________________
ਪ੍ਰਸ਼ਨ ਕਰਤਾ : ਸੁਤੰਤਰ ਹੋਏ ਉਸਦੀ ਹੈਲਪ ਲੈਣੀ ਚਾਹੀਦੀ ਹੈ। ਦਾਦਾ ਸ੍ਰੀ : ਅਸੀਂ ਕਿਸੇ ਨੂੰ ਪੁੱਛੀਏ ਕਿ ‘ਭਰਾਵਾ, ਕੋਈ ਹੈ ਇੱਥੇ ਛੁਟਿਆ ਹੋਇਆ ? ਮੁਕਤ ਹੈ ? ਤਾਂ ਸਾਡੀ ਇੱਥੇ ਹੈਲਪ ਕਰੋ। ਅਰਥਾਤ ਜੋ ਮੁਕਤ ਹੋਇਆ ਹੋਵੇ ਉਹੀ ਮੁਕਤ ਕਰ ਸਕਦਾ ਹੈ। ਬਾਕੀ, ਹੋਰ ਕੋਈ ਨਹੀਂ ਕਰ ਸਕਦਾ।
ਕ੍ਰੋਧ-ਮਾਨ-ਮਾਇਆ-ਲੋਭ ਦੀ ਖੁਰਾਕ ਕੁਝ ਲੋਕ ਜਾਗ੍ਰਿਤ ਹੁੰਦੇ ਹਨ, ਉਹ ਕਹਿੰਦੇ ਹਨ ਕਿ ਇਹ ਕ੍ਰੋਧ ਹੁੰਦਾ ਹੈ ਉਹ ਸਾਨੂੰ ਪਸੰਦ ਨਹੀਂ ਹੈ, ਫਿਰ ਵੀ ਕਰਨਾ ਪੈਂਦਾ ਹੈ।
ਅਤੇ ਕੁਝ ਤਾਂ ਕ੍ਰੋਧ ਕਰਦੇ ਹਨ ਅਤੇ ਕਹਿੰਦੇ ਹਨ, “ਕੋਧ ਨਾ ਕਰੀਏ ਤਾਂ ਸਾਡੀ ਗੱਡੀ ਚੱਲੇਗੀ ਹੀ ਨਹੀਂ, ਸਾਡੀ ਗੱਡੀ ਬੰਦ ਹੋ ਜਾਏਗੀ। ਇਸ ਤਰ੍ਹਾਂ ਵੀ ਕਹਿੰਦੇ ਹਨ।
ਧ-ਮਾਨ-ਮਾਇਆ-ਲੋਭ ਲਗਾਤਾਰ ਖੁਦ ਦਾ ਹੀ ਚੋਰੀ ਕਰਕੇ ਖਾਂਦੇ ਹਨ, ਪਰ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦਾ ਹੈ। ਇਹਨਾਂ ਚਾਰਾਂ ਨੂੰ ਜੇ ਤਿੰਨ ਸਾਲ ਭੁੱਖੇ ਰੱਖੀਏ ਤਾਂ ਉਹ ਭੱਜ ਜਾਣਗੇ। ਪਰ ਜਿਹੜੀ ਖੁਰਾਕ ਨਾਲ ਉਹ ਜਿਊ ਰਹੇ ਹਨ ਉਹ ਖੁਰਾਕ ਕਿਹੜੀ ਹੈ ? ਜੇ ਇਹ ਨਾ ਜਾਈਏ, ਤਾਂ ਉਹ ਕਿਵੇਂ ਭੁੱਖੇ ਮਰਨਗੇ ? ਉਸਦੀ ਸਮਝ ਨਾ ਹੋਣ ਨਾਲ ਹੀ ਉਹਨਾਂ ਨੂੰ ਖੁਰਾਕ ਮਿਲਦੀ ਰਹਿੰਦੀ ਹੈ। ਉਹ ਜਿਉਂਦੇ ਕਿਵੇਂ ਰਹਿੰਦੇ ਹਨ ? ਅਤੇ ਉਹ ਵੀ, ਅਨਾਦਿ ਕਾਲ ਤੋਂ ਜਿਉ ਰਹੇ ਹਨ ! ਇਸ ਲਈ ਉਹਨਾਂ ਦੀ ਖੁਰਾਕ ਬੰਦ ਕਰ ਦਿਓ। ਇਹੋ ਜਿਹਾ ਵਿਚਾਰ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ ਅਤੇ ਸਾਰੇ ਜ਼ਬਰਦਸਤੀ ਉਹਨਾਂ ਨੂੰ ਕੱਢਣ ਵਿੱਚ ਲੱਗੇ ਹਨ। ਉਹ ਚਾਰੋਂ ਏਦਾਂ ਹੀ ਚਲੇ ਜਾਣ, ਇੰਦ ਨਹੀਂ ਹੈ। ਉਹ ਤਾਂ, ਜਦ ਆਤਮਾ ਬਾਹਰ ਨਿਕਲੇ ਤਦ ਅੰਦਰ ਦਾ ਸਾਰਾ ਕੁਝ ਝਾੜ-ਪੂੰਝ ਕੇ, ਫਿਰ ਬਾਅਦ ਵਿੱਚ ਨਿਕਲਣ। ਉਹਨਾਂ ਨੂੰ ਹਿੰਸਕ ਮਾਰ ਨਹੀਂ ਚਾਹੀਦੀ, ਉਹਨਾਂ ਨੂੰ ਤਾਂ ਅਹਿੰਸਕ ਮਾਰ ਚਾਹੀਦੀ ਹੈ। | ਗੁਰੂ ਚੇਲੇ ਨੂੰ ਕਦੋਂ ਧਮਕਾਉਂਦੇ ਹਨ ? ਕ੍ਰੋਧ ਆਉਂਦਾ ਹੈ ਤਦ। ਉਸ ਸਮੇਂ ਕੋਈ ਕਹੇ, “ਮਹਾਰਾਜ, ਇਸਨੂੰ ਕਿਉਂ ਧਮਕਾ ਰਹੇ ਹੋ ? ਤਦ ਮਹਾਰਾਜ ਕਹਿਣਗੇ, “ਉਹ ਤਾਂ ਧਮਕਾਉਣ ਲਾਇਕ ਹੀ ਹੈ । ਬਸ ਫਿਰ ਤਾਂ ਹੋ ਗਿਆ ਖਤਮ । ਏਦਾਂ ਬੋਲੇ, ਉਹੀ ਕ੍ਰੋਧ ਦੀ ਖੁਰਾਕ। ਕ੍ਰੋਧ ਕਰਕੇ ਉਸਦੀ ਰੱਖਿਆ ਕਰਨੀ, ਉਹ ਉਸਦੀ ਖ਼ੁਰਾਕ ਹੈ।