________________
ਸੇਵਾ-ਪਰੋਪਕਾਰ
ਮਾਨਵਸੇਵਾ ਹੀ ਸੇਵਾ ਪ੍ਰਸ਼ਨ ਕਰਤਾ : ਮਾਨਵਸੇਵਾ, ਉਹ ਤਾਂ ਪ੍ਰਭੂਸੇਵਾ ਹੈ ਨਾ ? ਦਾਦਾ ਸ੍ਰੀ : ਨਹੀਂ, ਪ੍ਰਭੂਸੇਵਾ ਨਹੀਂ । ਦੂਸਰਿਆਂ ਦੀ ਸੇਵਾ ਕਦੋਂ ਕਰਦੇ ਹੋ ? ਖੁਦ ਨੂੰ ਅੰਦਰ ਦੁੱਖ ਹੁੰਦਾ ਹੈ । ਤੁਹਾਨੂੰ ਕਿਸੇ ਮਨੁੱਖ ਉੱਤੇ ਦਇਆ ਆਵੇ, ਤਦ ਉਸਦੀ ਹਾਲਤ ਦੇਖ ਕੇ ਤੁਹਾਨੂੰ ਅੰਦਰ ਦੁੱਖ ਹੁੰਦਾ ਹੈ ਅਤੇ ਉਸ ਦੁੱਖ ਨੂੰ ਮਿਟਾਉਣ ਦੇ ਲਈ ਤੁਸੀਂ ਇਹ ਸਾਰੀ ਸੇਵਾ ਕਰਦੇ ਹੋ। ਅਰਥਾਤ ਇਹ ਸਭ ਕੁਝ ਖੁਦ ਦਾ ਦੁੱਖ ਮਿਟਾਉਣ ਦੇ ਲਈ ਹੈ। ਇੱਕ ਮਨੁੱਖ ਨੂੰ ਦਇਆ ਬਹੁਤ ਆਉਂਦੀ ਹੈ। ਉਹ ਕਹਿੰਦਾ ਹੈ ਕਿ ਮੈਂ ਦਇਆ ਕਰਕੇ ਇਹਨਾਂ ਲੋਕਾਂ ਨੂੰ ਇਹ ਦੇ ਦਿੱਤਾ, ਉਹ ਦੇ ਦਿੱਤਾ...., ਨਹੀਂ, ਓਏ, ਤੂੰ ਖੁਦ ਦਾ ਦੁੱਖ ਮਿਟਾਉਣ ਦੇ ਲਈ ਇਹਨਾਂ ਲੋਕਾਂ ਨੂੰ ਤੂੰ ਦਿੰਦਾ ਹੈਂ । ਤੁਹਾਨੂੰ ਸਮਝ ਵਿੱਚ ਆਈ ਇਹ ਗੱਲ ? ਬਹੁਤ ਗੂੜੀ ਗੱਲ ਹੈ ਇਹ, ਉੱਪਰੀ ਗੱਲ ਨਹੀਂ ਹੈ ਇਹ । ਖੁਦ ਦੇ ਦੁੱਖ ਮਿਟਾਉਣ ਦੇ ਲਈ ਦਿੰਦਾ ਹੈ | ਪਰ ਉਹ ਚੀਜ਼ ਚੰਗੀ ਹੈ। ਕਿਸੇ ਨੂੰ ਦੇਵੋਗੇ ਤਾਂ ਤੁਸੀਂ ਵੀ ਪਾਓਗੇ। ਪ੍ਰਸ਼ਨ ਕਰਤਾ : ਪੰਤੂ ਲੋਕਾਂ ਦੀ ਸੇਵਾ ਉਹੀ ਭਗਵਤ ਸੇਵਾ ਹੈ ਜਾਂ ਫਿਰ ਅਮੂਰਤ ਨੂੰ ਮੂਰਤ ਰੂਪ ਦੇ ਕੇ ਪੂਜਾ ਕਰਨਾ, ਉਹ ? ਦਾਦਾ ਸ੍ਰੀ : ਲੋਕਾਂ ਦੀ ਸੇਵਾ ਕਰਨ ਨਾਲ ਸਾਨੂੰ ਸੰਸਾਰ ਦੇ ਸਾਰੇ ਸੁੱਖ ਮਿਲਦੇ ਹਨ, ਭੌਤਿਕ ਸੁੱਖ, ਅਤੇ ਹੌਲੀ-ਹੌਲੀ, ਸਟੈਂਪ ਬਾਇ ਸਟੈਂਪ, ਮੋਕਸ਼ ਦੀ ਰਾਹ ਤੇ ਜਾਂਦੇ ਹਾਂ | ਪਰ ਉਹ ਹਰ ਇੱਕ ਅਵਤਾਰ ਵਿੱਚ ਇੰਝ ਨਹੀਂ ਹੁੰਦਾ ਹੈ । ਕਿਸੇ ਹੀ ਅਵਤਾਰ ਵਿੱਚ ਸੰਜੋਗ ਮਿਲ ਜਾਂਦਾ ਹੈ। ਬਾਕੀ, ਹਰ ਇੱਕ ਅਵਤਾਰ ਵਿੱਚ ਹੁੰਦਾ ਨਹੀਂ, ਇਸ ਲਈ ਉਹ ਸਿਧਾਂਤ ਰੂਪ ਨਹੀਂ
ਹੈ ।
...ਕਲਿਆਣ ਦੀਆਂ ਸ਼੍ਰੇਣੀਆਂ ਹੀ ਭਿੰਨ
ਸਮਾਜ ਕਲਿਆਣ ਕਰਦੇ ਹਨ, ਉਹ ਕੁਝ ਜਗਤ ਦਾ ਕਲਿਆਣ ਕੀਤਾ ਨਹੀਂ ਕਹਾਉਂਦਾ । ਉਹ ਤਾਂ ਇਕ ਸੰਸਾਰਿਕ ਭਾਵ ਹੈ। ਉਹ ਸਾਰਾ ਸਮਾਜ ਕਲਿਆਣ ਕਹਾਉਂਦਾ ਹੈ | ਇਹ ਜਿੰਨਾ, ਜਿੰਨਾ ਕੋਈ ਕਰ ਸਕੇ ਓਨਾ ਕਰਦੇ ਹਨ, ਉਹ ਸਾਰੀ ਸਥੂਲ ਭਾਸ਼ਾ ਕਹਾਉਂਦੀ ਹੈ, ਅਤੇ ਜਗਤ ਕਲਿਆਣ ਕਰਨਾ, ਉਹ ਤਾਂ ਸੂਖਮ ਭਾਸ਼ਾ, ਸੂਖਮਤਰ ਅਤੇ ਸੂਖਮਤਮ