________________
व्य
16 ਇੱਕ ਦਾ ਉਪਾਅ ਤਾਂ ਹੁੰਦਾ ਹੀ ਹੈ ਨਾ ? ਉਪਾਅ ਬਗੈਰ ਤਾਂ ਸੰਸਾਰ ਹੁੰਦਾ ਹੀ ਨਹੀਂ ਨਾ ! ਸੰਸਾਰ ਤਾਂ ਪਰਿਣਾਮ ਦਾ ਹੀ ਨਾਸ਼ ਕਰਨਾ ਚਾਹੁੰਦਾ ਹੈ। ਅਰਥਾਤ ਕ੍ਰੋਧ-ਮਾਨ-ਮਾਇਆਲੋਭ ਦਾ ਉਪਾਅ ਇਹ ਹੈ ਕਿ ਪਰਿਣਾਮ ਦਾ ਕੁਝ ਵੀ ਨਾ ਕਰੋ, ਉਸਦੇ ਕਾਰਣਾਂ ਨੂੰ ਖਤਮ ਕਰ ਦਿਓ, ਤਾਂ ਪਰਿਣਾਮ ਸਾਰੇ ਚਲੇ ਜਾਣਗੇ। ਭਾਵ ਖੁਦ ਵਿਚਾਰਕ ਹੋਣਾ ਚਾਹੀਦਾ ਹੈ। ਨਹੀਂ ਤਾਂ ਜੇ ਜਾਗ੍ਰਿਤ ਨਹੀਂ ਹੋਏਗਾ ਤਾਂ ਉਪਾਅ ਕਿਵੇਂ ਕਰੇਗਾ ? ਪ੍ਰਸ਼ਨ ਕਰਤਾ : ਕਾਰਣਾਂ ਨੂੰ ਕਿਵੇਂ ਖਤਮ ਕਰਨਾ, ਇਹ ਜ਼ਰਾ ਫਿਰ ਤੋਂ ਸਮਝਾਉਣਾ । ਦਾਦਾ ਸ੍ਰੀ : ਇਸ ਵਿਅਕਤੀ ਉੱਤੇ ਮੈਨੂੰ ਕ੍ਰੋਧ ਆ ਰਿਹਾ ਹੋਵੇ ਤਾਂ ਫਿਰ ਮੈਂ ਤੈਅ ਕਰਾਂ ਕਿ ਇਸ ਉੱਤੇ ਜੋ ਕੋਧ ਆਉਂਦਾ ਹੈ, ਉਹ ਪਰਿਣਾਮ ਹੈ। ਮੈਂ ਪਹਿਲਾਂ ਉਸਦੇ ਦੋਸ਼ ਵੇਖੇ ਸਨ ਉਸਦਾ ਪਰਿਣਾਮ ਹੈ। ਹੁਣ ਉਹ ਜੋ ਜੋ ਦੋਸ਼ ਕਰੇ, ਉਹਨਾਂ ਨੂੰ ਮਨ ਤੇ ਨਹੀਂ ਲਵਾਂਗਾ, ਤਾਂ ਫਿਰ ਉਸਦੇ ਲਈ ਜੋ ਕ੍ਰੋਧ ਹੈ ਉਹ ਬੰਦ ਹੁੰਦਾ ਜਾਏਗਾ । ਪਰ ਥੋੜੇ ਪਹਿਲਾਂ ਦੇ ਪਰਿਣਾਮ ਹੋਣਗੇ, ਓਨੇ ਹੀ ਆਉਣਗੇ, ਪਰ ਬਾਅਦ ਵਿੱਚ ਬੰਦ ਹੋ ਜਾਣਗੇ। ਪ੍ਰਸ਼ਨ ਕਰਤਾ : ਦੂਜਿਆਂ ਦੇ ਦੋਸ਼ ਵੇਖਦੇ ਹਾਂ ਇਸ ਲਈ ਕ੍ਰੋਧ ਆਉਂਦਾ ਹੈ ? ਦਾਦਾ ਸ੍ਰੀ : ਹਾਂ, ਉਹਨਾਂ ਦੋਸ਼ਾਂ ਨੂੰ ਦੇਖਦੇ ਹਾਂ, ਉਹਨਾਂ ਤੋਂ ਵੀ ਸਮਝ ਲੈਣਾ ਕਿ ਇਹ ਵੀ ਗਲਤ ਪਰਿਣਾਮ ਹੀ ਹਨ। ਜਦੋਂ ਉਹ ਗਲਤ ਪਰਿਣਾਮ ਦਿੱਖਣੇ ਬੰਦ ਹੋ ਜਾਣਗੇ, ਉਸਦੇ ਬਾਅਦ ਕ੍ਰੋਧ ਬੰਦ ਹੋ ਜਾਏਗਾ। ਆਪਣਾ ਦੋਸ਼ ਦੇਖਣਾ ਬੰਦ ਹੋ ਗਿਆ, ਤਾਂ ਸਭ ਬੰਦ ਹੋ ਗਿਆ ।
ਕ੍ਰੋਧ ਦੀ ਜੜ੍ਹ ਵਿੱਚ ਹੰਕਾਰ ਲੋਕ ਪੁੱਛਦੇ ਹਨ, “ਇਹ ਸਾਡੇ ਕ੍ਰੋਧ ਦਾ ਕੀ ਇਲਾਜ਼ ਕਰੀਏ ?” ਮੈਂ ਕਿਹਾ, “ਹੁਣ ਤੁਸੀਂ ਕੀ ਕਰਦੇ ਹੋ ? ਤਦ ਕਹਿੰਦੇ ਹਨ, “ਕ੍ਰੋਧ ਨੂੰ ਦਬਾਉਂਦੇ ਰਹਿੰਦੇ ਹਾਂ । ਮੈਂ ਪੁੱਛਿਆ, “ਪਛਾਣ ਕੇ ਦਬਾਉਂਦੇ ਹੋ ਜਾਂ ਬਿਨਾਂ ਪਛਾਏ ? ਕ੍ਰੋਧ ਨੂੰ ਪਛਾਣਨਾ ਤਾਂ ਹੋਏਗਾ ਨਾ ?” ਕ੍ਰੋਧ ਅਤੇ ਸ਼ਾਂਤੀ ਦੋਵੇਂ ਨਾਲ-ਨਾਲ ਬੈਠੇ ਹੁੰਦੇ ਹਨ। ਹੁਣ ਅਸੀਂ ਕ੍ਰੋਧ ਨੂੰ ਨਾ ਪਛਾਣੀਏ ਅਤੇ ਸ਼ਾਂਤੀ ਨੂੰ ਦਬਾ ਦੇਈਏ, ਤਾਂ ਸ਼ਾਂਤੀ ਮਰ ਜਾਏਗੀ ਬਲਕਿ ! ਇਸ ਲਈ ਦਬਾਉਣ ਜਿਹੀ ਚੀਜ਼ ਨਹੀਂ ਹੈ। ਤਦ ਉਸਦੀ ਸਮਝ ਵਿੱਚ ਆਇਆ ਕਿ ਕ੍ਰੋਧ ਤਾਂ ਹੰਕਾਰ ਹੈ। ਹੁਣ ਕਿਸ ਤਰ੍ਹਾਂ ਦੇ ਹੰਕਾਰ