________________
ਵਿਰੋਧ ਕਰਨ। ਜੇ ਇਸ ਤਰ੍ਹਾਂ ਹੋਵੇ ਤਾਂ ਉਹ ਕਸ਼ੱਤਰੀ ਗੁਣ ਕਿਹਾ ਜਾਏਗਾ। ਬਾਕੀ, ਸਾਰਾ ਸੰਸਾਰ ਕਮਜ਼ੋਰ ਨੂੰ ਮਾਰਦਾ ਰਹਿੰਦਾ ਹੈ, ਘਰ ਜਾ ਕੇ ਪਤਨੀ ਉੱਤੇ ਬਹਾਦਰੀ ਦਿਖਾਉਂਦਾ ਹੈ। ਕਿੱਲੇ ਨਾਲ ਬੰਨੀ ਗਾਂ ਨੂੰ ਮਾਰੋਗੇ ਤਾਂ ਉਹ ਕਿੱਥੇ ਜਾਏਗੀ ? ਅਤੇ ਖੁੱਲ੍ਹਾ ਛੱਡ ਕੇ ਮਾਰੀਏ ਤਾਂ ? ਭੱਜ ਜਾਏਗੀ ਜਾਂ ਸਾਹਮਣਾ ਕਰੇਗੀ।
ਖੁਦ ਦੀ ਸ਼ਕਤੀ ਹੋਣ ਦੇ ਬਾਵਜੂਦ ਮਨੁੱਖ ਸਾਹਮਣੇ ਵਾਲੇ ਨੂੰ ਪ੍ਰੇਸ਼ਾਨ ਨਾ ਕਰੇ, ਆਪਣੇ ਦੁਸ਼ਮਣ ਨੂੰ ਵੀ ਪ੍ਰੇਸ਼ਾਨ ਨਾ ਕਰੇ, ਉਹ ਬਹਾਦਰੀ ਕਹਾਉਂਦੀ ਹੈ। ਹੁਣ ਜੇ ਤੁਹਾਡੇ ਉੱਤੇ ਕੋਈ ਕ੍ਰੋਧ ਕਰੇ ਅਤੇ ਤੁਸੀਂ ਉਸ ਉੱਤੇ ਕ੍ਰੋਧ ਕਰੋ, ਤਾਂ ਉਹ ਕਾਇਰਤਾ ਨਹੀਂ ਕਹਾਏਗੀ ? ਅਰਥਾਤ ਮੇਰਾ ਕੀ ਕਹਿਣਾ ਹੈ ਕਿ ਇਹ ਕ੍ਰੋਧ-ਮਾਨ-ਮਾਇਆ-ਲੋਭ, ਇਹ ਸਾਰੀਆਂ ਕਮਜ਼ੋਰੀਆਂ ਹੀ ਹਨ। ਜਿਹੜੇ ਬਲਵਾਨ ਹਨ, ਉਹਨਾਂ ਨੂੰ ਕ੍ਰੋਧ ਕਰਨ ਦੀ ਜ਼ਰੂਰਤ ਹੀ ਕਿੱਥੇ ਰਹੀ ? ਪਰੰਤੂ ਇਹ ਤਾਂ ਕ੍ਰੋਧ ਦਾ ਜਿੰਨਾ ਤਾਪ ਹੈ, ਉਸ ਤਾਪ ਨਾਲ ਸਾਹਮਣੇ ਵਾਲੇ ਨੂੰ ਵਸ ਵਿੱਚ ਕਰਨ ਜਾਂਦਾ ਹੈ, ਪ੍ਰੰਤੂ ਜਿਸ ਵਿੱਚ ਕ੍ਰੋਧ ਨਹੀਂ ਹੈ, ਉਸਦੇ ਕੋਲ ਕੁਝ ਤਾਂ ਹੋਏਗਾ ਨਾ ? ਉਸਦੇ ਕੋਲ ‘ਸ਼ੀਲ' ਨਾਮ ਦਾ ਜਿਹੜਾ ਚਰਿੱਤਰ ਹੈ, ਉਸ ਨਾਲ ਜਾਨਵਰ ਵੀ ਵੱਸ ਵਿੱਚ ਆ ਜਾਂਦੇ ਹਨ। ਚੀਤਾ, ਸ਼ੇਰ, ਸਾਰੇ ਦੁਸ਼ਮਣ, ਸਭ ਵੱਸ ਵਿੱਚ ਆ ਜਾਂਦੇ ਹਨ !
ਧੀ ਉਹ ਅਬਲਾ ਹੀ ਪ੍ਰਸ਼ਨ ਕਰਤਾ : ਪਰ ਦਾਦਾ ਜੀ, ਜੇ ਕੋਈ ਵਿਅਕਤੀ ਕਦੇ ਆਪਣੇ ਸਾਹਮਣੇ ਗਰਮ ਹੋ ਜਾਏ, ਤਾਂ ਕੀ ਕਰਨਾ ਚਾਹੀਦਾ ਹੈ ? ਦਾਦਾ ਸ੍ਰੀ : ਗਰਮ ਤਾਂ ਹੋ ਹੀ ਜਾਏਗਾ ਨਾ ! ਉਸਦੇ ਹੱਥ ਵਿੱਚ ਥੋੜੇ ਹੀ ਹੈ ? ਅੰਦਰ ਦੀ ਮਸ਼ੀਨਰੀ ਉਸਦੇ ਵੱਸ ਵਿੱਚ ਨਹੀਂ ਹੈ ਨਾ ! ਇਹ ਜਿਵੇਂ-ਤਿਵੇਂ ਕਰਕੇ ਅੰਦਰ ਦੀ ਮਸ਼ੀਨਰੀ ਚਲਦੀ ਰਹਿੰਦੀ ਹੈ। ਜੇ ਖੁਦ ਦੇ ਵੱਸ ਵਿੱਚ ਹੁੰਦਾ ਤਾਂ ਮਸ਼ੀਨਰੀ ਗਰਮ ਹੀ ਨਹੀਂ ਹੋਣ ਦੇਵੇਗਾ ਨਾ ! ਥੋੜਾ ਵੀ ਗਰਮ ਹੋ ਜਾਣਾ, ਯਾਮਨੀ ਗਧਾ ਬਣ ਜਾਣਾ, ਮਨੁੱਖ ਹੋ ਕੇ ਵੀ ਗਧਾ ਬਣਿਆ ! ਪਰ ਇਸ ਤਰ੍ਹਾਂ ਕੋਈ ਕਰੇਗਾ ਹੀ ਨਹੀਂ ਨਾ ! ਪਰ ਜਿੱਥੇ ਖੁਦ ਦੇ ਵੱਸ ਵਿੱਚ ਨਹੀਂ ਹੈ, ਉੱਥੇ ਫਿਰ ਕੀ ਹੋ ਸਕਦਾ ਹੈ ?
ਏਦਾਂ ਹੈ, ਇਸ ਸੰਸਾਰ ਵਿੱਚ ਕਦੇ ਵੀ ਗੁੱਸਾ ਹੋਣ ਦਾ ਕੋਈ ਕਾਰਨ ਹੀ ਨਹੀਂ ਹੈ।