________________
ਸੇਵਾ-ਪਰੋਪਕਾਰ | ਓਬਲਾਈਜ਼ਿੰਗ ਨੇਚਰ ਪ੍ਰਸ਼ਨ ਕਰਤਾ : ਹੁਣ ਮੈਂ ਆਪਣੇ ਨਜ਼ਰੀਏ ਨਾਲ ਕਹਿੰਦਾ ਹਾਂ ਕਿ ਜੇ ਕੋਈ ਇੱਕ ਕੁੱਤਾ ਹੋਵੇ, ਉਹ ਕਿਸੇ ਕਬੂਤਰ ਨੂੰ ਮਾਰੇ ਅਤੇ ਅਸੀਂ ਬਚਾਉਣ ਜਾਈਏ ਤਾਂ ਮੇਰੀ ਨਜ਼ਰ ਵਿੱਚ ਅਸੀਂ ਓਬਲਾਇਜ਼ ਕੀਤਾ, ਉਹ ਤਾਂ ਅਸੀਂ ਵਿਵਸਥਿਤ ਦੇ ਰਾਹ ਵਿੱਚ ਆਏ ਨਾ ? ਦਾਦਾ ਸ੍ਰੀ : ਉਹ ਓਬਲਾਇਜ਼ ਹੋਏਗਾ ਹੀ ਕਦੋਂ ? ਜਦੋਂ ਉਸਦਾ ਵਿਵਸਥਿਤ ਹੋਏਗਾ ਤਾਂ ਹੀ ਹੋਏਗਾ ਸਾਡੇ ਤੋਂ, ਨਹੀਂ ਤਾਂ ਹੋਏਗਾ ਹੀ ਨਹੀਂ | ਸਾਨੂੰ ਓਬਲਾਇਜ਼ਿੰਗ ਨੇਚਰ ਰੱਖਣਾ ਹੈ। ਉਸ ਨਾਲ ਸਾਰੇ ਪੁੰਨ ਹੀ ਬੰਨੇ ਜਾਣਗੇ, ਇਸ ਲਈ ਦੁੱਖ ਪੈਦਾ ਹੋਣ ਦਾ ਸਾਧਨ ਹੀ ਨਹੀਂ ਰਿਹਾ । ਪੈਸਿਆਂ ਨਾਲ ਨਾ ਹੋ ਸਕੇ ਤਾਂ, ਫੇਰੀ ਲਗਾ ਕੇ ਜਾਂ ਬੁੱਧੀ ਦੇ ਨਾਲ, ਸਮਝਾ ਕੇ ਵੀ, ਚਾਹੇ ਕਿਸੇ ਵੀ ਤਰ੍ਹਾਂ ਓਬਲਾਇਜ਼ ਕਰਨਾ।
| ਪਰ-ਉਪਕਾਰ, ਨਤੀਜੇ ਵਿੱਚ ਲਾਭ ਹੀ
ਅਤੇ ਇਹ ਲਾਈਫ ਜੇ ਪਰ-ਉਪਕਾਰ ਲਈ ਜਾਏਗੀ ਤਾਂ ਤੁਹਾਨੂੰ ਕੋਈ ਵੀ ਘਾਟਾ ਨਹੀਂ ਰਹੇਗਾ । ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੁਹਾਨੂੰ ਨਹੀਂ ਆਏਗੀ । ਤੁਹਾਡੀਆਂ ਜੋ-ਜੋ ਇੱਛਾਵਾਂ ਹਨ, ਉਹ ਸਾਰੀਆਂ ਪੂਰੀਆਂ ਹੋਣਗੀਆਂ ਅਤੇ ਇੰਝ ਕੁੱਦੋਗੇ-ਟੱਪੋਗੇ ਤਾਂ, ਇੱਕ ਵੀ ਇੱਛਾ ਪੂਰੀ ਨਹੀਂ ਹੋਵੇਗੀ। ਕਿਉਂਕਿ ਉਹ ਤਰੀਕਾ ਤੁਹਾਨੂੰ ਨੀਂਦ ਹੀ ਨਹੀਂ ਆਉਣ ਦੇਵੇਗਾ। ਇਹਨਾਂ ਸੇਠਾਂ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਹੈ, ਤਿੰਨ-ਤਿੰਨ, ਚਾਰ-ਚਾਰ ਦਿਨ ਤੱਕ ਸੌਂ ਨਹੀਂ ਪਾਉਂਦੇ, ਕਿਉਂਕਿ ਲੁੱਟ ਖਸੁੱਟ ਹੀ ਕੀਤੀ ਹੈ ਜਿਵੇਂ ਤਿਵੇਂ । | ਇਸ ਲਈ, ਓਬਲਾਇਜ਼ਿੰਗ ਨੇਚਰ ਕੀਤਾ ਕਿ ਤੁਰਦੇ-ਤੁਰਦੇ, ਇੱਥੇ ਗੁਆਂਢ ਵਿੱਚ ਕਿਸੇ ਨੂੰ ਪੁੱਛਦੇ ਜਾਈਏ ਕਿ ਭਰਾਵਾ, ਮੈਂ ਪੋਸਟ ਆਫ਼ਿਸ ਜਾ ਰਿਹਾਂ ਹਾਂ । ਤੁਹਾਨੂੰ ਕੋਈ ਖ਼ਤ ਪੋਸਟ ਕਰਨਾ ਹੈ ? ਇੰਝ ਪੁੱਛਦੇ ਜਾਣ ਵਿੱਚ ਕੀ ਹਰਜ਼ ਹੈ ? ਪਰ ਕੋਈ ਕਹੇ ਕਿ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਆਉਂਦਾ । ਤਦ ਕਹੋ, ਭਰਾਵਾ, ਪੈਰੀਂ ਪੈਂਦਾ ਹਾਂ । ਪਰ ਦੂਜੇ ਨੂੰ ਵਿਸ਼ਵਾਸ ਆਏ, ਤਾਂ ਉਹਨਾਂ ਦਾ ਤਾਂ ਲੈ ਜਾਓ।