________________
| ਸੇਵਾ-ਪਰੋਪਕਾਰ ਸਾਹਮਣੇ ਵਾਲਾ ਵਾਈਲਡ (ਜੰਗਲੀ) ਹੋ ਜਾਵੇ, ਫਿਰ ਵੀ ਮੈਨੂੰ ਨਹੀਂ ਹੋਣਾ ਹੈ, ਤਾਂ ਇੰਝ ਹੋ ਸਕਦਾ ਹੈ। ਨਹੀਂ ਹੋ ਸਕਦਾ ? ਤੈਅ ਕਰੋ ਤਦ ਤੋਂ ਥੋੜਾ-ਥੋੜਾ ਬਦਲਾਵ ਹੋਵੇਗਾ ਕਿ ਨਹੀਂ ਹੋਵੇਗਾ ? ਪ੍ਰਸ਼ਨ ਕਰਤਾ : ਔਖਾ ਹੈ, ਪ੍ਰੰਤੂ ਦਾਦਾ ਸ੍ਰੀ : ਨਾ ! ਔਖਾ ਹੈ, ਫਿਰ ਵੀ ਪੱਕਾ ਕਰੋ ਨਾ, ਕਿਉਂਕਿ ਤੁਸੀਂ ਮਨੁੱਖ ਹੋ ਅਤੇ ਭਾਰਤ ਦੇਸ਼ ਦੇ ਮਨੁੱਖ ਹੋ | ਕੋਈ ਐਹੋ ਜਿਹੇ-ਓਹੋ ਜਿਹੇ ਹੋ ? ਰਿਸ਼ੀਆਂ-ਮੁਨੀਆਂ ਦੀ ਸੰਤਾਨ ਹੋ ਤੁਸੀਂ ! ਬਹੁਤ ਸ਼ਕਤੀਆਂ ਤੁਹਾਡੇ ਕੋਲ ਹਨ। ਉਹ ਆਕ੍ਰਿਤ (ਢੱਕੀ ਹੋਈ) ਹੋ ਕੇ ਪਈਆਂ ਹਨ। ਉਹ ਤੁਹਾਡੇ ਕੀ ਕੰਮ ਆਉਣਗੀਆਂ ? ਇਸ ਲਈ ਤੁਸੀਂ ਮੇਰੇ ਇਸ ਸ਼ਬਦ (ਬਚਨ) ਦੇ ਅਨੁਸਾਰ ਜੇ ਤੈਅ ਕਰੋ ਕਿ ਮੈਨੂੰ ਇਹ ਕਰਨਾ ਹੀ ਹੈ, ਤਾਂ ਉਹ ਜ਼ਰੂਰ ਫਲੇਗੀ, ਨਹੀਂ ਤਾਂ ਇੰਝ ਵਾਈਲਡਨੈਸ (ਜੰਗਲੀਪੁਣਾ) ਕਦੋਂ ਤੱਕ ਕਰਦੇ ਰਹੋਗੇ ? ਅਤੇ ਤੁਹਾਨੂੰ ਸੁੱਖ ਮਿਲਦਾ ਨਹੀਂ ਹੈ। ਵਾਈਲਡਨੈਸ ਵਿੱਚ ਸੁੱਖ ਮਿਲਦਾ ਹੈ ? ਪ੍ਰਸ਼ਨ ਕਰਤਾ : ਨਾ। ਦਾਦਾ ਸ੍ਰੀ : ਸਗੋਂ ਦੁੱਖ ਨੂੰ ਹੀ ਸੱਦਾ ਦਿੰਦੇ ਹੋ।
| ਪਰ-ਉਪਕਾਰ ਨਾਲ ਪੁੰਨ ਨਾਲ ਹੀ
ਜਦੋਂ ਤਕ ਮੋਕਸ਼ ਨਾ ਮਿਲੇ, ਤਦ ਤੱਕ ਪੁੰਨ ਇਕੱਲਾ ਹੀ ਦੋਸਤ ਵਰਗਾ ਕੰਮ ਕਰਦਾ ਹੈ ਅਤੇ ਪਾਪ-ਦੁਸ਼ਮਨ ਦੇ ਵਾਂਗ ਕੰਮ ਕਰਦੇ ਹਨ। ਹੁਣ ਤੁਹਾਨੂੰ ਦੁਸ਼ਮਨ ਰੱਖਣਾ ਹੈ ਜਾਂ ਦੋਸਤ ਰੱਖਣਾ ਹੈ ? ਉਹ ਤੁਹਾਨੂੰ ਜੋ ਚੰਗਾ ਲਗੇ, ਉਸਦੇ ਅਨੁਸਾਰ ਨਿਸ਼ਚਿਤ ਕਰਨਾ ਹੈ। ਅਤੇ ਦੋਸਤ ਦੇ ਸੰਯੋਗ ਕਿੰਝ ਦੇ ਹੋਣ, ਉਹ ਪੁੱਛ ਲੈਣਾ ਅਤੇ ਦੁਸ਼ਮਨ ਦੇ ਸੰਯੋਗ ਕਿਵੇਂ ਜਾਣ, ਉਹ ਵੀ ਪੁੱਛ ਲੈਣਾ। ਜੇ ਦੁਸ਼ਮਨ ਪਸੰਦ ਹੋਵੇ ਉਸਦਾ ਸੰਯੋਗ ਕਿਵੇਂ ਹੋਵੇ ਇਹ ਪੁੱਛੋ, ਤਾਂ ਅਸੀਂ ਉਸਨੂੰ ਕਹਾਂਗੇ ਕਿ ਜਿੰਨਾ ਚਾਹੇ ਓਨਾ ਉਧਾਰ ਕਰਕੇ ਘਿਓ ਪੀਣਾ, ਚਾਹੇ ਜਿੱਥੇ ਭਟਕਣਾ, ਅਤੇ ਤੈਨੂੰ ਠੀਕ ਲੱਗੇ ਓਦਾਂ ਮਜ਼ੇ ਲੈਣਾ, ਫਿਰ ਅੱਗੇ ਜੋ ਹੋਵੇਗਾ ਦੇਖਿਆ ਜਾਵੇਗਾ ! ਅਤੇ ਪੰਨ ਵਾਲੇ ਦੋਸਤ ਚਾਹੀਦੇ ਹਨ ਤਾਂ ਅਸੀਂ ਦੱਸਾਂਗੇ ਕਿ ਭਰਾਵਾ ਇਸ ਦਰਖ਼ਤ ਦੇ ਕੋਲੋਂ ਸਿੱਖ ਲੈ। ਕੋਈ ਦਰਖ਼ਤ ਆਪਣਾ ਫਲ ਖੁਦ ਖਾ ਜਾਂਦਾ ਹੈ ? ਕੋਈ ਗੁਲਾਬ ਆਪਣਾ ਫੁੱਲ ਖਾ ਜਾਂਦਾ