________________
व्य
ਸਕੋ, ਜੇ ਏਦਾਂ ਹੋਵੇ ਤਾਂ ਮਨ ਵਿੱਚ ਹੀ ਮੰਗ ਲੈਣਾ, ਤਾਂ ਹੋ ਗਿਆ। ਪ੍ਰਸ਼ਨ ਕਰਤਾ : ਸਾਹਮਣੇ (ਰੂ-ਬਰੂ) ਸਾਰਿਆਂ ਦੇ ਵਿੱਚ ? ਦਾਦਾ ਸ੍ਰੀ : ਕੋਈ ਗੱਲ ਨਹੀਂ । ਇਸ ਤਰ੍ਹਾਂ ਨਹੀਂ ਮੰਗੀਏ ਅਤੇ ਇੰਵ ਹੀ ਅੰਦਰ ਤੀਕ੍ਰਮਣ ਕਰ ਲਈਏ ਤਾਂ ਚੱਲੇਗਾ। ਕਿਉਂਕਿ ਇਹ ਗੁਨਾਹ ਜੀਵਿਤ ਨਹੀਂ ਹੈ, ਇਹ ਡਿਸਚਾਰਜ ਹੈ। ‘ਡਿਸਚਾਰਜ’ ਗੁਨਾਹ ਯਾਅਨੀ ਇਹ ਚਾਰਜ ਗੁਨਾਹ ਨਹੀਂ ਹੈ ! ਇਸ ਲਈ ਏਨਾ ਬੁਰਾ ਫਲ ਨਹੀਂ ਦਿੰਦਾ !
ਪ੍ਰਤਿਸ਼ਠਾ ਕਰਨ ਨਾਲ ਖੜੇ ਹਨ ਕਸ਼ਾਯ | ਇਹ ਸਭ ਤੁਸੀਂ ਨਹੀਂ ਚਲਾਉਂਦੇ, ਧ-ਮਾਨ-ਮਾਇਆ-ਲੋਭ ਆਦਿ ਕਸ਼ਾ (ਵਿਕਾਰ) ਚਲਾਉਂਦੇ ਹਨ। ਕਸ਼ਾਯ ਦਾ ਹੀ ਰਾਜ ਹੈ ! “ਖੁਦ ਕੌਣ ਹੈ ਉਸਦਾ ਪਤਾ ਚੱਲੇਗਾ, ਤਦ ਕਸ਼ਾਯ ਜਾਣਗੇ। ਕ੍ਰੋਧ ਹੁੰਦਾ ਹੈ ਤਦ ਪਛਤਾਵਾ ਹੁੰਦਾ ਹੈ, ਪ੍ਰੰਤੂ ਭਗਵਾਨ ਦਾ ਦੱਸਿਆ ਹੋਇਆ ਪ੍ਰਤੀਕ੍ਰਮਣ ਕਰਨਾ ਨਾ ਆਏ ਤਾਂ ਕੀ ਹੋਏਗਾ ? ਤੀਕ੍ਰਮਣ ਕਰਨਾ ਆਉਂਦਾ ਤਾਂ ਛੁਟਕਾਰਾ ਹੋ ਜਾਂਦਾ।
ਅਰਥਾਤ ਇਹ ਕ੍ਰੋਧ-ਮਾਨ-ਮਾਇਆ-ਲੋਭ ਦਾ ਸੰਸਾਰ ਕਦੋਂ ਤੱਕ ਖੜਾ ਹੈ ? “ਮੈਂ ਚੰਦੂ ਲਾਲ ਹਾਂ ਅਤੇ ਇਹੋ ਜਿਹਾ ਹੀ ਹਾਂ ਇਸ ਤਰ੍ਹਾਂ ਦਾ ਨਿਸ਼ਚਾ ਹੈ ਤਦ ਤੱਕ ਖੜਾ ਰਹੇਗਾ । ਜਦੋਂ ਤੱਕ ਅਸੀਂ ਪ੍ਰਤਿਸ਼ਠਾ ਕੀਤੀ ਹੋਈ ਹੈ ਕਿ “ਮੈਂ ਚੰਦੂ ਲਾਲ ਹਾਂ, ਇਹਨਾਂ ਲੋਕਾਂ ਨੇ ਸਾਡੀ ਪ੍ਰਤਿਸ਼ਠਾ ਕੀਤੀ ਅਤੇ ਅਸੀਂ ਉਸਨੂੰ ਮੰਨ ਲਿਆ ਕਿ “ਮੈਂ ਚੰਦੂ ਲਾਲ ਹਾਂ, ਤਦ ਤੱਕ ਇਹ ਕ੍ਰੋਧ-ਮਾਨ-ਮਾਇਆ-ਲੋਭ ਅੰਦਰ ਰਹਿਣਗੇ।
ਖੁਦ ਦੀ ਪ੍ਰਤਿਸ਼ਠਾ ਕਦੋਂ ਖਤਮ ਹੋਏਗੀ ਕਿ ਜਦ ਮੈਂ ਸ਼ੁੱਧ ਆਤਮਾ ਹਾਂ ਇਹ ਖ਼ਿਆਲ ਹੋਏਗਾ ਤਦ। ਅਰਥਾਤ ਖੁਦ ਦੇ ਨਿੱਜ ਸਰੂਪ ਵਿੱਚ ਜਾਈਏ, ਤਦ ਪ੍ਰਤਿਸ਼ਠਾ ਟੁੱਟ ਜਾਏਗੀ। ਤਦ ਕੋਧ-ਮਾਨ-ਮਾਇਆ-ਲੋਭ ਜਾਣਗੇ ਵਰਨਾ ਨਹੀਂ ਜਾਣਗੇ। ਮਾਰ-ਕੁੱਟਣ ਨਾਲ ਵੀ ਨਹੀਂ ਜਾਣਗੇ ਬਲਕਿ ਵੱਧਦੇ ਜਾਣਗੇ। ਇੱਕ ਨੂੰ ਮਾਰੋ ਤਾਂ ਦੂਜਾ ਵਧੇਗਾ ਅਤੇ ਦੂਜੇ ਨੂੰ ਮਾਰੋ ਤਾਂ ਤੀਜਾ ਵਧੇਗਾ।