________________
व्य
ਕੋਈ ਕਹੇ ਕਿ, “ਇਹ ਲੜਕਾ ਮੇਰਾ ਕਹਿਣਾ ਨਹੀਂ ਮੰਨਦਾ । ਤਾਂ ਵੀ ਗੁੱਸੇ ਹੋਣ ਦਾ ਕਾਰਨ ਹੀ ਨਹੀਂ ਹੈ। ਉੱਥੇ ਤੈਨੂੰ ਠੰਡਾ ਰਹਿ ਕੇ ਕੰਮ ਲੈਣਾ ਹੈ। ਇਹ ਤਾਂ ਤੂੰ ਕਮਜ਼ੋਰ ਹੈ, ਇਸ ਲਈ ਗਰਮ ਹੋ ਜਾਂਦਾ ਹੈ | ਅਤੇ ਗਰਮ ਹੋ ਜਾਣਾ ਭਿਆਨਕ ਕਮਜ਼ੋਰੀ ਕਹਾਉਂਦੀ ਹੈ। ਯਾਨੀ ਜਦੋਂ ਨਿਰਬਲਤਾ ਬਹੁਤ ਜ਼ਿਆਦਾ ਹੋਵੇ, ਤਦ ਗਰਮ ਹੋ ਜਾਂਦਾ ਹੈ ਨਾ ! ਇਸ ਲਈ ਜੋ ਗਰਮ ਹੋ ਜਾਂਦਾ ਹੈ, ਉਸ ਉੱਤੇ ਤਾਂ ਦਇਆ ਆਉਣੀ ਚਾਹੀਦੀ ਹੈ ਕਿ ਇਸ ਵਿਚਾਰੇ ਦਾ ਕ੍ਰੋਧ ਉੱਤੇ ਬਿਲਕੁਲ ਵੀ ਕੰਟਰੋਲ ਨਹੀਂ ਹੈ। ਜਿਸਦਾ ਆਪਣੇ ਸੁਭਾਅ ਤੇ ਵੀ ਕੰਟਰੋਲ ਨਹੀਂ ਹੈ, ਉਸ ਉੱਤੇ ਦਇਆ ਆਉਣੀ ਚਾਹੀਦੀ ਹੈ।
| ਗਰਮ ਹੋਣਾ ਯਾਅਨੀ ਕੀ ? ਕਿ ਪਹਿਲਾਂ ਖੁਦ ਜਲਣਾ ਅਤੇ ਬਾਅਦ ਵਿੱਚ ਸਾਹਮਣੇ ਵਾਲੇ ਨੂੰ ਜਲਾ ਦੇਣਾ । ਇਹ ਮਾਚਸ ਜੁਲਾਈ ਤਾਂ ਪਹਿਲਾਂ ਖੁਦ ਫੜ-ਫੜ ਕਰਕੇ ਜਲਦੀ ਹੈ ਅਤੇ ਫਿਰ ਸਾਹਮਣੇ ਵਾਲੇ ਨੂੰ ਜਲਾ ਦਿੰਦੀ ਹੈ। ਅਰਥਾਤ ਗਰਮ ਹੋਣਾ ਆਪਣੇ ਵੱਸ ਵਿੱਚ ਹੁੰਦਾ ਤਾਂ ਕੋਈ ਗਰਮ ਹੁੰਦਾ ਹੀ ਨਹੀਂ ਨਾ ! ਜਲਣਾ ਕਿਸਨੂੰ ਚੰਗਾ ਲੱਗਦਾ ਹੈ ? ਕੋਈ ਏਦਾਂ ਕਹੇ ਕਿ, “ਸੰਸਾਰ ਵਿੱਚ ਕਦੇ-ਕਦੇ ਕ੍ਰੋਧ ਕਰਨ ਦੀ ਜ਼ਰੂਰਤ ਹੁੰਦੀ ਹੈ। ਤਦ ਮੈਂ ਕਹਾਂਗਾ ਕਿ, “ਨਹੀਂ, ਇਹੋ ਜਿਹਾ ਕੋਈ ਕਾਰਨ ਨਹੀਂ ਹੈ ਕਿ ਜਿੱਥੇ ਕ੍ਰੋਧ ਕਰਨ ਦੀ ਜ਼ਰੂਰਤ ਹੋਵੇ । ਕ੍ਰੋਧ, ਉਹ ਤਾਂ ਕਮਜ਼ੋਰੀ ਹੈ, ਇਸ ਲਈ ਹੋ ਜਾਂਦਾ ਹੈ। ਭਗਵਾਨ ਨੇ ਇਸ ਲਈ ਧੀ ਨੂੰ “ਅਬਲਾ` ਕਿਹਾ ਹੈ। ਪੁਰਖ ਤਾਂ ਕਿਸ ਨੂੰ ਕਹਿੰਦੇ ਹਨ ? ਕ੍ਰੋਧ-ਮਾਨ-ਮਾਇਆ-ਲੋਭ ਆਦਿ ਕਮਜ਼ੋਰੀਆਂ ਜਿਨ੍ਹਾਂ ਵਿੱਚ ਨਹੀਂ ਹੁੰਦੀਆਂ ਉਹਨਾਂ ਨੂੰ ਭਗਵਾਨ ਨੇ ‘ਪੁਰਸ਼` ਕਿਹਾ ਹੈ। ਅਰਥਾਤ ਇਹ ਜਿਹੜੇ ਪੁਰਖ ਨਜ਼ਰ ਆਉਂਦੇ ਹਨ, ਉਹਨਾਂ ਨੂੰ ਵੀ “ਅਬਲਾ` ਕਿਹਾ ਹੈ, ਪਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਨਾ, ਓਨਾ ਚੰਗਾ ਹੈ, ਨਹੀਂ ਤਾਂ ਅਬਲਾ ਕਹਿਣ ਤੇ ਸ਼ਰਮਿੰਦਾ ਹੋ ਜਾਂਦੇ ਨਾ ! ਪ੍ਰੰਤੂ ਇਹਨਾਂ ਨੂੰ ਕੋਈ ਆਭਾਸ ਹੀ ਨਹੀਂ ਹੈ। ਆਭਾਸ ਕਿੰਨਾ ਹੈ ? ਨਹਾਉਣ ਦਾ ਪਾਣੀ ਰੱਖੋ ਤਾਂ ਨਹੀਂ ਲੈਣਗੇ। ਖਾਣਾ, ਨਹਾਉਣਾ, ਸੌਣਾ, ਇਹਨਾਂ ਸਭ ਦਾ ਆਭਾਸ ਹੈ, ਪਰ ਦੂਸਰਾ ਕੁਝ ਆਭਾਸ ਨਹੀਂ ਹੈ। ਮਨੁੱਖਤਾ ਦਾ ਜਿਹੜਾ ਵਿਸ਼ੇਸ਼ ਆਭਾਸ ਕਿਹਾ ਗਿਆ ਹੈ, ਕਿ ਇਹ “ਸੱਜਣ ਪੁਰਖ ਹਨ। ਇਹੋ ਜਿਹੀ ਸੱਜਣਤਾ ਲੋਕਾਂ ਨੂੰ ਦਿਖੇ, ਉਸਦਾ ਆਭਾਸ ਨਹੀਂ ਹੈ।
ਧ-ਮਾਨ-ਮਾਇਆ-ਲੋਭ, ਉਹ ਤਾਂ ਖੁੱਲ੍ਹੀਆਂ ਕਮਜ਼ੋਰੀਆਂ ਹਨ ਅਤੇ ਬਹੁਤ ਕ੍ਰੋਧ