________________
ਸੇਵਾ-ਪਰੋਪਕਾਰ
| ਜੀਵਨ ਦਾ ਉਦੇਸ਼ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਆਪਣੇ ਟੀਚੇ ਵੱਲ ਪੁੱਜ ਜਾਈਏ । ਇਹ ਬਿਨਾਂ ਉਦੇਸ਼ (ਟੀਚਾ) ਦੇ ਜੀਵਨ ਦਾ ਤਾਂ ਕੋਈ ਮਤਲਬ ਨਹੀਂ ਹੈ । ਡਾਲਰ ਆਉਂਦੇ ਹਨ ਅਤੇ ਖਾਪੀ ਕੇ ਮੌਜਾਂ ਲੁੱਟਦੇ ਹੋ ਅਤੇ ਸਾਰਾ ਦਿਨ ਚਿੰਤਾ-ਵਰੀਜ਼ ਕਰਦੇ ਰਹਿੰਦੇ ਹੋ, ਇਹ ਜੀਵਨ ਦਾ ਉਦੇਸ਼ ਕਿਵੇਂ ਕਹਾਵੇ ? ਮਨੁੱਖੀ ਜੀਵਨ ਮਿਲਿਆ, ਉਹ ਬੇਕਾਰ (ਵਿਅਰਥ) ਜਾਏ, ਉਸਦਾ ਕੀ ਮਤਲਬ ਹੈ ? ਇਸ ਲਈ, ਮਨੁੱਖੀ ਜੀਵਨ ਮਿਲਣ ਤੋਂ ਬਾਅਦ ਆਪਣੇ ਉਦੇਸ਼ ਤੱਕ ਪੁੱਜਣ ਲਈ ਕੀ ਕਰਨਾ ਚਾਹੀਦਾ ਹੈ ? ਸੰਸਾਰ ਦੇ ਸੁੱਖ ਚਾਹੀਦੇ ਹਨ, ਭੌਤਿਕ ਸੁੱਖ, ਤਾਂ ਤੁਹਾਡੇ ਕੋਲ ਜੋ ਕੁਝ ਵੀ ਹੋਵੇ ਉਹ ਲੋਕਾਂ ਨੂੰ ਦਿਓ । ਕੁਝ ਵੀ ਸੁੱਖ ਲੋਕਾਂ ਨੂੰ ਦੇਵੋਗੇ, ਤਾਂ ਤੁਸੀਂ ਸੁੱਖ ਦੀ ਆਸ ਕਰ ਸਕਦੇ ਹੋ, ਨਹੀਂ ਤਾਂ ਸੁੱਖ ਤੁਹਾਨੂੰ ਮਿਲੇਗਾ ਨਹੀਂ ਅਤੇ ਜੇ ਦੁੱਖ ਦੇਵੋਗੇ ਤਾਂ ਤੁਹਾਨੂੰ ਦੁੱਖ ਮਿਲੇਗਾ।
ਇਸ ਦੁਨੀਆਂ ਦਾ ਕਾਨੂੰਨ ਇੱਕ ਹੀ ਵਾਕ ਵਿੱਚ ਸਮਝ ਜਾਓ, ਇਸ ਸੰਸਾਰ ਦੇ ਸਾਰੇ ਧਰਮਾਂ ਦਾ, ਕਿ ਜੇ ਮਨੁੱਖ ਨੂੰ ਸੁੱਖ ਚਾਹੀਦਾ ਹੈ, ਤਾਂ ਦੂਜੇ ਜੀਵਾਂ ਨੂੰ ਸੁੱਖ ਦਿਓ ਅਤੇ ਜੇ ਦੁੱਖ ਚਾਹੀਦਾ ਹੈ ਤਾਂ ਦੁੱਖ ਦਿਓ। ਜੋ ਤੁਹਾਨੂੰ ਚੰਗਾ ਲੱਗੇ ਉਹੀ ਦਿਓ। ਹੁਣ ਕੋਈ ਕਹੇਗਾ ਕਿ ਅਸੀਂ ਲੋਕਾਂ ਨੂੰ ਸੁੱਖ ਕਿਵੇਂ ਦੇਈਏ ? ਸਾਡੇ ਕੋਲ ਪੈਸੇ ਨਹੀਂ ਹਨ । ਸੁੱਖ ਪੈਸਿਆਂ ਨਾਲ ਹੀ ਦਿੱਤਾ ਜਾਏ ਇੰਝ ਨਹੀਂ ਹੈ । ਉਸਦੇ ਨਾਲ ਓਬਲਾਈਜ਼ਿੰਗ ਨੇਚਰ ਰਖ ਸਕਦੇ ਹਾਂ, ਉਸਦੇ ਲਈ ਫੇਰੀ ਲਗਾ ਸਕਦੇ ਹਾਂ, ਉਸਨੂੰ ਸਲਾਹ ਦੇ ਸਕਦੇ ਹਾਂ, ਕਈ ਤਰ੍ਹਾਂ ਨਾਲ ਓਬਲਾਈਜ਼ ਕਰ ਸਕਦੇ ਹਾਂ, ਇਹੋ ਜਿਹਾ ਹੈ।
ਧਰਮ ਭਾਵ ਭਗਵਾਨ ਦੀ ਮੂਰਤੀ ਦੇ ਕੋਲ ਬੈਠੇ ਰਹਿਣਾ, ਉਸ ਦਾ ਨਾਮ ਧਰਮ ਨਹੀਂ ਹੈ | ਧਰਮ ਤਾਂ, ਆਪਣੇ ਉਦੇਸ਼ ਤੱਕ ਪੁੱਜਣਾ, ਉਸਦਾ ਨਾਮ ਧਰਮ ਹੈ । ਨਾਲ-ਨਾਲ ਇਕਾਗਰਤਾ ਦੇ ਲਈ ਅਸੀਂ ਕੋਈ ਵੀ ਸਾਧਨ ਕਰੀਏ, ਉਹ ਦੂਜੀ ਗੱਲ ਹੈ, ਪਰ ਇਸ ਵਿੱਚ ਇਕਾਗਰਤਾ ਕਰੀਏ ਤਾਂ ਸਾਰੇ ਇਕਾਗਰ (ਇਕੱਠੇ) ਹੀ ਹਨ ਇਸ ਵਿੱਚ । ਓਬਲਾਈਜ਼ਿੰਗ ਨੇਚਰ ਰੱਖੋ, ਤੈਅ ਕਰੋ ਕਿ ਹੁਣ ਮੈਨੂੰ ਲੋਕਾਂ ਨੂੰ ਓਬਲਾਈਜ਼ ਹੀ ਕਰਨਾ ਹੈ। ਹੁਣ, ਤਾਂ ਤੁਹਾਡੇ ਵਿੱਚ ਬਦਲਾਵ ਆ ਜਾਏਗਾ । ਤੈਅ ਕਰੋ ਕਿ ਮੈਨੂੰ ਵਾਈਲਡਨੈਸ (ਜੰਗਲੀਪੁਣਾ) ਨਹੀਂ ਕਰਨਾ
ਹੈ।