________________
ਸੇਵਾ-ਪਰੋਪਕਾਰ ਹੋਵੇਗਾ ? ਥੋੜਾ ਜਿੰਨਾ ਤਾਂ ਖਾਂਦਾ ਹੋਵੇਗਾ, ਨਹੀਂ ? ਅਸੀਂ ਨਾ ਹੋਈਏ ਤਦ ਰਾਤ ਨੂੰ ਖਾ ਜਾਂਦਾ ਹੋਵੇਗਾ, ਨਹੀਂ ? ਨਹੀਂ ਖਾ ਜਾਂਦਾ ? ਪਸ਼ਨ ਕਰਤਾ : ਨਹੀਂ ਖਾਂਦਾ। ਦਾਦਾ ਸ੍ਰੀ : ਇਹ ਦਰਖ਼ਤ-ਬੂਟੇ ਤਾਂ ਮਨੁੱਖਾਂ ਨੂੰ ਫਲ ਦੇਣ ਲਈ ਮਨੁੱਖਾਂ ਦੀ ਸੇਵਾ ਵਿੱਚ ਹਨ। ਹੁਣ ਬੂਟਿਆਂ ਨੂੰ ਕੀ ਮਿਲਦਾ ਹੋਵੇਗਾ ? ਉਹਨਾਂ ਦੀ ਉੱਚੀ ਜੂਨੀ ਹੁੰਦੀ ਹੈ ਅਤੇ ਮਨੁੱਖ ਅੱਗੇ ਵੱਧਦੇ ਹਨ ਉਹਨਾਂ ਦੀ ਹੈਲਪ ਲੈ ਕੇ ! ਇੰਝ ਮੰਨੋ ਕਿ, ਅਸੀਂ ਅੰਬ ਖਾਧਾ, ਉਸ ਵਿੱਚ ਅੰਬ ਦੇ ਦਰਖਤ ਦਾ ਕੀ ਗਿਆ ? ਅਤੇ ਸਾਨੂੰ ਕੀ ਮਿਲਿਆ ? ਅਸੀਂ ਅੰਬ ਖਾਧਾ, ਇਸ ਲਈ ਸਾਨੂੰ ਖੁਸ਼ੀ ਹੋਈ । ਉਸ ਨਾਲ ਸਾਡੀ ਸੋਚ ਜੋ ਬਦਲੀ, ਉਸ ਨਾਲ ਅਸੀਂ ਸੌ ਰੁਪਏ ਜਿੰਨਾ ਅਧਿਆਤਮ ਵਿੱਚ ਕਮਾਉਂਦੇ ਹਾਂ। ਹੁਣ ਅੰਬ ਖਾਧਾ, ਇਸ ਲਈ ਉਸ ਵਿੱਚੋਂ ਦੀ ਪੰਜ ਪ੍ਰਤੀਸ਼ਤ ਅੰਬ ਦੇ ਦਰਖ਼ਤ ਨੂੰ ਤੁਹਾਡੇ ਹਿੱਸੇ ਵਿੱਚੋਂ ਜਾਂਦਾ ਹੈ ਅਤੇ ਪਚਨਵੇਂ ਪ੍ਰਤੀਸ਼ਤ ਤੁਹਾਡੇ ਹਿੱਸੇ ਵਿੱਚ ਰਹਿੰਦਾ ਹੈ। ਉਹ ਲੋਕ ਸਾਡੇ ਹਿੱਸੇ ਵਿੱਚੋਂ ਦੀ ਪੰਜ ਪ੍ਰਤੀਸ਼ਤ ਲੈ ਲੈਂਦੇ ਹਨ ਅਤੇ ਉਹ ਬੇਚਾਰੇ ਉੱਚੀ ਜੂਨੀ ਵਿੱਚ ਜਾਂਦੇ ਹਨ ਅਤੇ ਸਾਡੀ ਨੀਵੀਂ ਜੂਨੀ ਨਹੀਂ ਹੁੰਦੀ ਹੈ, ਅਸੀਂ ਵੀ ਅੱਗੇ ਵੱਧਦੇ ਹਾਂ । ਇਸ ਲਈ ਇਹ ਦਰਖ਼ਤ ਕਹਿੰਦੇ ਹਨ ਕਿ ਸਾਡਾ ਸਭ ਕੁਝ ਭੋਗੋ, ਹਰ ਇੱਕ ਤਰ੍ਹਾਂ ਦੇ ਫਲ-ਫੁੱਲ ਭੋਗੋ
ਯੋਗ ਉਪਯੋਗ ਪਰ-ਉਪਕਾਰ ਇਸ ਲਈ ਇਹ ਸੰਸਾਰ ਤੁਹਾਨੂੰ ਚੰਗਾ ਲੱਗਦਾ ਹੋਵੇ, ਸੰਸਾਰ ਤੁਹਾਨੂੰ ਪਸੰਦ ਹੋਵੇ, ਸੰਸਾਰ ਦੀਆਂ ਵਸਤੂਆਂ ਦੀ ਇੱਛਾ ਹੋਵੇ, ਸੰਸਾਰ ਵਿੱਚ ਵਿਸ਼ਿਆਂ ਦੀ ਚਾਹ ਹੋਵੇ ਤਾਂ ਏਨਾ ਕਰੋ, ਯੋਗ ਉਪਯੋਗ ਪਰੋਪਕਾਰ। ਯੋਗ ਭਾਵ ਇਹ ਮਨ-ਬਾਈ-ਕਾਇਆ ਦਾ ਯੋਗ, ਅਤੇ ਉਪਯੋਗ ਭਾਵ ਬੁੱਧੀ ਦਾ ਉਪਯੋਗ, ਮਨ ਦਾ ਉਪਯੋਗ ਕਰਨਾ, ਚਿਤ ਦਾ ਉਪਯੋਗ ਕਰਨਾ, ਇਹ ਸਾਰੇ ਦੂਜਿਆਂ ਦੇ ਲਈ ਉਪਯੋਗ ਕਰਨਾ, ਅਤੇ ਜੇਕਰ ਹੋਰਾਂ ਦੇ ਲਈ ਨਹੀਂ ਖਰਚ ਕਰਦੇ, ਤਦ ਵੀ ਸਾਡੇ ਲੋਕ ਅਖੀਰ ਵਿੱਚ ਘਰ ਵਾਲਿਆਂ ਦੇ ਲਈ ਖਰਚ ਕਰਦੇ ਹਨ ਨਾ ? ਇਸ ਕੁੱਤੀ ਨੂੰ ਖਾਣ ਨੂੰ ਕਿਉਂ ਮਿਲਦਾ ਹੈ ? ਜਿਹੜੇ ਬੱਚਿਆਂ ਦੇ ਅੰਦਰ ਭਗਵਾਨ ਰਹੇ ਹਨ, ਉਹਨਾਂ ਬੱਚਿਆਂ ਦੀ ਉਹ ਸੇਵਾ ਕਰਦੀ ਹੈ। ਇਸ ਲਈ ਉਸਨੂੰ ਸਭ ਮਿਲ ਜਾਂਦਾ ਹੈ । ਇਸ ਅਧਾਰ ਉੱਤੇ ਸਾਰਾ ਸੰਸਾਰ ਚਲ ਰਿਹਾ ਹੈ । ਇਸ ਦਰਖ਼ਤ ਨੂੰ ਖੁਰਾਕ ਕਿੱਥੋਂ ਮਿਲਦੀ ਹੈ ?