________________
ਸੇਵਾ-ਪਰੋਪਕਾਰ
ਜੀਵਨ ਵਿੱਚ, ਮਹਾਨ ਕੰਮ ਹੀ ਇਹ ਦੋ
ਅਤੇ ਦੂਜਾ ਇਸ ਹਿੰਦੋਸਤਾਨ ਦੇ ਮਨੁੱਖ ਦਾ ਅਵਤਾਰ ਕਿਸ ਲਈ ਹੈ ? ਆਪਣਾ ਇਹ ਬੰਧਨ, ਹਮੇਸ਼ਾਂ ਲਈ ਬੰਧਨ ਟੁੱਟੇ ਇਸ ਹੇਤੂ ਦੇ ਲਈ ਹੈ, “ਐਬਸੋਲਿਊਟ’ ਹੋਣ ਦੇ ਲਈ ਹੈ ਅਤੇ ਜੇ ਇਹ ‘ਐਬਸੋਲਿਊਟ ਹੋਣ ਦਾ ਗਿਆਨ ਪ੍ਰਾਪਤ ਨਾ ਹੋਵੇ ਤਦ ਤੱਕ ਤੁਸੀਂ ਦੂਜਿਆਂ ਦੇ ਲਈ ਜਿਉਣਾ । ਇਹ ਦੋ ਹੀ ਕੰਮ ਕਰਨ ਦੇ ਲਈ ਹਿੰਦੋਸਤਾਨ ਵਿੱਚ ਜਨਮ ਹੋਇਆ ਹੈ । ਇਹ ਦੋ ਕੰਮ ਲੋਕ ਕਰਦੇ ਹੋਣਗੇ ? ਲੋਕਾਂ ਨੇ ਤਾਂ ਮਿਲਾਵਟ ਕਰਕੇ ਮਨੁੱਖ ਵਿੱਚੋਂ ਜਾਨਵਰ ਵਿੱਚ ਜਾਣ ਦੀ ਕਲਾ ਲੱਭ ਲਈ ਹੈ।
| ਸਰਲਤਾ ਦੇ ਉਪਾਅ ਪ੍ਰਸ਼ਨ ਕਰਤਾ : ਜੀਵਨ ਸਾਤਵਿਕ ਅਤੇ ਸੌਖਾ(ਸਰਲ) ਬਣਾਉਣ ਦਾ ਕੀ ਉਪਾਅ ਹੈ ? ਦਾਦਾ ਸ੍ਰੀ : ਤੇਰੇ ਕੋਲ ਜਿੰਨਾ ਹੋਵੇ ਓਨੀ ਓਬਲਾਈਜ਼ਿੰਗ ਨੇਚਰ ਰੱਖ ਕੇ ਲੋਕਾਂ ਨੂੰ ਦਿੰਦਾ ਰਹਿ । ਇਸ ਤਰ੍ਹਾਂ ਹੀ ਜੀਵਨ ਸਾਤਵਿਕ ਹੁੰਦਾ ਜਾਵੇਗਾ ।ਓਬਲਾਈਜ਼ਿੰਗ ਨੇਚਰ ਕਦੇ ਕੀਤੀ ਹੈ ਤੂੰ ? ਤੈਨੂੰ ਓਬਲਾਈਜ਼ਿੰਗ ਨੇਚਰ ਚੰਗਾ ਲੱਗਦਾ ਹੈ ? ਪ੍ਰਸ਼ਨ ਕਰਤਾ : ਕੁਝ ਹੱਦ ਤੱਕ ਕੀਤਾ ਹੈ ! ਦਾਦਾ ਸ੍ਰੀ : ਉਸ ਤੋਂ ਵੱਧ ਮਾਤਰਾ ਵਿੱਚ ਕਰੋ, ਤਾਂ ਹੋਰ ਫਾਇਦਾ ਹੋਵੇਗਾ । ਓਬਲਾਈਜ਼ ਹੀ ਕਰਦੇ ਰਹਿਣਾ । ਕਿਸੇ ਦੇ ਲਈ ਫੇਰੀ ਲਗਾ ਕੇ, ਚੱਕਰ ਲਗਾ ਕੇ, ਪੈਸੇ ਦੇ ਕੇ, ਕਿਸੇ ਦੁਖੀ ਨੂੰ ਦੋ ਕੱਪੜੇ ਸਵਾ ਕੇ ਦਿਓ, ਇਸ ਤਰ੍ਹਾਂ ਓਬਲਾਈਜ਼ ਕਰਨਾ।
ਭਗਵਾਨ ਕਹਿੰਦੇ ਹਨ ਕਿ ਮਨ-ਵਚਨ-ਕਾਇਆ ਅਤੇ ਆਤਮਾ (ਪ੍ਰਤਿਸ਼ਠਿਤ ਆਤਮਾ) ਦਾ ਉਪਯੋਗ ਦੂਜਿਆਂ ਦੇ ਲਈ ਕਰਨਾ । ਫਿਰ ਤੈਨੂੰ ਕੋਈ ਵੀ ਦੁੱਖ ਆਵੇ ਤਾਂ ਮੈਨੂੰ ਦੱਸੀ। | ਧਰਮ ਦੀ ਸ਼ੁਰੂਆਤ ਹੀ ‘ਓਬਲਾਈਜ਼ਿੰਗ ਨੇਚਰ` ਨਾਲ ਹੁੰਦੀ ਹੈ। ਤੁਸੀਂ ਆਪਣੇ ਘਰ ਦਾ ਹੋਰਾਂ ਨੂੰ ਦਿਓ, ਉੱਥੇ ਹੀ ਅਨੰਦ ਹੈ । ਤਦ ਲੋਕ ਲੈਣਾ ਸਿੱਖਦੇ ਹਨ ! ਤੁਸੀਂ ਆਪਣੇ ਲਈ ਕੁਝ ਵੀ ਕਰਨਾ ਨਾ । ਲੋਕਾਂ ਦੇ ਲਈ ਹੀ ਕਰਨਾ ਤਾਂ ਆਪਣੇ ਲਈ ਕੁਝ ਵੀ ਕਰਨਾ ਨਹੀਂ ਪਏਗਾ ।