________________
19
ਸੇਵਾ-ਪਰੋਪਕਾਰ
ਭਾਸ਼ਾ ਹੈ। ਖਾਲੀ ਇਹੋ ਜਿਹੇ ਸੂਖਮਤਮ ਭਾਵ ਹੀ ਹੁੰਦੇ ਹਨ ਅਰਥਾਤ ਉਸਦੇ ਛਿੱਟੇ ਹੀ ਹੁੰਦੇ
ਹਨ।
ਸਮਾਜ ਸੇਵਾ ਪ੍ਰਕ੍ਰਿਤੀ ਸੁਭਾਅ
ਸਮਾਜ ਸੇਵਾ ਦੀ ਤਾਂ ਜਿਸਨੂੰ ਧੁੰਨ ਲੱਗੀ ਹੈ, ਇਸ ਲਈ ਉਹ ਘਰ ਵਿੱਚ ਬਹੁਤ ਧਿਆਨ ਨਹੀਂ ਦਿੰਦਾ ਅਤੇ ਬਾਹਰ ਦੇ ਲੋਕਾਂ ਦੀ ਸੇਵਾ ਵਿੱਚ ਉਹ ਲੱਗਿਆ ਹੋਇਆ ਹੈ, ਉਹ ਸਮਾਜ ਸੇਵਾ ਕਹਾਉਂਦੀ ਹੈ। ਅਤੇ ਇਹ ਦੂਜੇ ਤਾਂ ਖੁਦ ਦੇ ਅੰਦਰ ਦੇ ਭਾਵ ਕਹਾਉਂਦੇ ਹਨ। ਇਹ ਭਾਵ ਤਾਂ ਖੁਦ ਨੂੰ ਆਉਂਦੇ ਹੀ ਰਹਿੰਦੇ ਹਨ। ਕਿਸੇ ਉੱਤੇ ਦਇਆ ਆਏ, ਕਿਸੇ ਦੇ ਲਈ ਭਾਵਨਾਂਵਾਂ ਹੁੰਦੀਆਂ ਹਨ ਅਤੇ ਇਹੋ ਜਿਹਾ ਸਭ ਕੁਝ ਤਾਂ ਖੁਦ ਦੀ ਪ੍ਰਕ੍ਰਿਤੀ ਵਿੱਚ ਲਿਆਇਆ ਹੋਇਆ ਹੈ, ਪ੍ਰੰਤੂ ਅਖੀਰ ਵਿੱਚ ਇਹ ਸਾਰਾ ਪ੍ਰਵ੍ਰਿਤੀ ਧਰਮ ਹੀ ਹੈ। ਉਹ ਸਮਾਜ ਸੇਵਾ ਵੀ ਪ੍ਰਕ੍ਰਿਤੀ ਧਰਮ ਹੈ, ਉਸਨੂੰ ਪ੍ਰਕ੍ਰਿਤੀ ਸੁਭਾਅ ਕਹਿੰਦੇ ਹਨ ਕਿ ਇਸਦਾ ਸੁਭਾਅ ਇਹੋ ਜਿਹਾ ਹੈ, ਉਸਦਾ ਸੁਭਾਅ ਇਹੋ ਜਿਹਾ ਹੈ। ਕਿਸੇ ਦਾ ਦੁੱਖ ਦੇਣ ਦਾ ਸੁਭਾਅ ਹੁੰਦਾ ਹੈ, ਕਿਸੇ ਦਾ ਸੁੱਖ ਦੇਣ ਦਾ ਸੁਭਾਅ ਹੁੰਦਾ ਹੈ। ਇਹਨਾਂ ਦੋਹਾਂ ਦੇ ਸੁਭਾਅ ਪ੍ਰਕ੍ਰਿਤੀ ਸੁਭਾਅ ਕਹਾਉਂਦੇ ਹਨ, ਆਤਮ ਸੁਭਾਅ ਨਹੀਂ। ਪ੍ਰਕ੍ਰਿਤੀ ਵਿੱਚ ਜਿਹੋ ਜਿਹਾ ਮਾਲ ਭਰਿਆ ਹੋਇਆ ਹੈ, ਓਦਾਂ ਦਾ ਹੀ ਉਹਨਾਂ ਦਾ ਮਾਲ ਨਿਕਲਦਾ ਹੈ।
