________________
य
7
ਨਿਯਮ ਹੈ ਇਹੋ ਜਿਹਾ ! ਨਹੀਂ ਤਾਂ ਉਸਨੂੰ ਰੱਖਿਆ ਕਰਨ ਵਾਲੇ ਮਿਲਣਗੇ ਹੀ ਨਹੀਂ ਨਾ ! ਕ੍ਰੋਧ ਤਾਂ ਬਚਾਅ ਸੀ, ਅਗਿਆਨਤਾ ਵਿੱਚ ਕ੍ਰੋਧ ਨਾਲ ਬਚਾਅ ਹੋ ਰਿਹਾ ਸੀ।
ਚਿੜਚਿੜੇ ਦਾ ਨੰਬਰ ਆਖ਼ਰੀ
ਪ੍ਰਸ਼ਨ ਕਰਤਾ : ਸਾਤਵਿਕ (ਵਾਜਬ) ਚਿੜ ਜਾਂ ਸਾਤਵਿਕ (ਵਾਜਬ) ਕ੍ਰੋਧ ਚੰਗਾ ਹੈ ਜਾਂ ਨਹੀਂ ?
ਦਾਦਾ ਸ੍ਰੀ : ਲੋਕ ਉਸਨੂੰ ਕੀ ਕਹਿਣਗੇ ? ਇਹ ਬੱਚੇ ਵੀ ਉਸਨੂੰ ਕਹਿਣਗੇ ਕਿ, “ਇਹ ਤਾਂ ਚਿੜਚਿੜੇ ਹੀ ਹਨ।” ਚਿੜਨਾ ਮੂਰਖਤਾ ਹੈ, ਫੂਲਿਸ਼ਨੈੱਸ ਹੈ ! ਚਿੜਨ ਨੂੰ ਕਮਜ਼ੋਰੀ ਕਹਿੰਦੇ ਹਨ। ਬੱਚਿਆਂ ਨੂੰ ਜੇ ਪੁੱਛੀਏ ਕਿ, ‘ਤੁਹਾਡੇ ਪਿਤਾ ਜੀ ਕਿਹੋ ਜਿਹੇ ਹਨ?' ਤਦ ਉਹ ਵੀ ਦੱਸਣਗੇ ਕਿ, ‘ਉਹ ਤਾਂ ਬਹੁਤ ਚਿੜਚਿੜੇ ਹਨ।” ਕਹੋ, ਹੁਣ ਇਜ਼ਤ ਵਧੀ ਜਾਂ ਘਟੀ ? ਇਹ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਅਰਥਾਤ ਜਿੱਥੇ ਸਾਤਵਿਕਤਾ ਹੋਏਗੀ, ਉੱਥੇ ਕਮਜ਼ੋਰੀ ਨਹੀਂ ਹੋਏਗੀ |
ਘਰ ਵਿੱਚ ਛੋਟੇ ਬੱਚਿਆਂ ਨੂੰ ਪੁੱਛੀਏ ਕਿ, ‘ਤੇਰੇ ਘਰ ਵਿੱਚ ਪਹਿਲਾ ਨੰਬਰ ਕਿਸਦਾ ? ਤਦ ਬੱਚੇ ਲੱਭ ਲੈਣਗੇ ਕਿ ਮੇਰੀ ਦਾਦੀ ਨਹੀਂ ਚਿੜਦੀ, ਇਸ ਲਈ ਉਹ ਸਭ ਤੋਂ ਚੰਗੀ ਹੈ, ਪਹਿਲਾ ਨੰਬਰ ਉਸਦਾ। ਫਿਰ ਦੂਜਾ, ਤੀਜਾ ਕਰਦੇ-ਕਰਦੇ ਪਾਪਾ ਦਾ ਨੰਬਰ ਆਖ਼ਰ ਵਿੱਚ ਆਉਂਦਾ ਹੈ ! ! ! ਏਦਾਂ ਕਿਉਂ? ਕਿਉਂਕਿ ਉਹ ਚਿੜਦੇ ਹਨ। ਚਿੜਚਿੜੇ ਹਨ ਇਸ ਲਈ। ਮੈਂ ਜੇ ਕਹਾਂ ਕਿ, ‘ਪਾਪਾ ਪੈਸੇ ਲਿਆ ਕੇ ਖਰਚ ਕਰਦੇ ਹਨ, ਫਿਰ ਵੀ ਉਹਨਾਂ ਦਾ ਆਖ਼ਰੀ ਨੰਬਰ ' ਤਦ ਉਹ ‘ਹਾਂ’ ਕਹਿੰਦਾ ਹੈ। ਬੋਲੋ ਹੁਣ, ਮਿਹਨਤ-ਮਜ਼ਦੂਰੀ ਕਰਦੇ ਹੋ, ਖੁਆਉਂਦੇ ਹੋ, ਪੈਸੇ ਲਿਆ ਕੇ ਦਿੰਦੇ ਹੋ, ਫਿਰ ਵੀ ਆਖ਼ਰੀ ਨੰਬਰ ਤੁਹਾਡਾ ਹੀ ਆਉਂਦਾ ਹੈ
ਨਾ ?
ਕ੍ਰੋਧ ਯਾਅਨੀ ਅੰਨਾਪਣ
ਪ੍ਰਸ਼ਨ ਕਰਤਾ : ਮਨੁੱਖ ਨੂੰ ਕ੍ਰੋਧ ਆਉਣ ਦਾ ਸਧਾਰਨ ਤੌਰ ਤੇ ਮੁੱਖ ਕਾਰਨ ਕੀ ਹੋ ਸਕਦਾ ਹੈ ?