________________
9
ਸੇਵਾ-ਪਰੋਪਕਾਰ
ਇਹਨਾਂ ਦਰਖ਼ਤਾਂ ਨੇ ਕੋਈ ਪੁਰਸ਼ਾਰਥ ਕੀਤਾ ਹੈ ? ਉਹ ਤਾਂ ਜ਼ਰਾ ਵੀ ‘ਇਮੋਸ਼ਨਲ’ ਨਹੀਂ ਹਨ। ਉਹ ਕਦੇ ‘ਇਮੋਸ਼ਨਲ' ਹੁੰਦੇ ਹਨ ? ਉਹ ਤਾਂ ਕਦੇ ਅੱਗੇ ਪਿੱਛੇ ਹੁੰਦੇ ਹੀ ਨਹੀਂ। ਉਹਨਾਂ ਨੂੰ ਕਦੇ ਇੰਝ ਹੁੰਦਾ ਹੀ ਨਹੀਂ ਕਿ ਇੱਥੋਂ ਇੱਕ ਮੀਲ ਦੂਰ ਵਿਸ਼ਵਾਮਿਤਰੀ ਨਦੀ ਹੈ, ਅਤੇ ਉੱਥੇ ਜਾ ਕੇ ਪਾਈ ਪੀ ਕੇ ਆਵਾਂ !
ਪ੍ਰਮਾਣਿਕਤਾ (ਖਾਲਸ) ਅਤੇ ਪਰਸਪਰ (ਦੂਜਿਆਂ ਦੇ ਲਈ) ‘ਓਬਲਾਈਜ਼ਿੰਗ ਨੇਚਰ' । ਬਸ, ਏਨਾ ਹੀ ਜ਼ਰੂਰੀ ਹੈ। ਪਰਸਪਰ ਉਪਕਾਰ ਕਰਨਾ, ਏਨਾ ਹੀ ਮਨੁੱਖੀ ਜੀਵਨ ਦੀ ਵੱਡੀ ਪ੍ਰਾਪਤੀ ਹੈ ! ਇਸ ਸੰਸਾਰ ਵਿੱਚ ਦੋ ਤਰ੍ਹਾਂ ਦੇ ਲੋਕਾਂ ਦੀ ਚਿੰਤਾ ਖਤਮ ਹੁੰਦੀ ਹੈ, ਇੱਕ ਗਿਆਨੀ ਪੁਰਖ ਦੀ ਅਤੇ ਦੂਜਾ ਪਰੋਪਕਾਰੀ ਦੀ। ਪਰ-ਉਪਕਾਰ ਦੀ ਸੱਚੀ ਰੀਤ
ਪ੍ਰਸ਼ਨ ਕਰਤਾ : ਇਸ ਸੰਸਾਰ ਵਿੱਚ ਚੰਗੇ ਕੰਮ ਕਿਹੜੇ ਕਹਾਉਂਦੇ ਹਨ ? ਉਹਨਾਂ ਦੀ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ ?
ਦਾਦਾ ਸ੍ਰੀ : ਹਾਂ, ਚੰਗੇ ਕੰਮ ਤਾਂ ਇਹ ਸਾਰੇ ਦਰਖ਼ਤ ਕਰਦੇ ਹਨ। ਉਹ ਬਿਲਕੁਲ ਚੰਗੇ ਕੰਮ ਕਰਦੇ ਹਨ। ਪਰ ਉਹ ਖੁਦ ਕਰਤਾ ਭਾਵ ਵਿੱਚ ਨਹੀਂ ਹਨ। ਇਹ ਦਰਖ਼ਤ ਜਿਉਂਦੇ ਹਨ। ਸਾਰੇ ਦੂਜਿਆਂ ਨੂੰ ਆਪਣਾ ਫਲ ਦਿੰਦੇ ਹਨ। ਤੁਸੀਂ ਆਪਣੇ ਫਲ ਦੂਜਿਆਂ ਨੂੰ ਦੇ ਦਿਓ। ਤੁਹਾਨੂੰ ਆਪਣੇ ਫਲ ਮਿਲਦੇ ਰਹਿਣਗੇ| ਤੁਹਾਡੇ ਜੋ ਫਲ ਪੈਦਾ ਹੋਣ-ਦੇਹ ਦੇ ਫਲ, ਮਨ ਦੇ ਫਲ, ਬਾਈ ਦੇ ਫਲ, ‘ਟ੍ਰੀ ਆਫ਼ ਕੋਸਟ’ ਲੋਕਾਂ ਨੂੰ ਦਿੰਦੇ ਰਹੋ ਤਾਂ ਤੁਹਾਨੂੰ ਤੁਹਾਡੀ ਹਰ ਇੱਕ ਵਸਤੂ ਮਿਲ ਜਾਏਗੀ | ਤੁਹਾਡੇ ਜੀਵਨ ਦੀਆਂ ਜ਼ਰੂਰਤਾਂ ਵਿੱਚ ਥੋੜੀ ਜਿੰਨੀ ਵੀ ਮੁਸ਼ਕਿਲ ਨਹੀਂ ਆਵੇਗੀ ਅਤੇ ਜਦੋਂ ਉਹ ਫਲ ਤੁਸੀਂ ਆਪਣੇ ਆਪ ਖਾ ਜਾਉਗੇ ਤਾਂ ਮੁਸ਼ਕਿਲਾਂ ਆਉਣਗੀਆਂ। ਜੇ ਅੰਬ ਦਾ ਦਰਖ਼ਤ ਆਪਣੇ ਫਲ ਖੁਦ ਖਾ ਜਾਏ ਤਾਂ ਉਸਦਾ ਜਿਹੜਾ ਮਾਲਿਕ ਹੋਵੇਗਾ, ਉਹ ਕੀ ਕਰੇਗਾ ? ਉਸਨੂੰ ਵੱਢ ਦੇਵੇਗਾ ਨਾ ? ਇਸ ਤਰ੍ਹਾਂ ਇਹ ਲੋਕ ਆਪਣੇ ਫਲ ਖੁਦ ਖਾ ਜਾਂਦੇ ਹਨ। ਏਨਾ ਹੀ ਨਹੀਂ ਉਪਰੋਂ ਫ਼ੀਸ ਵੀ ਮੰਗਦੇ ਹਨ।
ਇੱਕ ਅਰਜ਼ੀ ਲਿੱਖਣ ਦੇ ਬਾਈ ਰੁਪਏ ਮੰਗਦੇ ਹਨ ! ਜਿਸ ਦੇਸ਼ ਵਿੱਚ ‘ਟ੍ਰੀ ਆਫ਼ ਕੋਸਟ' ਵਕਾਲਤ ਕਰਦੇ ਸਨ ਅਤੇ ਨਾਲ ਹੀ ਆਪਣੇ ਘਰ ਭੋਜਨ ਕਰਵਾ ਕੇ ਵਕਾਲਤ ਕਰਦੇ ਸਨ, ਉੱਥੇ ਇਹ ਹਾਲਤ ਹੋਈ ਹੈ। ਜੇ ਪਿੰਡ ਵਿੱਚ ਝਗੜਾ ਹੋਇਆ ਹੋਵੇ, ਤਾਂ ਨਗਰ