________________
15
य
ਕਰਦੇ ਹੋ ? ਬੇਵਜ੍ਹਾ ਦਿਮਾਗ ਖਰਾਬ ਕਰਦੇ ਹੋ ! ਫਿਰ ਵੀ ਕ੍ਰੋਧ ਤਾਂ ਨਹੀਂ ਨਿਕਲਦਾ ! ਫਿਰ ਵੀ ਉਹ ਕਹਿਣਗੇ ਕਿ, ‘ਨਹੀਂ ਜਨਾਬ, ਥੋੜਾ-ਬਹੁਤ ਕ੍ਰੋਧ ਦੱਬ ਤਾਂ ਗਿਆ ਹੈ।" ਓਏ, ਉਹ ਜਦੋਂ ਤੱਕ ਅੰਦਰ ਹੈ, ਓਦੋਂ ਤੱਕ ਉਸਨੂੰ ਦੱਬਿਆ ਹੋਇਆ ਨਹੀਂ ਕਹਿ ਸਕਦੇ। ਫਿਰ ਉਸ ਭਾਈ ਨੇ ਕਿਹਾ ਕਿ, ‘ਤਾਂ ਤੁਹਾਡੇ ਕੋਲ ਦੂਸਰਾ ਕੋਈ ਉਪਾਅ ਹੈ?” ਮੈਂ ਕਿਹਾ, ‘ਹਾਂ, ਉਪਾਅ ਹੈ, ਤੁਸੀਂ ਕਰਨਾ ਚਾਹੋਗੇ ?” ਤਦ ਉਸਨੇ ਕਿਹਾ,‘ਹਾਂ|’ ਤਾਂ ਮੈਂ ਕਿਹਾ ਕਿ, ‘ਇੱਕ ਵਾਰੀ ਨੋਟ ਤਾਂ ਕਰੋ ਕਿ ਇਸ ਸੰਸਾਰ ਵਿੱਚ ਖਾਸਕਰ ਕਿਸ ਉੱਤੇ ਕ੍ਰੋਧ ਆਉਂਦਾ ਹੈ?” ਜਿੱਥੇ-ਜਿੱਥੇ ਕ੍ਰੋਧ ਆਉਂਦਾ ਹੈ, ਉਸਨੂੰ ‘ਨੋਟ' ਕਰ ਲਵੋ ਅਤੇ ਜਿੱਥੇ ਕ੍ਰੋਧ ਨਹੀਂ ਆਉਂਦਾ, ਉਸਨੂੰ ਵੀ ਜਾਣ ਲਵੋ| ਇੱਕ ਵਾਰੀਂ ਲਿਸਟ ਬਈ ਹੋਵੇ ਕਿ ਇਸ ਵਿਅਕਤੀ ਤੇ ਕ੍ਰੋਧ ਨਹੀਂ ਆਉਂਦਾ | ਕੁਝ ਲੋਕ ਪੁੱਠਾ ਕਰਨ ਤਾਂ ਵੀ ਉਹਨਾਂ ਤੇ ਕ੍ਰੋਧ ਨਹੀਂ ਆਉਂਦਾ ਅਤੇ ਕੁਝ ਤਾਂ ਵਿਚਾਰੇ ਸਿੱਧਾ ਕਰ ਰਹੇ ਹੋਣ, ਫਿਰ ਵੀ ਉਹਨਾਂ ਤੇ ਕ੍ਰੋਧ ਆਉਂਦਾ ਹੈ। ਇਸ ਲਈ ਕੁਝ ਤਾਂ ਕਾਰਨ ਹੋਏਗਾ ਨਾ ? ਪ੍ਰਸ਼ਨ ਕਰਤਾ : ਉਸਦੇ ਲਈ ਮਨ ਵਿੱਚ ਗ੍ਰੰਥੀ (ਗੰਢ) ਬਣ ਗਈ ਹੋਵੇਗੀ ?
ਦਾਦਾ ਸ੍ਰੀ : ਹਾਂ, ਗ੍ਰੰਥੀ ਬਣ ਗਈ ਹੈ। ਉਸ ਗ੍ਰੰਥੀ (ਗੰਢ) ਨੂੰ ਛੱਡਣ ਦੇ ਲਈ ਹੁਣ ਕੀ ਕਰੀਏ ? ਇਮਤਿਹਾਨ ਤਾਂ ਦੇ ਦਿੱਤਾ। ਜਿੰਨੀ ਵਾਰੀਂ ਜਿਸ ਉੱਤੇ ਕ੍ਰੋਧ ਹੋਣ ਵਾਲਾ ਹੈ, ਓਨੀ ਵਾਰੀਂ ਉਸ ਉੱਤੇ ਹੋ ਹੀ ਜਾਏਗਾ ਅਤੇ ਉਸਦੇ ਲਈ ਗ੍ਰੰਥੀ (ਗੰਢ) ਵੀ ਬਣ ਚੁੱਕੀ ਹੈ, ਪਰ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ? ਜਿਸ ਉੱਤੇ ਕ੍ਰੋਧ ਆਏ, ਉਸਦੇ ਲਈ ਮਨ ਖ਼ਰਾਬ ਨਹੀਂ ਹੋਣ ਦੇਣਾ ਚਾਹੀਦਾ | ਮਨ ਨੂੰ ਸਮਝਾਉਣਾ ਕਿ ‘ਭਰਾਵਾ, ਸਾਡੇ ਪ੍ਰਾਲਬਧ (ਕਿਸਮਤ) ਦੇ ਹਿਸਾਬ ਨਾਲ ਇਹ ਵਿਅਕਤੀ ਇਸ ਤਰ੍ਹਾਂ ਕਰ ਰਿਹਾ ਹੈ। ਉਹ ਜੋ ਕੁਝ ਵੀ ਕਰ ਰਿਹਾ ਹੈ ਉਹ ਸਾਡੇ ਕਰਮਾਂ ਦਾ ਉਦੈ (ਹਿਸਾਬ) ਹੈ, ਇਸ ਲਈ ਏਦਾਂ ਕਰ ਰਿਹਾ ਹੈ।” ਇਸ ਤਰ੍ਹਾਂ ਆਪਣੇ ਮਨ ਨੂੰ ਸੁਧਾਰ ਲੈਣਾ। ਮਨ ਨੂੰ ਸੁਧਾਰਦੇ ਰਹੋਗੇ ਅਤੇ ਜਦੋਂ ਸਾਹਮਣੇ ਵਾਲੇ ਦੇ ਲਈ ਮਨ ਸੁਧਰ ਜਾਏਗਾ, ਫਿਰ ਉਸਦੇ ਲਈ ਕ੍ਰੋਧ ਬੰਦ ਹੋ ਜਾਏਗਾ। ਥੋੜੇ ਸਮੇਂ ਤੱਕ ਪਿਛਲੇ ਈਫੈੱਕਟ (ਪਹਿਲੇ ਦਾ ਅਸਰ) ਹਨ, ਪਹਿਲੇ ਦਾ ਈਟੈੱਕਟ, ਏਨਾ ਈਵੈਂਕਟ ਦੇ ਕੇ ਫਿਰ ਬਾਅਦ ਵਿੱਚ ਬੰਦ ਹੋ ਜਾਏਗੀ।
ਇਹ ਬਹੁਤ ਬਰੀਕੀ ਵਾਲੀ ਗੱਲ ਹੈ ਕਿ ਇਹ ਲੋਕਾਂ ਨੂੰ ਮਿਲੀ ਨਹੀਂ ਹੈ। ਹਰ