________________
18 ਇਹ ਸਭ ਹੈ। ਇਹ ਬੁੱਧੀ ਵਾਲੀ ਸਮਝ ਹੁੰਦੀ ਤਾਂ ਵੀ ਬਹੁਤ ਹੋ ਜਾਂਦਾ ! ਬੁੱਧੀ ਜੇ ਵਿਕਸਿਤ ਹੁੰਦੀ, ਸਮਝਦਾਰੀ ਵਾਲੀ ਹੁੰਦੀ, ਤਾਂ ਕਿਤੇ ਕੋਈ ਝਗੜਾ ਹੁੰਦਾ, ਇਹੋ ਜਿਹਾ ਹੈ ਹੀ ਨਹੀਂ। ਹੁਣ ਝਗੜਾ ਕਰਨ ਨਾਲ ਕੀ ਕੁਝ ਕੱਪ-ਪਲੇਟ ਸਾਬਤ ਹੋ ਜਾਣ ਵਾਲੇ ਹਨ ? ਸਿਰਫ਼ ਤਸੱਲੀ ਲੈਂਦਾ ਹੈ, ਓਨਾ ਹੀ ਹੈ ਨਾ ! ਅਤੇ ਮਨ ਵਿੱਚ ਕਲੇਸ਼ ਹੁੰਦਾ ਹੈ ਉਹ ਵੱਖਰਾ। ਯਾਮਨੀ ਇਸ ਵਪਾਰ ਵਿੱਚ, ਇੱਕ ਤਾਂ ਪਿਆਲੇ ਗਏ, ਉਹ ਨੁਕਸਾਨ, ਦੂਸਰਾ ਇਹ ਕਲੇਸ਼ ਹੋਇਆ, ਉਹ ਨੁਕਸਾਨ ਅਤੇ ਨੌਕਰ ਦੇ ਨਾਲ ਵੈਰ ਪਿਆ, ਉਹ ਨੁਕਸਾਨ !!! ਨੌਕਰ ਵੈਰ ਬੰਨੇਗਾ ਕਿ, “ਮੈਂ ਗਰੀਬ ਹਾਂ। ਇਸ ਲਈ ਮੈਨੂੰ ਏਦਾਂ ਕਹਿ ਰਹੇ ਹਨ ਨਾ ! ਪਰ ਉਹ ਵੈਰ ਛੱਡੇਗਾ ਨਹੀਂ ਅਤੇ ਭਗਵਾਨ ਨੇ ਵੀ ਕਿਹਾ ਹੈ ਕਿ ਕਿਸੇ ਦੇ ਨਾਲ ਵੈਰ ਨਾ ਬੰਨਣਾ। ਹੋ ਸਕੇ ਤਾਂ ਪ੍ਰੇਮ ਬੰਨ੍ਹ ਸਕੋ ਤਾਂ, ਬੰਨਣਾ ਪਰ ਵੈਰ ਨਾ ਬੰਨਣਾ। ਕਿਉਂਕਿ ਪ੍ਰੇਮ ਬੰਨ੍ਹੇਗਾ, ਤਾਂ ਉਹ ਪ੍ਰੇਮ ਆਪਣੇ ਆਪ ਹੀ ਵੈਰ ਨੂੰ ਉਖਾੜ ਦੇਵੇਗਾ । ਪ੍ਰੇਮ ਤਾਂ ਵੈਰ ਦੀ ਕਬਰ ਖੋਦ ਦੇਵੇ ਏਦਾਂ ਹੈ, ਵੈਰ ਨਾਲ ਤਾਂ ਵੈਰ ਵੱਧਦਾ ਹੀ ਰਹਿੰਦਾ ਹੈ। ਏਦਾਂ ਲਗਾਤਾਰ ਵੱਧਦਾ ਹੀ ਰਹਿੰਦਾ ਹੈ। ਵੈਰ ਦੀ ਵਜ਼ਾ ਨਾਲ ਹੀ ਤਾਂ ਇਹ ਭਟਕਣ ਹੈ ਸਾਰੀ ! ਇਹ ਮਨੁੱਖ ਕਿਉਂ ਭਟਕ ਰਹੇ ਹਨ ? ਕੀ ਤੀਰਥੰਕਰ ਨਹੀਂ ਮਿਲੇ ਸਨ ? ਤਦ ਕਹੋ, “ਤੀਰਥੰਕਰ ਤਾਂ ਮਿਲੇ, ਉਹਨਾਂ ਦੀ ਦੇਸ਼ (ਬਚਨ-ਬਿਲਾਸ) ਵੀ ਸੁਣੀ ਪਰ ਕੁਝ ਕੰਮ ਨਹੀਂ ਆਈ।
ਕਿਹੜੀ-ਕਿਹੜੀ ਚੀਜ਼ ਨਾਲ ਰੁਕਾਵਟਾਂ ਆਉਂਦੀਆਂ ਹਨ, ਕਿੱਥੇ-ਕਿੱਥੇ ਵਿਰੋਧ ਹੁੰਦਾ ਹੈ, ਤਾਂ ਉਹਨਾਂ ਵਿਰੋਧਾਂ ਨੂੰ ਮਿਟਾ ਦਿਓ ਨਾ ! ਵਿਰੋਧ ਹੁੰਦਾ ਹੈ, ਉਹ ਤੰਗ ਨਜ਼ਰੀਆ ਹੈ। ਇਸ ਲਈ ਗਿਆਨੀ ਪੁਰਖ ਲੋਂਗ ਸਾਇਟ (ਦੀਰਘ ਨਜ਼ਰੀਆ) ਦੇ ਦਿੰਦੇ ਹਨ। ਲੋਂਗ ਸਾਇਟ ਦੇ ਅਧਾਰ ਤੇ ਸਾਰਾ ‘ਜਿਵੇਂ ਦਾ ਹੈ ਓਦਾਂ ਦਾ ਵਿਖਾਈ ਦਿੰਦਾ ਹੈ।
ਬੱਚਿਆਂ ਉੱਤੇ ਗੁੱਸਾ ਆਏ ਉਦੋਂ... ਪ੍ਰਸ਼ਨ ਕਰਤਾ : ਘਰ ਵਿੱਚ ਬੱਚਿਆਂ ਉੱਤੇ ਕ੍ਰੋਧ ਆਉਂਦਾ ਹੈ, ਤਾਂ ਕੀ ਕਰੀਏ ? ਦਾਦਾ ਸ੍ਰੀ : ਨਾਸਮਝੀ ਨਾਲ ਕ੍ਰੋਧ ਆਉਂਦਾ ਹੈ। ਉਸਨੂੰ ਤੁਸੀਂ ਪੁੱਛੋ ਕਿ ‘ਤੈਨੂੰ ਬਹੁਤ ਮਜ਼ਾ ਆਇਆ ਸੀ ?' ਤਦ ਉਹ ਕਹੇ ਕਿ “ਮੈਨੂੰ ਅੰਦਰ ਬਹੁਤ ਬੁਰਾ ਲੱਗਿਆ, ਅੰਦਰ ਬਹੁਤ ਦੁੱਖ ਹੋਇਆ ਸੀ । ਉਸਨੂੰ ਦੁੱਖ ਹੋਵੇ, ਤੁਹਾਨੂੰ ਦੁੱਖ ਹੋਵੇ ! ਇਸ ਵਿੱਚ ਬੱਚੇ ਉੱਤੇ ਚਿੜਨ ਦੀ