________________
ਦਾਦਾ ਸ੍ਰੀ : ਦਿਸਣਾ ਬੰਦ ਹੋ ਜਾਂਦਾ ਹੈ, ਇਸ ਲਈ ! ਮਨੁੱਖ ਦੀਵਾਰ ਨਾਲ ਕਦੋਂ ਟਕਰਾਉਂਦਾ ਹੈ ? ਜਦੋਂ ਉਸ ਨੂੰ ਦੀਵਾਰ ਦਿਖਾਈ ਨਹੀਂ ਦਿੰਦੀ, ਤਦ ਟਕਰਾ ਜਾਂਦਾ ਹੈ ਨਾ ? ਉਸੇ ਤਰ੍ਹਾਂ ਜਦੋਂ ਅੰਦਰ ਦਿਸਣਾ ਬੰਦ ਹੋ ਜਾਂਦਾ ਹੈ, ਤਾਂ ਮਨੁੱਖ ਤੋਂ ਕ੍ਰੋਧ ਹੋ ਜਾਂਦਾ ਹੈ। ਅੱਗੇ ਦਾ ਰਾਹ ਨਹੀਂ ਮਿਲਦਾ, ਇਸ ਲਈ ਕ੍ਰੋਧ ਹੋ ਜਾਂਦਾ ਹੈ।
ਸਮਝ ਨਾ ਆਏ, ਤਦ ਕ੍ਰੋਧ , ਕ੍ਰੋਧ ਕਦੋਂ ਆਉਂਦਾ ਹੈ ? ਤਦ ਕਹੋ, ਦਰਸ਼ਨ ਅਟਕ ਜਾਂਦਾ ਹੈ, ਤਦ ਗਿਆਨ ਅਟਕਦਾ ਹੈ। ਤਦ ਧ ਉਤਪੰਨ ਹੁੰਦਾ ਹੈ। ਮਾਨ ਵੀ ਇਹੋ ਜਿਹਾ ਹੈ। ਦਰਸ਼ਨ ਅਟਕ ਜਾਂਦਾ ਹੈ, ਤਦ ਗਿਆਨ ਅਟਕਦਾ ਹੈ। ਤਦ ਮਾਨ ਖੜ੍ਹਾ ਹੋ ਜਾਂਦਾ ਹੈ। ਪ੍ਰਸ਼ਨ ਕਰਤਾ : ਉਦਾਹਰਣ ਦੇ ਕੇ ਸਮਝਾਓ ਤਾਂ ਜ਼ਿਆਦਾ ਸਮਝ ਆਏਗੀ । ਦਾਦਾ ਸ੍ਰੀ : ਲੋਕ ਨਹੀਂ ਕਹਿੰਦੇ ਕਿ ‘ਕਿਉਂ ਬਹੁਤ ਗੁੱਸਾ ਹੋ ਗਏ ?? ਤਦ ਕਹੇ, ' ਮੈਨੂੰ ਕੁਝ ਨਹੀਂ ਸੁਣਿਆ, ਇਸ ਲਈ ਗੁੱਸਾ ਹੋ ਗਿਆ। ਹਾਂ, ਕੁਝ ਸੁੱਝੇ ਨਾ, ਤਦ ਮਨੁੱਖ ਗੁੱਸਾ ਹੋ ਜਾਂਦਾ ਹੈ। ਜਿਸਨੂੰ ਸੁੱਝ, ਕੀ ਉਹ ਗੁੱਸਾ ਕਰੇਗਾ ? ਗੁੱਸਾ ਕੀਤਾ ਤਾਂ ਉਹ ਗੁੱਸਾ ਪਹਿਲਾ ਇਨਾਮ ਕਿਸਨੂੰ ਦਿੰਦਾ ਹੈ। ਜਿੱਥੋਂ ਨਿਕਲਦਾ ਹੈ, ਉੱਥੇ ਪਹਿਲਾਂ ਖੁਦ ਨੂੰ ਜਲਾਉਂਦਾ ਹੈ, ਫਿਰ ਦੂਜਿਆਂ ਨੂੰ ਜਲਾਉਂਦਾ ਹੈ।
ਕੋਧ ਦੀ ਅੱਗ ਜਲਾਏ ਖੁਦ-ਦੂਜੇ ਨੂੰ | ਕ੍ਰੋਧ ਯਾਅਨੀ ਖੁਦ ਆਪਣੇ ਘਰ ਨੂੰ ਅੱਗ ਲਗਾਉਣਾ। ਖ਼ੁਦ ਦਾ ਘਰ ਘਾਹ ਨਾਲ ਭਰਿਆ ਹੋਇਆ ਹੋਵੇ ਅਤੇ ਮਾਚਸ ਜਲਾਏ, ਉਸਦਾ ਨਾਮ ਧ। ਅਰਥਾਤ ਪਹਿਲਾਂ ਖ਼ੁਦ ਜਲਦਾ ਹੈ ਅਤੇ ਬਾਅਦ ਵਿੱਚ ਗੁਆਂਢੀ ਨੂੰ ਜਲਾਉਂਦਾ ਹੈ।
| ਘਾਹ ਦੇ ਵੱਡੇ-ਵੱਡੇ ਬੰਡਲ ਕਿਸੇ ਨੇ ਖੇਤ ਵਿੱਚ ਇਕੱਠੇ ਕੀਤੇ ਹੋਣ, ਲੇਕਿਨ ਇੱਕ ਹੀ ਮਾਚਸ ਜਲਾਉਣ ਨਾਲ ਕੀ ਹੋਏਗਾ ? ਪ੍ਰਸ਼ਨ ਕਰਤਾ : ਜਲ ਜਾਏਗਾ। ਦਾਦਾ ਸ੍ਰੀ : ਉਸੇ ਤਰ੍ਹਾਂ ਹੀ ਇੱਕ ਵਾਰ ਕ੍ਰੋਧ ਕਰਨ ਤੇ, ਦੋ ਸਾਲ ਵਿੱਚ ਜੋ ਕਮਾਇਆ ਹੋਵੇ,