________________
ਕ੍ਰੋਧ
31
ਦਾਦਾ ਸ੍ਰੀ : ਇੰਝ-ਇੰਝ ਕਰਦੇ ਹੋਏ ਚੱਲੀਏ ਤਾਂ ਐਕਸੀਡੈਂਟ ਹੋ ਜਾਏਗਾ। ਇਸੇ ਤਰ੍ਹਾਂ ਮਨੁੱਖ ਜਦੋਂ ਇਮੋਸ਼ਨਲ ਹੋ ਜਾਂਦਾ ਹੈ, ਤਦ ਕਈ ਜੀਵ ਅੰਦਰ ਮਰ ਜਾਦੇ ਹਨ। ਕ੍ਰੋਧ ਹੋਇਆ ਕਿ ਕਿੰਨੇ ਹੀ ਛੋਟੇ ਛੋਟੇ ਜੀਵ ਮਰ ਕੇ ਖਤਮ ਹੋ ਜਾਂਦੇ ਹਨ ਅਤੇ ਉਪਰੋਂ ਖ਼ੁਦ ਦਾਅਵਾ ਕਰਦਾ ਹੈ ਕਿ, “ਮੈਂ ਤਾਂ ਅਹਿੰਸਾ ਧਰਮ ਦਾ ਪਾਲਣ ਕਰਦਾ ਹਾਂ, ਜੀਵ ਹਿੰਸਾ ਤਾਂ ਕਰਦਾ ਹੀ ਨਹੀਂ ਹਾਂ। ਓਏ, ਪਰ ਕ੍ਰੋਧ ਨਾਲ ਤਾਂ ਨਿਰੇ ਜੀਵ ਹੀ ਮਾਰਦਾ ਹੈਂ, ਇਮੋਸ਼ਨਲ ਹੋ ਕੇ !
ਕੋਧ ਨੂੰ ਜਿੱਤ ਲਵਾਂਗੇ ਏਦਾਂ ਦ੍ਰਵ ਅਰਥਾਤ ਬਾਹਰੀ ਵਿਹਾਰ, ਉਹ ਨਹੀਂ ਬਦਲਦਾ ਪਰ ਜੇ ਭਾਵ ਬਦਲੇ ਤਾਂ ਬਹੁਤ ਹੋ ਗਿਆ।
ਕੋਈ ਕਹੇ ਕਿ ਕ੍ਰੋਧ ਬੰਦ ਕਰਨਾ ਹੈ, ਤਾਂ ਅੱਜ ਹੀ ਕ੍ਰੋਧ ਬੰਦ ਨਹੀਂ ਹੋਏਗਾ। ਕ੍ਰੋਧ ਨੂੰ ਤਾਂ ਪਹਿਚਾਨਣਾ ਹੋਏਗਾ, ਕਿ ਕ੍ਰੋਧ ਕੀ ਹੈ ? ਕਿਉਂ ਉਤਪੰਨ ਹੁੰਦਾ ਹੈ ? ਉਸਦਾ ਜਨਮ ਕਿਸ ਅਧਾਰ ਤੇ ਹੁੰਦਾ ਹੈ ? ਉਸਦੀ ਮਾਂ ਕੌਣ ? ਬਾਪ ਕੌਣ ? ਸਾਰਾ ਪਤਾ ਲਗਾਉਣ ਦੇ ਬਾਅਦ ਧ ਨੂੰ ਪਹਿਚਾਣਿਆ ਜਾ ਸਕੇਗਾ।
ਛੁੱਟਿਆ ਹੋਇਆ ਹੀ ਛੁਡਵਾਏ ਤੁਹਾਨੂੰ ਕੱਢਣਾ ਹੈ ਸਾਰਾ ? ਕੀ ਕੀ ਕੱਢਣਾ ਹੈ, ਦੱਸੋ । ਲਿਸਟ (ਸੂਚੀ) ਬਣਾ ਕੇ ਮੈਨੂੰ ਦਿਓ। ਉਹ ਸਾਰਾ ਕੱਢ ਦਿਆਂਗੇ। ਤੁਸੀਂ ਕ੍ਰੋਧ-ਮਾਨ-ਮਾਇਆ-ਲੋਭ ਨਾਲ ਬੰਨ੍ਹੇ ਹੋਏ ਹੋ ? ਪ੍ਰਸ਼ਨ ਕਰਤਾ : ਇੱਕਦਮ ਦਾਦਾ ਸ੍ਰੀ : ਅਰਥਾਤ ਬੰਨਿਆ ਹੋਇਆ ਵਿਅਕਤੀ ਆਪਣੇ ਆਪ ਕਿਸ ਤਰ੍ਹਾਂ ਛੁੱਟ ਸਕਦਾ ਹੈ ? ਏਦਾਂ ਚਾਰੋਂ ਪਾਸਿਓਂ ਹੱਥ-ਪੈਰ ਸਾਰੇ ਕੱਸ ਕੇ ਬੰਨ੍ਹੇ ਹੋਏ ਹੋਣ, ਤਾਂ ਉਹ ਖੁਦ ਕਿਸ ਤਰ੍ਹਾਂ ਮੁਕਤ ਹੋ ਸਕੇਗਾ ? ਪ੍ਰਸ਼ਨ ਕਰਤਾ : ਉਸਨੂੰ ਕਿਸੇ ਦਾ ਸਹਾਰਾ ਲੈਣਾ ਪਏਗਾ। ਦਾਦਾ ਸ੍ਰੀ : ਬੰਨ੍ਹੇ ਹੋਏ ਦੀ ਹੈਲਪ ਲੈਣੀ ਚਾਹੀਦੀ ਹੈ ?