________________
ਸੇਵਾ-ਪਰੋਪਕਾਰ
| ਇਹ ਤਾਂ ਮੇਰੇ ਬਚਪਨ ਦਾ ਗੁਣ ਸੀ, ਉਹ ਮੈਂ ਦੱਸਦਾ ਹਾਂ। ਓਬਲਾਇਜ਼ਿੰਗ ਨੇਚਰ ਅਤੇ ਪੱਚੀ ਸਾਲ ਦਾ ਹੋਇਆ ਤਾਂ ਮੇਰਾ ਸਾਰਾ ਫਰੈਂਡ ਸਰਕਲ ਮੈਨੂੰ ਸੁਪਰ ਹਿਊਮਨ ਕਹਿੰਦਾ ਸੀ।
ਹਿਉਮਨ ਕੌਣ ਕਹਾਉਂਦਾ ਹੈ ਕਿ ਜਿਹੜਾ ਲੈਣ-ਦੇਣ, ਸਮਾਨਤਾ ਦੇ ਭਾਵ ਨਾਲ ਕਰੇ । ਸੁੱਖ ਦਿੱਤਾ ਹੋਵੇ, ਉਸਨੂੰ ਸੁੱਖ ਦੇਵੇ । ਦੁੱਖ ਦਿੱਤਾ ਹੋਵੇ ਉਸਨੂੰ ਦੁੱਖ ਨਾ ਦੇਵੇ । ਇਹੋ ਜਿਹਾ ਸਾਰਾ ਵਿਹਾਰ ਕਰੇ, ਉਹ ਮਨੁੱਖਤਾ ਕਹਾਉਂਦੀ ਹੈ। | ਇਸ ਲਈ ਜਿਹੜਾ ਸਾਹਮਣੇ ਵਾਲੇ ਦਾ ਸੁੱਖ ਲੈ ਲੈਂਦਾ ਹੈ, ਉਹ ਪਸ਼ੂਪੁਣੇ ਵਿੱਚ ਜਾਂਦਾ ਹੈ । ਜੋ ਖੁਦ ਸੁੱਖ ਦਿੰਦਾ ਹੈ ਅਤੇ ਸੁੱਖ ਲੈਂਦਾ ਹੈ, ਇਹੋ ਜਿਹਾ ਮਨੁੱਖੀ ਵਿਹਾਰ ਕਰਦਾ ਹੈ, ਉਹ ਮਨੁੱਖ ਹੀ ਰਹਿੰਦਾ ਹੈ ਅਤੇ ਜੋ ਖੁਦ ਦਾ ਸੁੱਖ ਦੂਜਿਆਂ ਨੂੰ ਭੋਗਣ ਲਈ ਦੇ ਦਿੰਦਾ ਹੈ, ਉਹ ਦੇਵ ਜੂਨੀ ਵਿੱਚ ਜਾਂਦਾ ਹੈ, ਸੁਪਰ ਹਿਊਮਨ। ਖੁਦ ਦਾ ਸੁੱਖ ਹੋਰਾਂ ਨੂੰ ਦੇਵੇ, ਕਿਸੇ ਦੁਖੀ ਨੂੰ ਦੇਵੇ, ਉਹ ਦੇਵ ਜੂਨੀ ਵਿਚ ਜਾਂਦਾ ਹੈ।
| ਉਸ ਵਿੱਚ ਇਗੋਇਜ਼ਮ ਨਾਰਮਲ ਪ੍ਰਸ਼ਨ ਕਰਤਾ : ਪਰ-ਉਪਕਾਰ ਦੇ ਨਾਲ 'ਇਗੋਜ਼ਿਮ ਦੀ ਸੰਗਤ ਹੁੰਦੀ ਹੈ ? ਦਾਦਾ ਸ੍ਰੀ : ਹਮੇਸ਼ਾਂ ਪਰ-ਉਪਕਾਰ ਜੋ ਕਰਦਾ ਹੈ, ਉਸਦਾ ਇਗੋਇਜ਼ਮ ਨਾਰਮਲ ਹੀ ਹੁੰਦਾ ਹੈ । ਉਸਦਾ ਇਗੋਇਜ਼ਮ' ਅਸਲੀ ਹੁੰਦਾ ਹੈ ਅਤੇ ਜੋ ਕੋਰਟ ਵਿੱਚ ਡੇਢ ਸੌ ਰੁਪਏ ਫੀਸ ਲੈ ਕੇ ਦੂਜਿਆਂ ਦਾ ਕੰਮ ਕਰਦੇ ਹੋਣ, ਉਹਨਾਂ ਦਾ 'ਇਗੋਇਜ਼ਮਾ ਬਹੁਤ ਵਧਿਆ ਹੋਇਆ ਹੁੰਦਾ ਹੈ। | ਇਸ ਸੰਸਾਰ ਦਾ ਕੁਦਰਤੀ ਨਿਯਮ ਕੀ ਹੈ ਕਿ ਤੁਸੀਂ ਆਪਣੇ ਫਲ ਦੂਜਿਆਂ ਨੂੰ ਦੇਵੋਗੇ ਤਾਂ ਕੁਦਰਤ ਤੁਹਾਡਾ ਚਲਾ ਲਵੇਗੀ । ਇਹੀ ਗੂੜ ਸਾਇੰਸ ਹੈ । ਇਹ ਪਰੋਕਸ਼ ਧਰਮ ਹੈ। ਬਾਅਦ ਵਿੱਚ ਪ੍ਰਤੱਖ ਧਰਮ ਆਉਂਦਾ ਹੈ, ਆਤਮ ਧਰਮ ਅਖੀਰ ਵਿੱਚ ਆਉਂਦਾ ਹੈ । ਮਨੁੱਖੀ ਜੀਵਨ ਦਾ ਹਿਸਾਬ ਏਨਾ ਹੀ ਹੈ ! ਫ਼ਰਕ ਏਨਾ ਹੀ ਹੈ ਕਿ ਮਨ-ਬਾਈ-ਕਾਇਆ ਦੂਜਿਆਂ ਦੇ ਲਈ ਵਰਤੋ।