________________
ਸੇਵਾ-ਪਰੋਪਕਾਰ ਕਹਿੰਦਾ ਵੀ ਹੈ, ਪਰ ਉਹ ਜੋ ਚੰਗੇ ਦੇ ਲਈ ਕਹਿੰਦਾ ਹੈ, ਉਸਨੂੰ ਲੋਕ ‘ਮੇਰੇ ਖੁਦ ਦੇ ਭਲੇ
ਲਈ ਕਹਿੰਦਾ ਹੈ, ਇੰਝ ਸਮਝਣ ਦੇ ਲਈ ਕੋਈ ਤਿਆਰ ਨਹੀਂ, ਉਸਦਾ ਕੀ ? ਦਾਦਾ ਸ੍ਰੀ : ਏਦਾਂ ਹੈ, ਪਰ-ਉਪਕਾਰ ਕਰਨ ਵਾਲਾ ਸਾਹਮਣੇ ਵਾਲੇ ਦੀ ਸਮਝ ਵੇਖਦਾ ਹੀ ਨਹੀਂ ਅਤੇ ਜੇ ਪਰ-ਉਪਕਾਰ ਕਰਨ ਵਾਲਾ ਸਾਹਮਣੇ ਵਾਲੇ ਦੀ ਸਮਝ ਵੇਖੇ ਤਾਂ ਉਹ ਵਕਾਲਤ ਕਹਾਉਂਦੀ ਹੈ । ਇਸ ਲਈ ਸਾਹਮਣੇ ਵਾਲੇ ਦੀ ਸਮਝ ਦੇਖਣੀ ਹੀ ਨਹੀਂ ਚਾਹੀਦੀ
ਹੈ।
ਇਹ ਦਰਖ਼ਤ ਹੁੰਦੇ ਹਨ ਨਾ ਸਾਰੇ, ਅੰਬ ਹਨ, ਨਿੰਮ ਹੈ ਇਹ ਸਾਰੇ, ਉਹਨਾਂ ਉੱਤੇ ਫਲ ਆਉਂਦੇ ਹਨ, ਤਦ ਅੰਬ ਦਾ ਦਰਖ਼ਤ ਆਪਣੇ ਕਿੰਨੇ ਅੰਬ ਖਾਂਦਾ ਹੋਵੇਗਾ ? ਪ੍ਰਸ਼ਨ ਕਰਤਾ : ਇੱਕ ਵੀ ਨਹੀਂ। ਦਾਦਾ ਸ੍ਰੀ : ਕਿਸ ਦੇ ਲਈ ਹਨ ਉਹ ? ਪ੍ਰਸ਼ਨ ਕਰਤਾ : ਦੂਜਿਆਂ ਦੇ ਲਈ। ਦਾਦਾ ਸ੍ਰੀ : ਹਾਂ, ਤਦ ਉਹ ਵੇਖਦੇ ਹਨ ਕਿ ਇਹ ਲੁੱਚਾ ਹੈ ਕਿ ਭਲਾ ਹੈ, ਇੰਝ ਵੇਖਦੇ ਹਨ? ਜਿਹੜਾ ਲੈ ਗਿਆ ਉਸਦੇ, ਮੇਰੇ ਨਹੀਂ । ਪਰੋਪਕਾਰੀ ਜੀਵਨ ਉਹ ਜਿਉਂਦਾ ਹੈ । ਇਹੋ ਜਿਹਾ ਜੀਵਨ ਜਿਊਣ ਨਾਲ ਉਹਨਾਂ ਜੀਵਾਂ ਦੀ ਹੌਲੀ-ਹੌਲੀ ਉੱਚ ਜੂਨੀ ਹੁੰਦੀ ਹੈ। ਪ੍ਰਸ਼ਨ ਕਰਤਾ : ਪਰ ਕਈ ਵਾਰੀ ਜਿਸਦੇ ਉੱਤੇ ਉਪਕਾਰ ਹੁੰਦਾ ਹੈ, ਉਹ ਵਿਅਕਤੀ ਉਪਕਾਰ ਕਰਨ ਵਾਲੇ ਦੇ ਉੱਤੇ ਦੋਸ਼ ਮੜ੍ਹ ਦਿੰਦਾ ਹੈ। ਦਾਦਾ ਸ੍ਰੀ : ਹਾਂ, ਵੇਖਣਾ ਉਹੀ ਹੈ ਨਾ ! ਉਹ ਜੋ ਉਪਕਾਰ ਕਰਦਾ ਹੈ ਨਾ, ਉਸਦਾ ਵੀ ਬੁਰਾ ਕਰਦਾ ਹੈ। ਪ੍ਰਸ਼ਨ ਕਰਤਾ : ਨਾਸਮਝੀ ਦੇ ਕਾਰਨ ! ਦਾਦਾ ਸ੍ਰੀ : ਇਹ ਸਮਝ ਉਹ ਕਿੱਥੋਂ ਲੈ ਕੇ ਆਏ ? ਸਮਝ ਹੋਵੇ ਤਾਂ ਕੰਮ ਹੋ ਜਾਵੇ ਨਾ ! ਸਮਝ ਇਹੋ ਜਿਹੀ ਲਿਆਵੇ ਕਿੱਥੋਂ ?
| ਪਰ-ਉਪਕਾਰ, ਇਹ ਤਾਂ ਬਹੁਤ ਉੱਚੀ ਸਥਿਤੀ (ਅਵਸਥਾ) ਹੈ । ਇਹ ਪਰਉਪਕਾਰੀ ਲਾਈਫ, ਸਾਰੇ ਮਨੁੱਖੀ ਜੀਵਨ ਦਾ ਟੀਚਾ ਹੀ ਇਹ ਹੈ !