ਸੇਵਾ-ਕੁਸੇਵਾ, ਪ੍ਰਕ੍ਰਿਤੀ ਸੁਭਾਅ
ਇਹ ਤੁਸੀਂ ਜੋ ਸੇਵਾ ਕਰਦੇ ਹੋ, ਉਹ ਪ੍ਰਕ੍ਰਿਤੀ ਸੁਭਾਅ ਹੈ ਅਤੇ ਇੱਕ ਮਨੁੱਖ ਕੂਸੇਵਾ ਕਰਦਾ ਹੈ, ਉਹ ਵੀ ਪ੍ਰਕ੍ਰਿਤੀ ਸੁਭਾਅ ਹੈ। ਇਸ ਵਿੱਚ ਤੁਹਾਡਾ ਪੁਰਸ਼ਾਰਥ ਨਹੀਂ ਹੈ ਅਤੇ ਉਸਦਾ ਵੀ ਪੁਰਸ਼ਾਰਥ ਨਹੀਂ ਹੈ, ਪਰ ਮਨ ਵਿੱਚ ਇੰਝ ਮੰਨਦੇ ਹਾਂ ਕਿ ਮੈਂ ਕਰਦਾ ਹਾਂ। ਹੁਣ 'ਮੈਂ ਕਰਦਾ ਹਾਂ' ਇਹੀ ਕ੍ਰਾਂਤੀ ਹੈ। ਇੱਥੇ ਇਹ 'ਗਿਆਨ' ਦੇਣ ਦੇ ਬਾਅਦ ਵੀ ਤੁਸੀਂ ਸੇਵਾ ਤਾਂ ਕਰਨ ਵਾਲੇ ਹੀ ਹੋ ਕਿਉਂਕਿ ਪ੍ਰਕ੍ਰਿਤੀ ਇਹੋ ਜਿਹੀ ਲਿਆਏ ਹੋ, ਪਰ ਉਹ ਸੇਵਾ ਫਿਰ ਸ਼ੁੱਧ ਸੇਵਾ ਹੋਵੇਗੀ| ਹਾਲੇ ਸ਼ੁਭ ਸੇਵਾ ਹੋ ਰਹੀ ਹੈ| ਸ਼ੁਭ ਸੇਵਾ ਭਾਵ ਬੰਧਨ ਵਾਲੀ ਸੇਵਾ, ਸੋਨੇ ਦੀ ਬੇੜੀ ਵੀ ਬੰਧਨ ਹੀ ਹੈ ਨਾ ! ਆਤਮ ਗਿਆਨ ਦੇ ਬਾਅਦ ਸਾਹਮਣੇ ਵਾਲੇ ਮਨੁੱਖ ਨੂੰ ਚਾਹੇ ਕੁਝ ਵੀ ਹੋਵੇ, ਪਰ ਤੁਹਾਨੂੰ ਦੁੱਖ ਹੁੰਦਾ ਹੀ ਨਹੀਂ ਅਤੇ ਉਸਦਾ ਦੁੱਖ ਦੂਰ ਹੁੰਦਾ ਹੈ। ਫਿਰ ਤੁਹਾਨੂੰ ਕਰੁਣਾ ਰਹੇਗੀ। ਇਹ ਅਜੇ ਤਾਂ ਤੁਹਾਨੂੰ ਦਇਆ ਰਹਿੰਦੀ ਹੈ ਕਿ ਬੇਚਾਰੇ ਨੂੰ ਕਿੰਨਾ