________________
य
ਨਾਲ ਕ੍ਰੋਧ ਹੁੰਦਾ ਹੈ, ਇਸ ਦੀ ਤਹਿਕੀਕਾਤ (ਪੜਤਾਲ) ਕਰਨੀ ਚਾਹੀਦੀ ਹੈ।
ਇਸ ਮੁੰਡੇ ਨੇ ਗਿਲਾਸ ਤੋੜ ਦਿੱਤਾ ਤਾਂ ਕ੍ਰੋਧ ਆ ਗਿਆ, ਉੱਥੇ ਸਾਡਾ ਕੀ ਹੰਕਾਰ ਹੈ ? ਇਸ ਗਿਲਾਸ ਦਾ ਨੁਕਸਾਨ ਹੋਏਗਾ, ਐਸਾ ਹੰਕਾਰ ਹੈ। ਨਫ਼ਾ-ਨੁਕਸਾਨ ਦਾ ਹੰਕਾਰ ਹੈ ਸਾਡਾ ! ਇਸ ਲਈ ਨਫ਼ਾ-ਨੁਕਸਾਨ ਦੇ ਹੰਕਾਰ ਨੂੰ, ਉਸ ਉੱਤੇ ਵਿਚਾਰ ਕਰਕੇ, ਜੜ੍ਹ ਤੋਂ ਹੀ ਖਤਮ ਕਰੋ। ਗਲਤ ਹੰਕਾਰ ਨੂੰ ਸੰਭਾਲ ਕੇ ਰੱਖਣ ਨਾਲ ਕ੍ਰੋਧ ਹੁੰਦਾ ਰਹਿੰਦਾ ਹੈ। ਕ੍ਰੋਧ ਹੈ, ਲੋਭ ਹੈ, ਉਹ ਸਭ ਤਾਂ ਅਸਲ ਵਿੱਚ ਮੂਲ ਰੂਪ ਵਿੱਚ ਸਾਰੇ ਹੰਕਾਰ ਹੀ ਹਨ|
_ ਦਬਾਉਣਾ, ਕਿਹੜੀ ਸਮਝ ਨਾਲ ?
17
य
ਕ੍ਰੋਧ ਖੁਦ ਹੀ ਹੰਕਾਰ ਹੈ। ਹੁਣ ਇਸਦਾ ਪਤਾ ਲਗਾਉਣਾ ਚਾਹੀਦਾ ਹੈ ਕਿ, ਕਿਸ ਤਰ੍ਹਾਂ ਨਾਲ ਉਹ ਹੰਕਾਰ ਹੈ। ਉਸਦਾ ਪਤਾ ਲਗਾਵਾਂਗੇ ਤਦ ਹੀ ਉਸਨੂੰ ਫੜ ਸਕਾਂਗੇ ਕਿ ਕ੍ਰੋਧ ਉਹ ਹੰਕਾਰ ਹੈ। ਇਹ ਕ੍ਰੋਧ ਉਤਪੰਨ ਕਿਉਂ ਹੋਇਆ ? ਤਦ ਕਹੋ ਕਿ, “ਇਸ ਭੈਣ ਨੇ ਕੱਪਪਲੇਟ ਤੋੜ ਦਿੱਤੇ, ਇਸ ਲਈ ਕ੍ਰੋਧ ਉਤਪੰਨ ਹੋਇਆ।” ਹੁਣ ਕੱਪ-ਪਲੇਟ ਤੋੜ ਦਿੱਤੇ, ਉਸ ਵਿੱਚ ਸਾਨੂੰ ਕੀ ਹਰਜ਼ ਹੈ? ਤਦ ਕਹੋ ਕਿ, “ਸਾਡੇ ਘਰ ਦਾ ਨੁਕਸਾਨ ਹੋਇਆ” ਅਤੇ ਨੁਕਸਾਨ ਹੋਇਆ ਤਾਂ ਉਸਨੂੰ ਝਿੜਕਣਾ ਚਾਹੀਦਾ ਹੈ ਫਿਰ ? ਇਹ ਹੰਕਾਰ ਕਰਨਾ, ਝਿੜਕਣਾ, ਇਹਨਾਂ ਸਾਰਿਆਂ ਨੂੰ ਬਰੀਕੀ ਨਾਲ ਜੇ ਸੋਚਿਆ ਜਾਏ, ਤਾਂ ਸੋਚਣ ਨਾਲ ਉਹ ਸਾਰਾ ਹੰਕਾਰ ਧੋਤਾ ਜਾਏ, ਏਦਾਂ ਹੈ। ਹੁਣ ਇਹ ਕੱਪ ਟੁੱਟ ਗਿਆ ਉਹ ਜ਼ਰੂਰੀ ਹੈ ਜਾਂ ਗੈਰਜ਼ਰੂਰੀ ? ਜ਼ਰੂਰੀ ਸੰਜੋਗ ਹੁੰਦੇ ਹਨ ਜਾਂ ਨਹੀਂ ਹੁੰਦੇ? ਸੇਠ ਨੌਕਰ ਨੂੰ ਝਿੜਕੇ ਕਿ, “ਓਏ, ਕੱਪ-ਪਲੇਟ ਕਿਉਂ ਤੋੜ ਦਿੱਤੇ ? ਤੇਰੇ ਹੱਥ ਟੁੱਟੇ ਹੋਏ ਸੀ ? ਅਤੇ ਤੂੰ ਐਸਾ ਹੈਂ, ਵੈਸਾ ਹੈਂ।” ਜੇ ਜ਼ਰੂਰੀ ਹੁੰਦਾ ਤਾਂ ਉਸਨੂੰ ਝਿੜਕਿਆ ਜਾ ਸਕਦਾ ਸੀ? ਜਵਾਈ ਦੇ ਹੱਥੋਂ ਕੱਪ-ਪਲੇਟ ਟੁੱਟ ਜਾਣ ਤਾਂ ਉੱਥੇ ਕੁਝ ਵੀ ਨਹੀਂ ਕਹਿੰਦੇ ! ਕਿਉਂਕਿ ਜਿੱਥੇ ਸੁਪੀਰਿਅਰ ਹੈ, ਉੱਥੇ ਚੁੱਪ ! ਅਤੇ ਇਨਫੀਰਿਅਰ ਆਏ ਤਾਂ ਉੱਥੇ ਅਪਮਾਨ ਕਰ ਦਿੰਦੇ ਹਾਂ ! ! ! ਇਹ ਸਾਰੇ ਈਗੋਇਜ਼ਮ (ਹੰਕਾਰ) ਹਨ। ਸੁਪੀਰਿਅਰ ਦੇ ਅੱਗੇ ਸਾਰੇ ਚੁੱਪ ਨਹੀਂ ਹੋ ਜਾਂਦੇ? ‘ਦਾਦਾ ਜੀ’ ਦੇ ਹੱਥੋਂ ਜੇ ਕੁਝ ਟੁੱਟ ਜਾਏ ਤਾਂ ਮਨ ਵਿੱਚ ਕੁਝ ਵੀ ਨਹੀਂ ਹੋਏਗਾ ਅਤੇ ਨੌਕਰ ਦੇ ਹੱਥੋਂ ਟੁੱਟ ਜਾਏ ਤਾਂ ? ਇਸ ਜਗਤ ਨੇ ਕਦੇ ਨਿਆਂ ਵੇਖਿਆ ਹੀ ਨਹੀਂ ਹੈ। ਨਾਸਮਝੀ ਦੇ ਕਾਰਨ ਹੀ