________________
ਸੇਵਾ-ਪਰੋਪਕਾਰ ਲੋਕਾਂ ਨੂੰ ਇੱਕਠੇ ਕਰ ਲਵਾਂਗਾ |' ਫਿਰ ਇਹੋ ਜਿਹਾ ਕੁਝ ਕਰੋ ਨਾ, ਹੁਈ ਰੇੜੀਆਂ ਆਦਿ ਲਿਆ ਦਿਓ ਇਹਨਾਂ ਸਾਰੇ ਗਰੀਬਾਂ ਨੂੰ। ਉਹਨਾਂ ਨੂੰ ਕੋਈ ਵੱਡਾ ਧੰਧਾ ਕਰਨ ਦੀ ਕੀ ਜ਼ਰੂਰਤ ਹੈ ? ਇੱਕ ਰੇੜ੍ਹੀ ਖਰੀਦ ਦੇਵੋ, ਤਾਂ ਸ਼ਾਮ ਤੱਕ ਵੀਹ ਰੁਪਏ ਕਮਾ ਲੈਣਗੇ । ਤੁਹਾਨੂੰ ਕਿਵੇਂ ਲੱਗਦਾ ਹੈ ? ਉਹਨਾਂ ਨੂੰ ਏਦਾਂ ਲੈ ਕੇ ਦੇਈਏ ਤਾਂ ਅਸੀਂ ਪੱਕੇ ਜੈਨ ਹਾਂ ਕਿ ਨਹੀਂ ? ਏਦਾਂ ਹੈ ਨਾ, ਅਬਤੀ (ਯੂਪ) ਵੀ ਬਲਦੇ-ਬਲਦੇ ਸੁਗੰਧ ਦੇ ਕੇ ਬਲਦੀ ਹੈ, ਨਹੀਂ ? ਸਾਰਾ ਰੂਮ ਸੁਗੰਧ ਵਾਲਾ ਕਰ ਜਾਂਦੀ ਹੈ ਨਾ ! ਤਾਂ ਕੀ ਸਾਡੇ ਤੋਂ ਸੁਗੰਧ ਨਹੀਂ ਫੈਲੇਗੀ ?
ਏਦਾਂ ਕਿਉਂ ਹੋਵੇ ਸਾਨੂੰ ? ਮੈਂ ਤਾਂ ਪੱਚੀ-ਤੀਹ ਸਾਲ ਦੀ ਉਮਰ ਵਿੱਚ ਵੀ ਹੰਕਾਰ ਕਰਦਾ ਸੀ ਅਤੇ ਉਹ ਵੀ ਅਨੋਖੀ ਤਰ੍ਹਾਂ ਦਾ ਹੰਕਾਰ ਕਰਦਾ ਸੀ । ਇਹ ਆਦਮੀ ਮੈਨੂੰ ਮਿਲਿਆ ਅਤੇ ਉਸਨੂੰ ਲਾਭ ਨਾ ਹੋਇਆ ਤਾਂ ਮੇਰਾ ਮਿਲਣਾ ਗਲਤ ਸੀ । ਇਸ ਲਈ ਹਰ ਇੱਕ ਮਨੁੱਖ ਨੂੰ ਮੈਨੂੰ ਮਿਲ ਕੇ ਲਾਭ ਮਿਲਿਆ ਸੀ। ਮੈਂ ਮਿਲਿਆ ਅਤੇ ਜੇ ਉਸਨੂੰ ਲਾਭ ਨਾ ਹੋਇਆ ਤਾਂ ਕਿਸ ਕੰਮ ਦਾ ? ਅੰਬ ਦਾ ਦਰਖ਼ਤ ਕੀ ਕਹਿੰਦਾ ਹੈ ਕਿ ਮੈਨੂੰ ਮਿਲਿਆ ਅਤੇ ਅੰਬਾਂ ਦਾ ਮੌਸਮ ਹੋਵੇ ਅਤੇ ਜੇ ਸਾਹਮਣੇ ਵਾਲੇ ਨੂੰ ਲਾਭ ਨਾ ਹੋਇਆ ਤਾਂ ਮੈਂ ਅੰਬ ਹੀ ਨਹੀਂ । ਭਾਵੇਂ ਛੋਟਾ ਹੀ ਹੋਵੇ ਤਾਂ ਛੋਟਾ, ਤੈਨੂੰ ਠੀਕ ਲੱਗੇ ਓਦਾਂ, ਪਰ ਤੈਨੂੰ ਉਸਦਾ ਲਾਭ ਤਾਂ ਹੋਏਗਾ ਨਾ । ਉਹ ਅੰਬ ਦਾ ਦਰਖ਼ਤ ਕੋਈ ਲਾਭ ਨਹੀਂ ਲੈਂਦਾ ਹੈ। ਇਹੋ ਜਿਹੇ ਕੁਝ ਵਿਚਾਰ ਤਾਂ ਹੋਣੇ ਚਾਹੀਦੇ ਹਨ ਨਾ । ਇਹੋ ਜਿਹੀ ਮਨੁੱਖਤਾ ਕਿਉਂ ਹੋਣੀ ਚਾਹੀਦੀ ਹੈ ? ਇੰਝ ਸਮਝਾਈਏ, ਤਾਂ ਸਾਰੇ ਸਮਝਦਾਰ ਹਨ ਫਿਰ । ਇਹ ਤਾਂ ਸਮਝ ਵਿੱਚ ਆ ਗਿਆ, ਉਸਨੇ ਏਦਾਂ ਕੀਤਾ, ਚੱਲ ਪਈ ਗੱਡੀ। ਤੁਹਾਨੂੰ ਕੀ ਲੱਗਦਾ ਹੈ ? ਪਸ਼ਨ ਕਰਤਾ : ਹਾਂ, ਤੁਸੀਂ ਗੱਲ ਕਰਦੇ ਹੋ, ਇਹੋ ਜਿਹੀ ਮਹਾਜਨ ਦੀ ਸੰਸਥਾ ਹਰ ਜਗਾ . ਸੀ। ਦਾਦਾ ਸ੍ਰੀ :ਪਰ ਹੁਣ ਤਾਂ ਉਹ ਵੀ ਮੁਸੀਬਤ ਵਿੱਚ ਪਏ ਹਨ ਨਾ ! ਅਰਥਾਤ ਕਿਸੇ ਦਾ ਦੋਸ਼ ਨਹੀਂ ਹੈ । ਹੋਣਾ ਸੀ ਸੋ ਹੋ ਗਿਆ, ਪਰ ਹੁਣ ਇਹੋ ਜਿਹੇ ਵਿਚਾਰਾਂ ਨਾਲ ਸੁਧਾਰੀਏ ਤਾਂ ਹੁਣ ਵੀ ਸੁਧਰ ਸਕਦਾ ਹੈ ਅਤੇ ਵਿਗੜੇ ਹੋਏ ਨੂੰ ਸੁਧਾਰਨਾ, ਉਸਦਾ ਨਾਮ ਹੀ ਧਰਮ ਹੈ। ਸੁਧਰੇ ਹੋਏ ਨੂੰ ਤਾਂ ਸੁਧਾਰਨ ਲਈ ਤਿਆਰ ਹੁੰਦੇ ਹਨ ਸਾਰੇ, ਪ੍ਰੰਤੂ ਵਿਗੜਿਆ ਉਸਨੂੰ ਸੁਧਾਰਨਾ, ਉਹ ਧਰਮ ਕਹਾਉਂਦਾ ਹੈ।