________________
ਸੇਵਾ-ਪਰੋਪਕਾਰ
20 ਦੁੱਖ ਹੁੰਦਾ ਹੋਏਗਾ ? ਉਸਦੀ ਤੁਹਾਨੂੰ ਦਇਆ ਰਹਿੰਦੀ ਹੈ । ਉਹ ਦਇਆ ਹਮੇਸ਼ਾ ਸਾਨੂੰ ਦੁੱਖ ਦਿੰਦੀ ਹੈ । ਦਇਆ ਹੋਵੇ, ਉੱਥੇ ਹੰਕਾਰ ਹੁੰਦਾ ਹੈ। ਦਇਆ ਦੇ ਭਾਵ ਦੇ ਬਿਨਾਂ ਪ੍ਰਕ੍ਰਿਤੀ ਸੇਵਾ ਕਰਦੀ ਹੀ ਨਹੀਂ ਅਤੇ ਆਤਮ ਗਿਆਨ ਦੇ ਬਾਅਦ ਤੁਹਾਨੂੰ ਕਰੁਣਾ ਭਾਵ ਰਹੇਗਾ।
ਸੇਵਾ ਭਾਵ ਦਾ ਫਲ ਭੌਤਿਕ ਸੁੱਖ ਹੈ ਅਤੇ ਕੁਸੇਵਾ ਭਾਵ ਦਾ ਫਲ ਭੌਤਿਕ ਦੁੱਖ ਹੈ। ਸੇਵਾ ਭਾਵ ਨਾਲ ਖੁਦ ਦਾ 'ਮੈਂ ਨਹੀਂ ਮਿਲਦਾ । ਪਰ ਜਦੋਂ ਤੱਕ ਮੈਂ ਨਾ ਮਿਲੇ, ਤਦ ਤੱਕ ਓਬਲਾਈਜ਼ਿੰਗ ਨੇਚਰ ਰੱਖਣਾ।
| ਸੱਚਾ ਸਮਾਜ ਸੇਵਕ ਤੁਸੀਂ ਕਿਸ ਦੀ ਮਦਦ ਕਰਦੇ ਹੋ ? ਪ੍ਰਸ਼ਨ ਕਰਤਾ : ਸਮਾਜ ਦੀ ਸੇਵਾ ਵਿੱਚ ਬਹੁਤ ਸਮਾਂ ਦਿੰਦਾ ਹਾਂ। ਦਾਦਾ ਸ੍ਰੀ : ਸਮਾਜ ਦੀ ਸੇਵਾ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ । ਜਿਸ ਸਮਾਜ ਸੇਵਾ ਵਿੱਚ, ਜ਼ਰਾ ਜਿੰਨਾ ਵੀ ਸਮਾਜ ਸੇਵਕ ਹਾਂ' ਇਹ ਆਭਾਸ (ਭਰਮ) ਨਾ ਰਹੇ ਨਾ, ਉਹੀ ਸਮਾਜ ਸੇਵਾ ਸੱਚੀ। ਪ੍ਰਸ਼ਨ ਕਰਤਾ : ਇਹ ਗੱਲ ਠੀਕ ਹੈ। ਦਾਦਾ ਸ੍ਰੀ : ਬਾਕੀ, ਸਮਾਜ ਸੇਵਕ ਤਾਂ ਥਾਂ-ਥਾਂ ਤੇ ਹਰੇਕ ਵਿਭਾਗ ਵਿੱਚ ਦੋ-ਦੋ, ਚਾਰਚਾਰ ਹੁੰਦੇ ਹਨ । ਸਫੇਦ ਟੋਪੀ ਪਾ ਕੇ ਘੁੰਮਦੇ ਰਹਿੰਦੇ ਹਨ, ਸਮਾਜ ਸੇਵਕ ਹਾਂ | ਪਰ ਉਹ ਆਭਾਸ ਭੁੱਲ ਜਾਣ, ਤਦ ਉਹ ਸੱਚਾ ਸੇਵਕ ! ਪ੍ਰਸ਼ਨ ਕਰਤਾ : ਕੁਝ ਚੰਗਾ ਕੰਮ ਕਰੀਏ, ਤਾਂ ਅੰਦਰ ਹੰਕਾਰ ਆ ਜਾਂਦਾ ਹੈ ਕਿ ਮੈਂ ਕੀਤਾ
ਹੈ ।
ਦਾਦਾ ਸ੍ਰੀ : ਉਹ ਤਾਂ ਆ ਜਾਂਦਾ ਹੈ। ਪ੍ਰਸ਼ਨ ਕਰਤਾ : ਤਾਂ ਉਸ ਨੂੰ ਭੁਲਾਉਣ ਲਈ ਕੀ ਕਰਨਾ ਹੈ ? ਦਾਦਾ ਸ੍ਰੀ : ਪਰ ਇਹ, ਸਮਾਜ ਸੇਵਕ ਹਾਂ, ਉਸਦਾ ਹੰਕਾਰ ਨਹੀਂ ਆਉਣਾ ਚਾਹੀਦਾ ਹੈ । ਚੰਗਾ ਕੰਮ ਕਰਦਾ ਹੈ, ਤਾਂ ਉਸਦਾ ਹੰਕਾਰ ਆਉਂਦਾ ਹੈ, ਤਾਂ ਫਿਰ ਆਪਣੇ ਭਗਵਾਨ ਨੂੰ