________________
ਜਿੱਥੇ ਕੋਧ ਦੁਬਲਾ, ਉੱਥੇ ਮਾਨ ਤਕੜਾ
ਇੱਕ ਮਹਾਰਾਜ ਕਹਿੰਦੇ ਹਨ, ਮੈਂ ਕ੍ਰੋਧ ਨੂੰ ਦਬਾ-ਦਬਾ ਕੇ ਜੜੋਂ ਖਤਮ ਕਰ ਦਿੱਤਾ। ਮੈਂ ਕਿਹਾ, “ਉਸਦੇ ਨਤੀਜੇ ਵੱਜੋਂ ਇਹ ‘ਮਾਨ ਨਾਮ ਦਾ ਕੈਂਸਾ (ਝੋਟਾ) ਹੋਰ ਤਕੜਾ (ਸ਼ਕਤੀਸ਼ਾਲੀ) ਹੋਇਆ। ਮਾਨ ਤਕੜਾ ਹੁੰਦਾ ਰਹਿੰਦਾ ਹੈ, ਕਿਉਂਕਿ ਮਾਇਆ ਦੇ ਇਹ ਪੁੱਤਰ ਮਰਨ ਇਸ ਤਰ੍ਹਾਂ ਨਹੀਂ ਹੈ। ਉਹਨਾਂ ਦਾ ਉਪਾਅ ਕਰੀਏ ਤਾਂ ਜਾਣਗੇ, ਵਰਨਾ ਜਾਣ ਵਾਲਿਆਂ ਵਿੱਚੋਂ ਨਹੀਂ ਹਨ। ਉਹ ਮਾਇਆ ਦੀਆਂ ਸੰਤਾਨਾਂ ਹਨ। ਉਹ ਮਾਨ ਨਾਮਕ ਕੈਂਸਾ (ਝੋਟਾ) ਏਨਾ ਤਕੜਾ ਹੋਇਆ, “ਮੈਂ ਕ੍ਰੋਧ ਨੂੰ ਦਬਾ ਦਿੱਤਾ, ਮੈਂ ਕ੍ਰੋਧ ਨੂੰ ਦਬਾ ਦਿੱਤਾ। ਉਹ ਫਿਰ ਤਕੜਾ ਹੋਇਆ। ਇਸਦੇ ਬਜਾਏ ਤਾਂ ਚਾਰੋਂ ਬਰਾਬਰ ਸਨ, ਉਹ ਠੀਕ ਸੀ।
ਕੋਧ ਅਤੇ ਮਾਇਆ ਹਨ ਰੱਖਿਅਕ | ਕ੍ਰੋਧ ਅਤੇ ਮਾਇਆ, ਉਹ ਤਾਂ ਰੱਖਿਅਕ ਹਨ। ਉਹ ਤਾਂ ਲੋਭ ਅਤੇ ਮਾਨ ਦੇ ਰੱਖਿਅਕ ਹਨ। ਲੋਭ ਦਾ ਅਸਲ ਰੱਖਿਅਕ ਮਾਇਆ ਅਤੇ ਮਾਨ ਦਾ ਅਸਲ ਰੱਖਿਅਕ ਕ੍ਰੋਧ ਹੈ। ਫਿਰ ਵੀ ਮਾਨ ਦੇ ਲਈ ਥੋੜੀ ਬਹੁਤ ਮਾਇਆ ਦਾ ਉਪਯੋਗ ਹੁੰਦਾ ਹੈ, ਕਪਟ ਕਰਦੇ ਹਨ। ਕਪਟ ਕਰਕੇ ਵੀ ਮਾਨ ਪ੍ਰਾਪਤ ਕਰ ਲੈਣ, ਕੀ ਇਸ ਤਰ੍ਹਾਂ ਕਰਦੇ ਹੋਣਗੇ ਲੋਕ ?
ਅਤੇ ਕ੍ਰੋਧ ਕਰਕੇ ਲੋਭ ਕਰ ਲੈਂਦਾ ਹੈ। ਲੋਭੀ ਧੀ ਨਹੀਂ ਹੁੰਦਾ ਅਤੇ ਜੇ ਕੋਧ ਕਰੇ ਤਾਂ ਸਮਝਣਾ ਕਿ ਇਸਦੇ ਲੋਭ ਵਿੱਚ ਕੋਈ ਰੁਕਾਵਟ ਆਈ ਹੈ, ਇਸ ਲਈ ਇਹ ਕ੍ਰੋਧ ਕਰ ਰਿਹਾ ਹੈ। ਵਰਨਾ ਲੋਭੀ ਤਾਂ, ਬਲਕਿ ਉਸਨੂੰ ਕੋਈ ਗਾਲ੍ਹਾਂ ਕੱਢੇ ਫਿਰ ਵੀ ਕਹੇਗਾ, “ਸਾਨੂੰ ਤਾਂ ਸਾਡਾ ਪੈਸਾ ਮਿਲ ਗਿਆ, ਉਹ ਭਾਵੇਂ ਸ਼ੋਰ ਮਚਾਉਂਦਾ ਰਹੇ। ਲੋਭੀ ਇਹੋ ਜਿਹੇ ਹੁੰਦੇ ਹਨ, ਕਿਉਂਕਿ ਕਪਟ ਸਾਰਾ ਰੱਖਿਆ ਕਰੇਗਾ ਹੀ ਨਾ ! ਕਪਟ ਅਰਥਾਤ ਮਾਇਆ ਅਤੇ ਕ੍ਰੋਧ ਉਹ ਸਾਰੇ ਰੱਖਿਅਕ ਹਨ।
ਕੋਧ ਤਾਂ, ਖੁਦ ਦੇ ਮਾਨ ਉੱਤੇ ਅਸਰ ਆਏ, ਤਦ ਕੋਧ ਕਰ ਲੈਂਦਾ ਹੈ। ਖੁਦ ਦਾ ਮਾਨ ਭੰਗ ਹੋਵੇ, ਉੱਥੇ।
ਕ੍ਰੋਧ ਭੋਲਾ ਹੈ। ਭੋਲੇ ਦਾ ਪਹਿਲਾਂ ਨਾਸ਼ ਹੁੰਦਾ ਹੈ। ਕ੍ਰੋਧ ਤਾਂ ਗੋਲਾ-ਬਰੂਦ ਹੈ ਅਤੇ ਗੋਲਾ-ਬਰੂਦ ਹੋਏਗਾ, ਉੱਥੇ ਸੈਨਾ ਲੜੇਗੀ ਹੀ। ਕ੍ਰੋਧ ਗਿਆ ਫਿਰ ਲਸ਼ਕਰ ਕਿਉਂ ਲੜੇਗਾ ?