________________
वेय
ਫਿਰ ਤਾਂ (ਐਰਾ-ਗੈਰਾ) ਸਾਰੇ ਭੱਜ ਜਾਣਗੇ। ਕੋਈ ਖੜ੍ਹਾ ਨਹੀਂ ਰਹੇਗਾ।
| ਕ੍ਰੋਧ ਦਾ ਸਰੂਪ ਕ੍ਰੋਧ, ਉਹ ਤੇਜ਼ (ਉਗਰ) ਪਰਮਾਣੂ ਹਨ। ਅਨਾਰ (ਆਤਸ਼ਬਾਜ਼ੀ) ਦੇ ਅੰਦਰ ਬਾਰੂਦ ਭਰਿਆ ਹੋਵੇ ਅਤੇ ਫੱਟ ਜਾਵੇ ਤਦ ਭਾਂਬੜ ਭੜਕਦਾ ਹੈ। ਅਤੇ ਜਦੋਂ ਅੰਦਰ ਦਾ ਬਰੂਦ ਖ਼ਤਮ ਹੋ ਜਾਂਦਾ ਹੈ, ਤਦ ਆਪਣੇ ਆਪ ਅਨਾਰ ਸ਼ਾਂਤ ਹੋ ਜਾਂਦਾ ਹੈ। ਏਦਾਂ ਹੀ ਕੋਧ ਦਾ ਹੈ। ਕ੍ਰੋਧ, ਉਹ ਉਗਰ ਪਰਮਾਣੂ ਹਨ, ਅਤੇ ਉਹ ਜਦੋਂ ‘ਵਿਵਸਥਿਤ ਦੇ ਨਿਯਮ ਦੇ ਅਨੁਸਾਰ ਫੁੱਟਦੇ ਹਨ, ਤਦ ਸਾਰੇ ਪਾਸਿਓਂ ਸੁਲਗਦੇ ਹਨ। ਉਗਰਤਾ ਰਹੇ, ਉਸਨੂੰ ਕ੍ਰੋਧ ਨਹੀਂ ਕਹਿੰਦੇ, ਜਿਸ ਕ੍ਰੋਧ ਵਿੱਚ ਤੰਤ ਰਹੇ, ਉਹੀ ਕ੍ਰੋਧ ਕਹਾਉਂਦਾ ਹੈ। ਕ੍ਰੋਧ ਤਾਂ ਤਦ ਕਿਹਾ ਜਾਏਗਾ ਕਿ ਅੰਦਰ ਜਲਣ ਹੋਵੇ । ਜਲਣ ਹੋਵੇ ਅਤੇ ਜਵਾਲਾ ਭੜਕਦੀ ਰਹੇ ਅਤੇ ਦੂਜਿਆਂ ਨੂੰ ਵੀ ਉਸਦਾ ਅਸਰ ਪੁੱਜੇ। ਉਹ ਕੁੜਣਾ ਕਿਹਾ ਜਾਏਗਾ ਅਤੇ ਅਜੰਤਾ ਵਿੱਚ ਖੁਦ ਇਕੱਲਾ ਅੰਦਰ ਹੀ ਅੰਦਰ ਜਲਦਾ ਰਹਿੰਦਾ ਹੈ, ਪਰ ਤੰਤ ਤਾਂ ਦੋਨੋਂ ਹੀ ਰੂਪਾਂ ਵਿੱਚ ਰਹੇਗਾ । ਜਦੋਂ ਕਿ ਉਗਰਤਾ ਵੱਖਰੀ ਵਸਤੂ ਹੈ।
ਕੁੜਣਾ, ਸਹਿਣ ਕਰਨਾ, ਉਹ ਵੀ ਕ੍ਰੋਧ
ਕ੍ਰੋਧ ਵਾਲੀ ਬੋਲੀ ਨਾ ਨਿਕਲੇ ਤਾਂ ਸਾਹਮਣੇ ਵਾਲੇ ਨੂੰ ਨਹੀਂ ਲੱਗਦੀ। ਮੂੰਹ ਨਾਲ ਬੋਲ ਦਿਓ, ਸਿਰਫ਼ ਉਹੀ ਕ੍ਰੋਧ ਕਿਹਾ ਜਾਂਦਾ ਹੈ, ਏਦਾਂ ਨਹੀਂ ਹੈ। ਅੰਦਰ ਕੁੜਦਾ ਰਹੇ ਉਹ ਵੀ ਕ੍ਰੋਧ ਹੈ। ਉਸਨੂੰ ਸਹਿਣ ਕਰਨਾ ਉਹ ਤਾਂ ਡਬਲ (ਦੁੱਗਣਾ) ਕ੍ਰੋਧ ਹੈ। ਸਹਿਣ ਕਰਨਾ ਯਾਅਨੀ ਦਬਾਉਂਦੇ ਰਹਿਣਾ। ਉਹ ਤਾਂ, ਜਦੋਂ ਇੱਕ ਦਿਨ ਸਪਰਿੰਗ ਉੱਛਲੇਗੀ ਤਦ ਪਤਾ ਚੱਲੇਗਾ । ਸਹਿਣ ਕਿਉਂ ਕਰਨਾ ਹੈ ? ਇਸਦਾ ਤਾਂ ਗਿਆਨ ਨਾਲ ਹੱਲ ਕੱਢ ਲੈਣਾ ਹੈ।
| ਕੋਧ ਵਿੱਚ ਵੱਡੀ ਹਿੰਸਾ
ਬੁੱਧੀ ਇਮੋਸ਼ਨਲ ਕਰਦੀ ਹੈ, ਗਿਆਨ ਮੋਸ਼ਨ ਵਿੱਚ ਰਹਿੰਦਾ ਹੈ। ਜਿਵੇਂ ਟ੍ਰੇਨ ਮੋਸ਼ਨ ਵਿੱਚ ਚਲਦੀ ਹੈ, ਜੇ ਉਹ ਇਮੋਸ਼ਨਲ ਹੋ ਜਾਏ ਤਾਂ ? ਪ੍ਰਸ਼ਨ ਕਰਤਾ : ਐਕਸੀਡੈਂਟ ਹੋ ਜਾਂਦਾ ਹੈ।