ ਕੀ ਦੋਸ਼ ? ਮੈਂ ਕਿਹਾ ਕਿ ਉਹਨਾਂ ਨੇ ਮਾਂ-ਬਾਪ ਦੀ ਸੇਵਾ ਨਹੀਂ ਕੀਤੀ ਸੀ, ਇਸ ਲਈ ਉਹਨਾਂ ਨੂੰ ਨਹੀਂ ਮਿਲਦੀ । ਭਾਵ ਇਹ ਵਿਰਾਸਤ ਹੀ ਗਲਤ ਹੈ । ਹੁਣ ਨਵੇਂ ਸਿਰੇ ਤੋਂ ਵਿਰਾਸਤ ਦੇ ਰੂਪ ਵਿੱਚ ਚੱਲੀਏ ਤਾਂ ਚੰਗਾ ਹੋਵੇਗਾ।
| ਇਸ ਲਈ ਮੈਂ ਏਦਾਂ ਕਰਵਾਉਂਦਾ ਹਾਂ, ਹਰ ਇੱਕ ਘਰ ਵਿੱਚ | ਮੁੰਡੇ ਸਾਰੇ ਆਲਰਾਇਟ ਹੋ ਗਏ ਹਨ। ਮਾਂ-ਬਾਪ ਵੀ ਆਲਰਾਇਟ ਅਤੇ ਮੁੰਡੇ ਵੀ ਆਲਰਾਇਟ !
ਬਜ਼ੁਰਗਾਂ ਦੀ ਸੇਵਾ ਕਰਨ ਨਾਲ ਆਪਣਾ ਇਹ ਵਿਗਿਆਨ ਵਿਕਸਿਤ ਹੁੰਦਾ ਹੈ। ਕਿਤੇ ਮੂਰਤੀਆਂ ਦੀ ਸੇਵਾ ਹੁੰਦੀ ਹੈ ? ਮੂਰਤੀਆਂ ਦੇ ਕੀ ਪੈਰ ਦੁੱਖਦੇ ਹਨ ? ਸੇਵਾ ਤਾਂ ਅਭਿਭਾਵਕ (ਵੱਡੇ-ਵਡੇਰੇ) ਹੋਣ, ਬਜ਼ੁਰਗ ਜਾਂ ਗੁਰੂ ਹੋਣ, ਉਹਨਾਂ ਦੀ ਕਰਨੀ ਹੁੰਦੀ ਹੈ।