________________
य
14
ਪਹਾੜ ਤੋਂ ਡਿਗਿਆ, ਇਸ ਤਰ੍ਹਾਂ ਦੇਖਦੇ ਹਾਂ, ਤਾਂ ਕ੍ਰੋਧ ਕੰਟਰੋਲ ਵਿੱਚ ਆ ਜਾਂਦਾ ਹੈ। ਤਾਂ ਇਸ ਵਿੱਚ ਵੀ ਸਮਝ ਲੈਣਾ ਹੈ ਕਿ ਭਰਾਵਾ, ਇਹ ਸਭ ਪਹਾੜ ਵਰਗੇ ਹੀ ਹਨ।
ਰਾਹ ਵਿੱਚ ਕੋਈ ਗੱਡੀ ਵਾਲਾ ਗਲਤ ਰਸਤੇ ਤੋਂ ਤੁਹਾਡੇ ਸਾਹਮਣੇ ਆਏ, ਤਾਂ ਵੀ ਨਹੀਂ ਲੜਦੇ ਹੋ ਨਾ ? ਕ੍ਰੋਧ ਨਹੀਂ ਕਰਦੇ ਨਾ? ਕਿਉਂ? ਤੁਸੀਂ ਟੱਕਰ ਮਾਰ ਕੇ ਭੰਨ ਦਿਓ ਉਸਨੂੰ, ਇਸ ਤਰ੍ਹਾਂ ਕਰਦੇ ਹੋ ? ਨਹੀਂ। ਤਾਂ ਉੱਥੇ ਕਿਉਂ ਨਹੀਂ ਕਰਦੇ ? ਉੱਥੇ ਸਮਝ ਜਾਂਦੇ ਹੋ ਕਿ ਮੈਂ ਮਰ ਜਾਵਾਂਗਾ। ਓਏ ਭਰਾਵਾ, ਉਸ ਤੋਂ ਜ਼ਿਆਦਾ ਤਾਂ ਇੱਥੇ ਕ੍ਰੋਧ ਕਰਨ ਵਿੱਚ ਮਰ ਜਾਂਦੇ ਹੋ, ਪਰ ਇਹ ਚਿੱਤਰ ਨਜ਼ਰ ਨਹੀਂ ਆਉਂਦਾ ਅਤੇ ਉਹ ਖੁੱਲ੍ਹਾ ਵਿਖਾਈ ਦਿੰਦਾ ਹੈ, ਏਨਾ ਹੀ ਫ਼ਰਕ ਹੈ ! ਉੱਥੇ ਰੋਡ (ਸੜਕ) ਉੱਤੇ ਸਾਹਮਣਾ ਨਹੀਂ ਕਰਦਾ? ਕ੍ਰੋਧ ਨਹੀਂ ਕਰਦਾ, ਸਾਹਮਣੇ ਵਾਲੇ ਦੀ ਭੁੱਲ ਹੋਵੇ ਫਿਰ ਵੀ ?
ਪ੍ਰਸ਼ਨ ਕਰਤਾ : ਨਹੀਂ।
ਦਾਦਾ ਸ੍ਰੀ : ਓਦਾਂ ਹੀ ਜੀਵਨ ਵਿੱਚ ਵੀ ਸਮਝ ਲੈਣ ਦੀ ਲੋੜ ਹੈ।
ਪਰਿਣਾਮ ਤਾਂ, ਕਾਜ਼ਜ਼ ਬਦਲਣ ਨਾਲ ਹੀ ਬਦਲਣਗੇ !
ਇੱਕ ਭਾਈ ਨੇ ਮੈਨੂੰ ਕਿਹਾ ਕਿ, “ਅਨੰਤ ਜਨਮਾਂ ਤੋਂ ਕ੍ਰੋਧ ਨੂੰ ਕੱਢ ਰਹੇ ਹਾਂ, ਪਰ ਉਹ ਜਾਂਦਾ ਕਿਉਂ ਨਹੀਂ ?” ਤਦ ਮੈਂ ਕਿਹਾ ਕਿ, ‘ਤੁਸੀਂ ਕ੍ਰੋਧ ਕੱਢਣ ਦੇ ਉਪਾਅ ਨਹੀਂ ਜਾਣਦੇ ਹੋਵੋਗੇ। ਤਦ ਉਸਨੇ ਕਿਹਾ ਕਿ, ‘ਕ੍ਰੋਧ ਕੱਢਣ ਦੇ ਉਪਾਅ ਤਾਂ ਸ਼ਾਸਤਰਾਂ (ਗ੍ਰੰਥਾਂ) ਵਿੱਚ ਲਿਖੇ ਹਨ, ਉਹ ਸਾਰੇ ਕਰਦੇ ਹਾਂ, ਫਿਰ ਵੀ ਕ੍ਰੋਧ ਨਹੀਂ ਜਾਂਦਾ|' ਤਦ ਮੈਂ ਕਿਹਾ ਕਿ, ‘ਢੁਕਵਾਂ ਉਪਾਅ ਹੋਣਾ ਚਾਹੀਦਾ।” ਤਦ ਕਿਹਾ ਕਿ, ‘ਢੁਕਵੇਂ ਉਪਾਅ ਤਾਂ ਬਹੁਤ ਪੜ੍ਹੇ ਹਨ, ਪਰ ਉਸ ਵਿੱਚੋਂ ਕੋਈ ਕੰਮ ਨਹੀਂ ਆਇਆ।” ਫਿਰ ਮੈਂ ਕਿਹਾ ਕਿ, ‘ਕ੍ਰੋਧ ਨੂੰ ਬੰਦ ਕਰਨ ਦਾ ਉਪਾਅ ਲੱਭਣਾ ਮੂਰਖਤਾ ਹੈ, ਕਿਉਂਕਿ ਕ੍ਰੋਧ ਤਾਂ ਪਰਿਣਾਮ ਹੈ। ਜਿਵੇਂ ਤੁਸੀਂ ਇਮਤਿਹਾਨ ਦਿੱਤਾ ਹੋਵੇ ਅਤੇ ਰਿਜ਼ਲਟ (ਨਤੀਜਾ) ਆਇਆ। ਹੁਣ ਤੁਸੀਂ ਰਿਜ਼ਲਟ ਨੂੰ ਖਤਮ ਕਰਨ ਦਾ ਉਪਾਅ ਕਰੋ, ਉਸਦੇ ਵਰਗੀ ਗੱਲ ਹੋਈ। ਇਹ ਰਿਜ਼ਲਟ ਆਇਆ, ਉਹ ਕਿਸਦਾ ਪਰਿਣਾਮ ਹੈ ? ਉਸ ਵਿੱਚ ਤੁਹਾਨੂੰ ਬਦਲਣ ਦੀ ਲੋੜ ਹੈ ?
ਲੋਕ ਕੀ ਕਹਿੰਦੇ ਹਨ ਕਿ, ਕ੍ਰੋਧ ਨੂੰ ਦਬਾਓ, ਕ੍ਰੋਧ ਨੂੰ ਕੱਢੋ।” ਓਏ ! ਏਦਾਂ ਕਿਉਂ