________________
ਸੇਵਾ-ਪਰੋਪਕਾਰ ਭਾਵ ਵਿੱਚ ਤਾਂ ਸੌ ਪ੍ਰਤੀਸ਼ਤ ਇਹ ਕੋਈ ਦਰਖ਼ਤ ਆਪਏ ਫਲ ਖੁਦ ਖਾਂਦਾ ਹੈ ? ਨਹੀਂ ! ਇਸ ਲਈ ਇਹ ਦਰਖੱਤ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਆਪਣੇ ਫਲ ਦੂਜਿਆਂ ਨੂੰ ਦਿਓ | ਤੁਹਾਨੂੰ ਕੁਦਰਤ ਦੇਵੇਗੀ । ਨਿੰਮ ਕੌੜਾ ਜ਼ਰੂਰ ਲੱਗਦਾ ਹੈ, ਪ੍ਰੰਤੂ ਲੋਕ ਜ਼ਰੂਰ ਉਗਾਉਂਦੇ ਹਨ। ਕਿਉਂਕਿ ਉਸਦੇ ਦੂਜੇ ਲਾਭ ਹਨ। ਨਹੀਂ ਤਾਂ ਪੌਦਾ ਉਖਾੜ ਹੀ ਦਿੰਦੇ । ਪਰ ਉਹ ਦੂਜੀ ਤਰ੍ਹਾਂ ਨਾਲ ਗੁਣਕਾਰੀ ਹੈ । ਉਹ ਠੰਡਕ ਦਿੰਦਾ ਹੈ, ਉਸ ਦੀ ਦਵਾਈ ਲਾਭਦਾਇਕ ਹੈ, ਉਸਦਾ ਰਸ ਲਾਭਦਾਇਕ ਹੈ । ਸਤਜੁਗ ਵਿੱਚ ਲੋਕ ਸਾਹਮਣੇ ਵਾਲੇ ਨੂੰ ਸੁੱਖ ਦੇਣ ਦਾ ਹੀ ਪ੍ਰਯੋਗ ਕਰਦੇ ਸਨ। ਸਾਰਾ ਦਿਨ ‘ਕਿਸਨੂੰ ਓਬਲਾਈਜ਼ ਕਰਾਂ’ ਇਹੋ ਜਿਹੇ ਹੀ ਵਿਚਾਰ ਆਉਂਦੇ ਸਨ।
ਬਾਹਰ ਘੱਟ ਹੋਵੇ ਤਾਂ ਹਰਜ਼ ਨਹੀਂ, ਪਰ ਸਾਡਾ ਅੰਦਰ ਦਾ ਭਾਵ ਤਾਂ ਹੋਣਾ ਹੀ ਚਾਹੀਦਾ ਹੈ ਕਿ ਮੇਰੇ ਕੋਲ ਪੈਸੇ ਹਨ, ਤਾਂ ਮੈਨੂੰ ਕਿਸੇ ਦਾ ਦੁੱਖ ਘਟਾਉਣਾ ਹੈ । ਅਕਲ ਹੋਵੇ, ਤਾਂ ਮੈਨੂੰ ਅਕਲ ਨਾਲ ਕਿਸੇ ਨੂੰ ਸਮਝਾ ਕੇ ਵੀ ਉਸਦਾ ਦੁੱਖ ਘਟਾਉਣਾ ਹੈ । ਖੁਦ ਦੇ ਕੋਲ ਜਿਹੜੀ ਸਿਲਕ (ਜਮਾਂ-ਪੁੰਜੀ ਬਾਕੀ ਹੋਵੇ ਉਸ ਨਾਲ ਮਦਦ ਕਰਨਾ, ਨਹੀਂ ਤਾਂ ਓਬਲਾਈਜ਼ਿੰਗ ਨੇਚਰ ਤਾਂ ਰੱਖਣਾ ਹੀ। ਓਬਲਾਈਜ਼ਿੰਗ ਨੇਚਰ ਭਾਵ ਕੀ ? ਦੂਜਿਆਂ ਲਈ ਕੁਝ ਕਰਨ ਦਾ ਸੁਭਾਅ !
ਓਬਲਾਈਜ਼ਿੰਗ ਨੇਚਰ ਹੋਵੇ, ਤਾਂ ਕਿੰਨਾ ਚੰਗਾ ਸੁਭਾਅ ਹੁੰਦਾ ਹੈ ! ਪੈਸੇ ਦੇਣਾ ਹੀ ਓਬਲਾਈਜ਼ਿੰਗ ਨੇਚਰ ਨਹੀਂ ਹੈ | ਪੈਸੇ ਤਾਂ ਸਾਡੇ ਕੋਲ ਹੋਣ ਜਾਂ ਨਾ ਵੀ ਹੋਣ । ਪੰਤੂ ਸਾਡੀ ਇੱਛਾ, ਇਹੋ ਜਿਹੀ ਭਾਵਨਾ ਹੋਵੇ ਕਿ ਇਸਦੀ ਕਿਸ ਤਰ੍ਹਾਂ ਨਾਲ ਮਦਦ (ਸਹਾਇਤਾ) ਕਰਾਂ । ਸਾਡੇ ਘਰ ਕੋਈ ਆਇਆ ਹੋਵੇ ਤਾਂ, ਉਸਦੀ ਕਿੰਝ ਕੁਝ ਮਦਦ ਕਰਾਂ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ। ਪੈਸੇ ਦੇਣਾ ਜਾਂ ਨਹੀਂ ਦੇਣਾ, ਉਹ ਤੁਹਾਡੀ ਸ਼ਕਤੀ ਦੇ ਅਨੁਸਾਰ ਹੈ।
| ਪੈਸੇ ਨਾਲ ਹੀ ਓਬਲਾਈਜ਼ ਕੀਤਾ ਜਾਵੇ ਇਹੋ ਜਿਹਾ ਕੁਝ ਨਹੀਂ ਹੈ, ਉਹ ਤਾਂ ਦੇਣ ਵਾਲੇ ਦੀ ਸ਼ਕਤੀ ਉੱਤੇ ਨਿਰਭਰ ਕਰਦਾ ਹੈ । ਸਿਰਫ਼ ਮਨ ਵਿੱਚ ਭਾਵ ਰੱਖਣਾ ਹੈ ਕਿ ਕਿਸ ਤਰ੍ਹਾਂ ‘ਓਬਲਾਈਜ਼’ ਕਰਾਂ ? ਏਨਾ ਹੀ ਰਿਹਾ ਕਰੇ, ਓਨਾ ਵੇਖਣਾ ਹੈ।