________________
10
ਸੇਵਾ-ਪਰੋਪਕਾਰ ਸੇਠ ਉਹਨਾਂ ਦੋਹਾਂ ਧਿਰਾਂ ਨੂੰ ਕਹਿੰਦਾ, 'ਭਰਾਵਾ ਚੰਦੂ ਲਾਲ ਅੱਜ ਸਾਢੇ ਦਸ ਵਜੇ ਤੁਸੀਂ ਘਰ ਆ ਜਾਣਾ ਅਤੇ ਨਗੀਨਦਾਸ, ਤੁਸੀਂ ਵੀ ਉਸ ਸਮੇਂ ਘਰ ਆਉਣਾ। ਅਤੇ ਨਗੀਨਦਾਸ ਦੀ ਥਾਂ ਜੇ ਕੋਈ ਮਜ਼ਦੂਰ ਹੁੰਦਾ ਜਾਂ ਕਿਸਾਨ ਹੁੰਦਾ ਜੋ ਲੜ ਰਹੇ ਹੁੰਦੇ ਤਾਂ ਉਹਨਾਂ ਨੂੰ ਘਰ ਬੁਲਾ ਲੈਂਦਾ। ਦੋਹਾਂ ਨੂੰ ਬਿਠਾ ਕੇ, ਦੋਹਾਂ ਨੂੰ ਸਹਿਮਤ ਕਰਵਾ ਦਿੰਦਾ। ਜਿਸਦੇ ਪੈਸੇ ਦੇਣੇ ਹੋਣ, ਉਸਨੂੰ ਥੋੜੇ ਨਗਦ ਦਵਾ ਕੇ, ਬਾਕੀ ਦੇ ਕਿਸ਼ਤਾਂ ਵਿੱਚ ਦੇਣ ਦੀ ਵਿਵਸਥਾ ਕਰਵਾ ਦਿੰਦਾ | ਫਿਰ ਦੋਹਾਂ ਨੂੰ ਕਹਿੰਦਾ, “ਚਲੋ, ਮੇਰੇ ਨਾਲ ਭੋਜਨ ਕਰਨ ਬੈਠ ਜਾਓ।' ਦੋਹਾਂ ਨੂੰ ਭੋਜਨ ਕਰਵਾ ਕੇ ਘਰ ਭੇਜ ਦਿੰਦਾ | ਕੀ ਅੱਜ ਇਹੋ ਜਿਹੇ ਵਕੀਲ ਹਨ ? ਇਸ ਲਈ ਸਮਝੋ ਅਤੇ ਸਮੇਂ ਨੂੰ ਪਹਿਚਾਨ ਕੇ ਚੱਲੋ। ਅਤੇ ਜੇ ਖੁਦ, ਖੁਦ ਦੇ ਲਈ ਹੀ ਕਰੇ, ਤਾਂ ਮੌਤ ਦੇ ਸਮੇਂ ਦੁੱਖੀ ਹੁੰਦਾ ਹੈ। ਜੀਵ ਨਿਕਲਦਾ ਨਹੀਂ ਅਤੇ ਬੰਗਲੇ-ਮੋਟਰ ਛੱਡ ਕੇ ਜਾ ਨਹੀਂ ਪਾਉਂਦਾ ! | ਸਲਾਹ ਦੇ ਪੈਸੇ ਉਹਨਾਂ ਤੋਂ ਮੰਗਦੇ ਨਹੀਂ ਸਨ। ਜਿਵੇਂ-ਤਿਵੇਂ ਕਰਕੇ ਨਿਬਟਾਰਾ ਲਿਆ ਦਿੰਦੇ। ਖੁਦ ਘਰ ਦੇ ਦੋ ਹਜ਼ਾਰ ਦਿੰਦੇ ਸਨ | ਅਤੇ ਅੱਜ ਸਲਾਹ ਲੈਣ ਗਿਆ ਹੋਵੇ ਤਾਂ ਸਲਾਹ ਦੀ ਫ਼ੀਸ ਦੇ ਸੌ ਰੁਪਏ ਲੈ ਲੈਣਗੇ । “ਓਏ, ਜੈਨ ਹੋ ਤੁਸੀਂ, ਤਦ ਕਹੋ, 'ਜੈਨ ਤਾਂ ਹਾਂ, ਪਰ ਧੰਧਾ ਚਾਹੀਦਾ ਕਿ ਨਹੀਂ ਚਾਹੀਦਾ ਸਾਨੂੰ ? ਸਾਹਿਬ, ਸਲਾਹ ਦੀ ਵੀ ਫ਼ੀਸ ? ਅਤੇ ਤੁਸੀਂ ਜੈਨ ? ਭਗਵਾਨ ਨੂੰ ਵੀ ਸ਼ਰਮਿੰਦਾ ਕੀਤਾ ? ਵੀਰਾਗਾਂ ਨੂੰ ਵੀ ਸ਼ਰਮਿੰਦਾ ਕੀਤਾ ? ਨੇ ਹਾਊ ਦੀ ਫ਼ੀਸ ? ਇਹ ਤਾਂ ਕਿਹੋ ਜਿਹਾ ਤੂਫ਼ਾਨ ਕਹਾਵੇ ? ਪ੍ਰਸ਼ਨ ਕਰਤਾ : ਇਹ ਵਾਧੂ ਬੁੱਧੀ ਦੀ ਫ਼ੀਸ, ਇੰਝ ਕਹਿੰਦੇ ਹੋ ਨਾ ? ਦਾਦਾ ਸ੍ਰੀ : ਕਿਉਂਕਿ ਬੁੱਧੀ ਦਾ ਵਿਰੋਧ ਨਹੀਂ ਹੈ । ਇਹ ਬੁੱਧੀ, ਪੁੱਠੀ ਬੁੱਧੀ ਹੈ। ਖੁਦ ਦਾ ਹੀ ਨੁਕਸਾਨ ਕਰਨ ਵਾਲੀ ਬੁੱਧੀ ਹੈ । ਪੁੱਠੀ ਬੁੱਧੀ ! ਭਗਵਾਨ ਨੇ ਬੁੱਧੀ ਦੇ ਲਈ ਵਿਰੋਧ ਨਹੀਂ ਕੀਤਾ ਹੈ । ਭਗਵਾਨ ਕਹਿੰਦੇ ਹਨ, ਸਮਯਕ ਬੁੱਧੀ ਵੀ ਹੋ ਸਕਦੀ ਹੈ। ਇਹ ਬੁੱਧੀ ਵੱਧ ਗਈ ਹੋਵੇ, ਤਾਂ ਮਨ ਵਿੱਚ ਇੰਝ ਹੁੰਦਾ ਹੈ ਕਿ ਕਿਸ-ਕਿਸ ਦਾ ਨਿਕਾਲ (ਹੱਲ) ਕਰਕੇ ਦੇਵਾਂ, ਕਿਸਕਿਸ ਦੀ ਮਦਦ ਕਰਾਂ ? ਕਿਸ-ਕਿਸ ਕੋਲ ਸਰਵਿਸ ਨਹੀਂ ਹੈ, ਉਸਨੂੰ ਸਰਵਿਸ ਮਿਲੇ ਇਹੋ ਜਿਹਾ ਕਰ ਦੇਵਾਂ।